Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ
Monday, Jun 24, 2019 - 06:00 PM (IST)

ਜਲੰਧਰ (ਵੈੱਬ ਡੈਸਕ)— ਡੇਰਾ ਪ੍ਰੇਮੀਆਂ ਅਤੇ ਜ਼ਿਲਾ ਪ੍ਰਸ਼ਾਸਨ ਦੀ ਬਣੀ ਕਮੇਟੀ ਦੇ ਆਪਸੀ ਸਮਝੋਤੇ ਤੋਂ ਬਾਅਦ ਨਾਭਾ ਜੇਲ 'ਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਉਧਰ ਦੂਜੇ ਪਾਸੇ ਆਪਣਾ ਵਿਭਾਗ ਬਦਲੇ ਜਾਣ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਦੇ ਐਪੀਸੋਡ ਜਲਦ ਹੀ ਖਤਮ ਹੋ ਜਾਵੇਗਾ ਕਿਉਂਕਿ ਇਸ ਹਫਤੇ ਕੈਪਟਨ ਵਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਨਾਭਾ ਜੇਲ 'ਚ ਕਤਲ ਕੀਤੇ ਮਹਿੰਦਰਪਾਲ ਬਿੱਟੂ ਦਾ ਹੋਇਆ ਅੰਤਿਮ ਸੰਸਕਾਰ (ਤਸਵੀਰਾਂ)
ਡੇਰਾ ਪ੍ਰੇਮੀਆਂ ਅਤੇ ਜ਼ਿਲਾ ਪ੍ਰਸ਼ਾਸਨ ਦੀ ਬਣੀ ਕਮੇਟੀ ਦੇ ਆਪਸੀ ਸਮਝੋਤੇ ਤੋਂ ਬਾਅਦ ਨਾਭਾ ਜੇਲ 'ਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਜਲਦ ਖਤਮ ਹੋਵੇਗਾ 'ਸਿੱਧੂ ਵਿਵਾਦ', ਕੈਪਟਨ ਕਰਨਗੇ ਰਾਹੁਲ ਨਾਲ ਮੁਲਾਕਾਤ
ਆਪਣਾ ਵਿਭਾਗ ਬਦਲੇ ਜਾਣ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਦੇ ਐਪੀਸੋਡ ਜਲਦ ਹੀ ਖਤਮ ਹੋ ਜਾਵੇਗਾ ਕਿਉਂਕਿ ਇਸ ਹਫਤੇ ਕੈਪਟਨ ਵਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ।
ਡੇਰਾ ਪ੍ਰੇਮੀ ਕਤਲ ਕਾਂਡ : ਕੈਪਟਨ ਅਮਰਿੰਦਰ ਸਿੰਘ ਦੀ ਲੋਕਾਂ ਨੂੰ ਅਪੀਲ
ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਦੇ ਨਵੀਂ ਨਾਭਾ ਜੇਲ ਵਿਚ ਹਮਲੇ ਦੌਰਾਨ ਮਾਰੇ ਜਾਣ ਦੀ ਘਟਨਾ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
...ਤੇ ਹੁਣ 'ਨਵਜੋਤ ਸਿੱਧੂ' ਦੇ ਕਰੀਬੀ ਵੀ ਸ਼ੱਕ ਦੇ ਘੇਰੇ 'ਚ!
