ਪਿੱਜ਼ਾ ਤੋਂ ਵੀ ਸਸਤੀ ਮਿਲੇਗੀ ਕਿਰਨ ਬਾਲਾ ਨੂੰ ਪਾਕਿਸਤਾਨ ਦੀ ਸਿਟੀਜ਼ਨਸ਼ਿਪ (ਵੀਡੀਓ)

Tuesday, Apr 24, 2018 - 06:55 PM (IST)

ਹੁਸ਼ਿਆਰਪੁਰ/ਪਾਕਿਸਤਾਨ— ਪਾਕਿ 'ਚ ਇਸਲਾਮ ਧਰਮ ਕਬੂਲ ਕੇ ਨਿਕਾਹ ਕਰਨ ਵਾਲੀ ਕਿਰਨ ਬਾਲਾ ਉਰਫ ਆਮਨਾ ਨੂੰ ਉਥੇ ਨਾਗਰਿਕਤਾ ਭਾਰਤੀ ਪਿੱਜ਼ੇ ਤੋਂ ਵੀ ਸਸਤੀ ਮਿਲੇਗੀ। ਉਸ ਨੂੰ ਸਿਰਫ ਪਾਕਿ ਕਰੰਸੀ 'ਚ 220 ਰੁਪਏ ਅਦਾ ਕਰਕੇ ਉਥੇ ਨਾਗਰਿਕਤਾ ਮਿਲ ਜਾਵੇਗੀ। ਇਹ ਰਕਮ ਭਾਰਤ ਦੀ ਕਰੀਬ 150 ਰੁਪਏ ਬਣਦੀ ਹੈ। ਦੱਸਣਯੋਗ ਹੈ ਕਿ ਇੰਨੇ ਰੁਪਏ 'ਚ ਭਾਰਤ ਵਿੱਚ ਇਕ ਪਿੱਜ਼ਾ ਆਉਂਦਾ ਹੈ, ਜਿੰਨੇ 'ਚ ਪਾਕਿਸਤਾਨ ਦੀ ਨਾਗਰਿਕਤਾ ਮਿਲਦੀ ਹੈ। ਜ਼ਿਕਰਯੋਗ ਹੈ ਕਿ ਪੀ. ਸੀ. ਏ. 1951 ਦੇ ਸੈਕਸ਼ਨ 10 (2) ਦੇ ਮੁਤਾਬਕ ਪਾਕਿਸਤਾਨੀ ਵਿਅਕਤੀ ਦੇ ਨਾਲ ਨਿਕਾਹ ਕਰਵਾਉਣ ਵਾਲੀਆਂ ਵਿਦੇਸ਼ੀ ਮਹਿਲਾਵਾਂ ਨੂੰ ਨਾਗਰਿਕਤਾ ਹਾਸਲ ਕਰਨ ਲਈ ਸਿਰਫ 220 ਰੁਪਏ ਖਰਚ ਕਰਨੇ ਪੈਂਦੇ ਹਨ। 
ਇਹ ਦਸਤਾਵੇਜ਼ ਜਮ੍ਹਾ ਕਰਵਾਉਣ 'ਤੇ ਮਿਲੇਗੀ ਕਿਰਨ ਬਾਲਾ ਨੂੰ ਨਾਗਰਿਕਤਾ
ਕਿਰਨ ਬਾਲਾ ਉਰਫ ਆਮਨਾ ਨੂੰ ਐਪਲੀਕੇਸ਼ਨ ਫਾਰਮ 'ਐੱਫ' ਲੈਣਾ ਪਵੇਗਾ। ਇਸ ਐਪਲੀਕੇਸ਼ਨ ਫਾਰਮ ਦੇ ਨਾਲ ਬਿਨੈਕਾਰ ਵੱਲੋਂ 20 ਰੁਪਏ ਦਾ ਨਾਨ ਜੁਡੀਸ਼ੀਅਲ ਸਟਾਂਪ ਪੇਪਰ ਵਾਲਾ ਐਫੀਡੇਵਟ ਲੱਗੇਗਾ। ਇਸ 'ਚ ਕੇਸ ਸਬੰਧੀ ਸਾਰੀ ਜਾਣਕਾਰੀ ਦਿੱਤੀ ਜਾਵੇਗੀ। ਐਪਲੀਕੇਸ਼ਨ ਫਾਰਮ ਨੋਟਰੀ ਪਬਲਿਕ ਜਾਂ ਮੈਜਿਸਟ੍ਰੇਟ ਵੱਲੋਂ ਤਸਦੀਕ ਕਰਵਾਉਣਾ ਪਵੇਗਾ। ਇਸੇ ਤਰ੍ਹਾਂ ਦਾ ਐਫੀਡੇਵਟ ਮਹਿਲਾ ਦੇ ਪਤੀ ਵੱਲੋਂ ਵੀ ਲਗਾਇਆ ਜਾਵੇਗਾ। ਐਫੀਡੇਵਿਟ ਦੇ ਨਾਲ ਪਾਕਿਸਤਾਨ 'ਚ ਰਹਿਣ ਦੇ ਦਸਤਾਵੇਜ਼ਾਂ ਦੇ ਸਬੂਤ ਵੀ ਲੱਗਣਗੇ। ਬਿਨੈਕਾਰ ਦੇ ਪਾਸਪੋਰਟ ਦੇ ਜ਼ਰੂਰੀ ਪੇਜ਼ਾਂ ਦੀ ਫੋਟੋਕਾਪੀ ਲੱਗੇਗੀ। ਭਾਰਤ 'ਚ ਰਹਿੰਦੇ ਨਜ਼ਦੀਕੀ ਰਿਸ਼ਤੇਦਾਰ ਦੀ ਲਿਸਟ ਵੀ ਲੱਗੇਗੀ। ਪਾਕਿ ਦਾ ਪਾਕਿਸਤਾਨੀ ਨਾਗਰਿਕਤਾ ਦਾ ਸਰਟੀਫਿਕੇਟ ਜਾਂ ਫਿਰ ਇਸ ਸਬੰਧੀ ਕੋਈ ਹੋਰ ਸਬੂਤ ਲੱਗ ਸਕਦੇ ਹਨ। 10 ਰੰਗੀਨ ਤਸਵੀਰਾਂ ਹਲਕੇ ਨੀਲੇ ਬੈਕਗ੍ਰਾਊਂਡ ਦੇ ਨਾਲ। ਇਨ੍ਹਾਂ 'ਚੋਂ 2 ਤਸਵੀਰਾਂ ਨੋਟਰੀ ਪਬਲਿਕ ਜਾਂ ਮੈਜਿਸਟ੍ਰੇਟ ਵੱਲੋਂ ਤਸਦੀਕ ਕੀਤੀਆਂ ਹੋਈਆਂ ਹੋਣ। ਪਤੀ ਦੇ ਪਾਕਿਸਤਾਨੀ ਪਾਸਪੋਰਟ ਜਾਂ ਰਾਸ਼ਟਰੀ ਪਛਾਣ ਪੱਤਰ ਦੀ ਫੋਟੋਕਾਪੀ ਲੱਗੇਗੀ। 
ਦੇਣੀ ਪਵੇਗੀ ਭਾਰਤੀ ਰਿਸ਼ਤੇਦਾਰਾਂ ਦੀ ਸੂਚੀ 
ਇਸ ਐਪਲੀਕੇਸ਼ਨ ਫਾਰਮ ਨੂੰ ਸਬਮਿਟ ਕੀਤੇ ਜਾਣ ਅਤੇ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਨਿਕਾਹ ਕਰਵਾਉਣ ਵਾਲੀ ਵਿਦੇਸ਼ੀ ਮਹਿਲਾ ਨੂੰ ਪਾਕਿਸਤਾਨ ਦੀ ਨਾਗਰਿਕਤਾ ਮਿਲ ਜਾਂਦੀ ਹੈ। ਕਿਰਨ ਬਾਲਾ ਨੂੰ ਵੀ ਇਸੇ ਪ੍ਰਕਿਰਿਆ 'ਚੋਂ ਨਿਕਲ ਕੇ ਪਾਕਿਸਾਨੀ ਨਾਗਰਿਕਤਾ ਮਿਲੇਗੀ। ਇਥੇ ਉਸ ਦੇ ਲਈ ਇਕ ਚੀਜ਼ ਮੁਸ਼ਕਿਲ ਪੈਦਾ ਕਰ ਸਕਦੀ ਹੈ। ਉਹ ਹੈ ਭਾਰਤ 'ਚ ਰਹਿੰਦੇ ਰਿਸ਼ਤੇਦਾਰਾਂ ਦੀ ਸੂਚੀ। ਨਾਗਰਿਕਤਾ ਹਾਸਲ ਕਰਨ ਲਈ ਕਿਰਨ ਬਾਲਾ ਨੂੰ ਭਾਰਤ 'ਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੀ ਸੂਚੀ ਦੇਣੀ ਪਵੇਗੀ। 
ਕੀ ਬੱਚਿਆਂ ਨੂੰ ਕਰੇਗੀ ਸੂਚੀ 'ਚ ਸ਼ਾਮਲ 
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਸ ਸੂਚੀ 'ਚ ਉਹ ਆਪਣੇ ਕਿਹੜੇ-ਕਿਹੜੇ ਰਿਸ਼ਤੇਦਾਰਾਂ ਨੂੰ ਸ਼ਾਮਲ ਕਰੇਗੀ। ਇਸ 'ਚ ਉਹ ਆਪਣੇ ਬੱਚਿਆਂ ਨੂੰ ਸ਼ਾਮਲ ਕਰੇਗੀ ਜਾਂ ਨਹੀਂ। ਜੇਕਰ ਸ਼ਾਮਲ ਕਰੇਗੀ ਤਾਂ ਕੀ ਕਹਿ ਕੇ ਕਰੇਗੀ। ਇਥੇ ਇਕ ਸਮੱਸਿਆ ਇਹ ਵੀ ਹੈ ਕਿ ਕਿਰਨ ਬਾਲਾ ਦਾ ਝੂਠ ਸਾਹਮਣੇ ਆਉਣ 'ਤੇ ਵੀ ਕੀ ਪਾਕਿਸਤਾਨ ਉਸ ਦੀ ਨਾਗਰਿਕਤਾ ਅਤੇ ਨਿਕਾਹ ਨੂੰ ਮਾਨਤਾ ਦੇਵੇਗਾ। ਫਿਲਹਾਲ ਪਾਕਿਸਤਾਨ ਜਾਣਾ ਕਿਰਨ ਬਾਲਾ ਦੇ ਲਈ ਜਿੰਨਾ ਮੁਸ਼ਕਿਲ ਕੰਮ ਸੀ, ਉਨਾ ਹੀ ਆਸਾਨ ਉਸ ਦੇ ਲਈ ਪਾਕਿਸਤਾਨ ਦੀ ਨਾਗਰਿਕਤਾ ਹਾਸਲ ਕਰਨੀ ਹੋਵੇਗੀ। ਇਸ ਬਾਰੇ ਅਗਲੇ ਕੁਝ ਦਿਨਾਂ 'ਚ ਪਤਾ ਲੱਗ ਹੀ ਜਾਵੇਗਾ।


Related News