Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Monday, Jul 22, 2019 - 05:15 PM (IST)

Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) -  ਪੰਜਾਬ ਮੰਤਰੀ ਮੰਡਲ 'ਚੋਂ ਅਸਤੀਫਾ ਦੇ ਕੇ ਲਾਂਭੇ ਹੋਏ ਨਵਜੋਤ ਸਿੱਧੂ ਦਾ ਅਗਲਾ ਕਦਮ ਕੀ ਹੋਵੇਗਾ ਇਸ 'ਤੇ ਸਾਰਿਆਂ ਦੀ ਨਜ਼ਰ ਟਿਕੀ ਹੋਈ ਹੈ। ਕੈਬਨਿਟ 'ਚੋਂ ਅਸਤੀਫਾ ਦੇਣ ਤੋਂ ਬਾਅਦ ਸਿੱਧੂ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਤੋਂ ਜੁੱਲੀ-ਬਿਸਤਰਾ ਗੋਲ ਕੇ ਅੰਮ੍ਰਿਤਸਰ ਅੱਪੜ ਆਏ ਹਨ। ਦੂਜੇ ਪਾਸੇ ਕੈਪਟਨ ਤੇ ਸਿੱਧੂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀ ਲੜਾਈ ਸਿੱਧੂ ਦੇ ਅਸਤੀਫੇ ਨਾਲ ਖਤਮ ਹੋ ਚੁੱਕੀ ਹੈ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਸਾਰਾ ਧਿਆਨ ਜਲਾਲਾਬਾਦ ਤੇ ਫਗਵਾੜਾ ਦੀ ਜ਼ਿਮਨੀ ਚੋਣ ਵੱਲ ਲਾਉਣ ਲੱਗ ਪਈ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਨਵਜੋਤ ਸਿੱਧੂ ਦੀ ਵੱਡੀ ਤਿਆਰੀ, ਪੂਰੇ ਪੰਜਾਬ ਤੋਂ ਕੋਠੀ ਪਹੁੰਚ ਰਹੇ ਸਮਰਥਕ 
 ਪੰਜਾਬ ਮੰਤਰੀ ਮੰਡਲ 'ਚੋਂ ਅਸਤੀਫਾ ਦੇ ਕੇ ਲਾਂਭੇ ਹੋਏ ਨਵਜੋਤ ਸਿੱਧੂ ਦਾ ਅਗਲਾ ਕਦਮ ਕੀ ਹੋਵੇਗਾ ਇਸ 'ਤੇ ਸਾਰਿਆਂ ਦੀ ਨਜ਼ਰ ਟਿਕੀ ਹੋਈ ਹੈ। 

ਕੈਪਟਨ-ਸਿੱਧੂ ਵਿਵਾਦ ਖਤਮ, ਜ਼ਿਮਨੀ ਚੋਣਾਂ ਵੱਲ ਸਰਕਾਰ ਦਾ ਧਿਆਨ 
ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀ ਲੜਾਈ ਸਿੱਧੂ ਦੇ ਅਸਤੀਫੇ ਨਾਲ ਤਕਰੀਬਨ  

ਸਿੱਧੂ ਦੇ ਸਿਆਸੀ ਭਵਿੱਖ ਦੀ ਕਮਾਨ ਹੁਣ ਪ੍ਰਿਯੰਕਾ ਦੇ ਹੱਥ! 
ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਭਵਿੱਖ ਦਾ ਫੈਸਲਾ ਹੁਣ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਵਾਡਰਾ

ਮੋਹਾਲੀ 'ਚ ਸਿੱਖਾਂ 'ਤੇ ਹਿੰਸਕ ਹੋਈ ਪੁਲਸ, ਕੀਤੀਆਂ ਪਾਣੀ ਦੀਆਂ ਵਾਛੜਾਂ 
ਬੇਅਦਬੀ ਮਾਮਲਿਆਂ 'ਤੇ ਸੀ. ਬੀ. ਆਈ. ਵਲੋਂ ਜਾਰੀ ਕੀਤੀ ਗਈ ਕਲੋਜ਼ਰ ਰਿਪੋਰਟ ਖਿਲਾਫ ਸੋਮਵਾਰ ਨੂੰ ਸਿੱਖ ਜੱਥੇਬੰਦੀਆਂ ਨੇ ਰੋਸ ਮਾਰਚ ਕੀਤਾ। 

ਨਵਜੋਤ ਸਿੰਘ ਸਿੱਧੂ ਨੂੰ ਖਹਿਰਾ ਨੇ ਦਿੱਤੀ ਇਹ ਸਲਾਹ (ਵੀਡੀਓ)
ਪੰਜਾਬ ਏਕਤਾ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅੱਜ ਪਟਿਆਲਾ ਵਿਖੇ ਡਾਕਟਰ ਧਰਮਵੀਰ ਗਾਂਧੀ ਨਾਲ ਪੰਜਾਬ 'ਚ ਮਹਿੰਗੀ ਬਿਜਲੀ ਦੇ ਵਿਰੋਧ...

ਜਲੰਧਰ: ਹੋਟਲ 'ਚ ASI ਦੇ ਪੁੱਤ ਨੇ ਕੀਤੀ ਖੁਦਕੁਸ਼ੀ, ਵੀਡੀਓ ਜ਼ਰੀਏ ਦੱਸੀ ਸੱਚਾਈ
ਮਾਇਆ ਹੋਟਲ ਦੇ ਕਮਰੇ 'ਚ ਇਕ ਨੌਜਵਾਨ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। 

ਕਲਾਨੌਰ ਦੇ ਬਾਬਾ ਕਾਰ ਸਟੇਡੀਅਮ 'ਚ ਨੌਜਵਾਨਾਂ ਨੇ ਬਣਾਇਆ ਰੇਨ ਵਾਟਰ ਹਾਰਵੈਸਟਿੰਗ ਸਿਸਟਮ 
ਜ਼ਿਲਾ ਗੁਰਦਾਸਪੁਰ ਦੇ ਛੋਟੇ ਕਸਬੇ ਕਲਾਨੌਰ ਦਾ ਬਾਬਾ ਕਾਰ ਸਟੇਡੀਅਮ, ਪਿਛਲੇ ਸਾਲ ਤੱਕ ਪਾਣੀ ਨਿਕਾਸੀ ਨਾ ਹੋਣ ਦੀ

ਗੁਰਦਾਸਪੁਰ : 20 ਸਾਲਾਂ ਤੋਂ ਬਲਦੀ ਹੈ ਸ਼ਹੀਦ ਸਤਵੰਤ ਸਿੰਘ ਦੇ ਨਾਂ ਦੀ ਅਖੰਡ ਜਯੋਤੀ 
ਕਾਰਗਿਲ ਯੁੱਧ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਪਿੰਡ ਸਲਾਹਪੁਰ ਬੇਟ ਨਿਵਾਸੀ ਸਿਪਾਹੀ ਸਤਵੰਤ ਸਿੰਘ, ਜਿਸਦੀ ਸ਼ਹਾਦਤ ਇਕ

ਮੁਕਤਸਰ 'ਚ ਫਿਰ ਚੱਲੀਆਂ ਗੋਲੀਆਂ, ਘਰ 'ਚ ਦਾਖਲ ਹੋ ਕੇ ਕੀਤਾ ਨੌਜਵਾਨ ਦਾ ਕਤਲ (ਤਸਵੀਰਾਂ)
ਸ੍ਰੀ ਮੁਕਤਸਰ ਸਾਹਿਬ ਦੀ ਗੋਨਿਆਣਾ ਰੋਡ 'ਤੇ ਸਥਿਤ ਇਕ ਘਰ 'ਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਦਾਖਲ ਹੋ

ਦਾਜ ਦੇ ਲਾਲਚੀ ਪਤੀ ਦਾ ਸ਼ਰਮਨਾਕ ਕਾਰਾ, ਪਤਨੀ ਦੀ ਅਸ਼ਲੀਲ ਵੀਡੀਓ ਬਣਾ ਕੀਤਾ ਬਲੈਕਮੇਲ
ਦਾਜ ਨਾ ਮਿਲਣ 'ਤੇ ਹੁਸ਼ਿਆਰਪੁਰ ਤੋਂ ਇਕ ਵਿਅਕਤੀ ਵੱਲੋਂ ਸ਼ਰਮਨਾਕ ਕਾਰਾ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ।


author

rajwinder kaur

Content Editor

Related News