ਆਪਣੇ ਨਵੇਂ ਵਿਭਾਗ ਦੀ ਜ਼ਿੰਮੇਵਾਰੀ ਨਾ ਸੰਭਾਲ ਰਹੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਕਰੀਬੀਆਂ ਦੀ ਪਰੇਸ਼ਾਨੀ ਵਧਣ ਜਾ ਰਹੀ ਹੈ।
ਹੋਮਗਾਰਡ ਦੇ 20 ਸਾਲਾ ਪੁੱਤ ਵਲੋਂ 6 ਸਾਲਾ ਬੱਚੀ ਨਾਲ ਜਬਰ-ਜ਼ਨਾਹ
ਸ੍ਰੀ ਮੁਕਤਸਰ ਸਾਹਿਬ 'ਚ ਹੋਮਗਾਰਡ ਦੇ 20 ਸਾਲਾ ਪੁੱਤ ਵਲੋਂ ਆਪਣੇ ਗੁਆਂਢ ਵਿਚ ਰਹਿੰਦੀ 6 ਸਾਲਾ ਦੀ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਹਥਿਆਰਾਂ ਦੇ ਜ਼ੋਰ 'ਤੇ ਕੈਦੀ ਨੂੰ ਲੈ ਕੇ ਫਰਾਰ ਹੋਏ 4 ਬਦਮਾਸ਼
ਫਿਰੋਜ਼ਪੁਰ ਦੇ ਤਲਵੰਡੀ ਭਾਈ 'ਚ ਇਕ ਆਈ ਟਵੰਟੀ ਕਾਰ ਸਵਾਰ ਚਾਰ ਬਦਮਾਸ਼ ਹਥਿਆਰਾਂ ਦੀ ਨੋਕ 'ਤੇ ਇਕ ਕੈਦੀ ਨੂੰ ਪੁਲਸ ਦੀ ਗ੍ਰਿਫਤ 'ਚੋਂ ਛੁਡਵਾ ਕੇ ਫਰਾਰ ਹੋ ਗਏ।
ਮਹਿੰਦਰਪਾਲ ਕਤਲ ਕਾਂਡ : ਕੋਟਕਪੂਰਾ ਨਾਮ ਚਰਚਾ ਘਰ ਪੁਲਸ ਤੇ ਕਮਾਂਡੋ ਦੇ ਘੇਰੇ 'ਚ (ਵੀਡੀਓ)
ਨਾਭਾ ਦੀ ਜੇਲ 'ਚ ਕਤਲ ਕੀਤੇ ਗਏ ਬਰਗਾੜੀ ਕਾਂਡ ਦੇ ਮੁੱਖ ਮੁਲਜ਼ਮ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਲਾਸ਼ ਨੂੰ ਕੋਟਕਪੂਰਾ ਦੇ ਨਾਮ ਚਰਚਾ ਘਰ 'ਚ ਰਖਵਾ ਦਿੱਤਾ ਗਿਆ ਹੈ।
ਬਿੱਟੂ ਕਤਲ ਮਾਮਲੇ 'ਤੇ ਜੇਲ ਮੰਤਰੀ ਦਾ ਵੱਡਾ ਬਿਆਨ
ਨਾਭਾ ਜੇਲ 'ਚ ਬਿੱਟੂ ਕਤਲਕਾਂਡ ਬਾਰੇ ਬਿਆਨ ਦਿੰਦਿਆਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਬਿੱਟੂ ਦੀ ਮੌਤ ਪਿੱਛੇ ਵੱਡੀ ਸਾਜਿਸ਼ ਰਚੀ ਗਈ ਹੈ
ਬਿਜਲੀ ਦੇ ਵਧੇ ਰੇਟਾਂ 'ਤੇ ਹਰਪਾਲ ਚੀਮਾ ਨੇ ਘੇਰੀ ਪੰਜਾਬ ਸਰਕਾਰ
ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸੂਬੇ 'ਚ ਬਿਜਲੀ ਦੇ ਵਧ ਰਹੇ ਰੇਟਾਂ 'ਤੇ ਸਰਕਾਰ ਨੂੰ ਘੇਰਦਿਆਂ ਕਿਹਾ...
ਤੇੜਾ ਖੁਰਦ ਹੱਤਿਆਕਾਂਡ 'ਚ ਪੁਲਸ ਦਾ ਵੱਡਾ ਖੁਲਾਸਾ
ਤੇੜਾ ਖੁਰਦ 'ਚ ਹੋਏ ਪਰਿਵਾਰ ਹੱਤਿਆਕਾਂਡ ਮਾਮਲੇ 'ਚ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ।