ਹੜ੍ਹਾਂ ਵਿਚਾਲੇ ਮੈਡੀਕਲ ਕਾਲਜਾਂ ਨੂੰ ਵੀ ਅਲਰਟ 'ਤੇ ਰਹਿਣ ਦੇ ਹੁਕਮ, ਹੈਲਪਲਾਈਨ ਨੰਬਰ ਵੀ ਜਾਰੀ

Monday, Sep 01, 2025 - 07:01 PM (IST)

ਹੜ੍ਹਾਂ ਵਿਚਾਲੇ ਮੈਡੀਕਲ ਕਾਲਜਾਂ ਨੂੰ ਵੀ ਅਲਰਟ 'ਤੇ ਰਹਿਣ ਦੇ ਹੁਕਮ, ਹੈਲਪਲਾਈਨ ਨੰਬਰ ਵੀ ਜਾਰੀ

ਲੁਧਿਆਣਾ (ਰਾਜ) : ਪੰਜਾਬ ਵਿਚ ਕੁਦਰਤ ਦਾ ਕਹਿਰ ਜਾਰੀ ਹੈ। ਸੂਬੇ ਦੇ ਤਕਰੀਬਨ ਹਰ ਜ਼ਿਲ੍ਹੇ ਵਿਚ ਮੀਂਹ ਦੀ ਮਾਰ ਪੈ ਰਹੀ ਹੈ। ਇਸੇ ਵਿਚਾਲੇ ਹੁਣ ਪ੍ਰਸ਼ਾਸਨ ਵੱਲੋਂ ਪ੍ਰਾਈਵੇਟ ਹਸਪਤਾਲਾਂ ਤੇ ਕਾਲਜਾਂ ਨੂੰ ਅਲਰਟ ਉੱਤੇ ਰਹਿਣ ਲਈ ਕਿਹਾ ਜਾ ਰਿਹਾ ਹੈ।

ਪ੍ਰਸ਼ਾਸਨ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਮਾਣਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਹੁਕਮਾਂ ਤੇ ਮੌਜੂਦਾ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਆਪਣੀ ਸੰਸਥਾ ਵਿਖੇ ਕੰਟਰੋਲ ਰੂਮ ਸਥਾਪਿਤ ਕੀਤੇ ਜਾਣ ਅਤੇ ਉਸ ਨੂੰ 24*7 ਚਾਲੂ ਰੱਖਿਆ ਜਾਣ ਦੀ ਹਦਾਇਤ ਕੀਤੀ ਜਾਂਦੀ ਹੈ। ਉਕਤ ਸਥਿਤੀ ਦੇ ਮੱਦੇਨਜਰ ਆਪਣੇ ਪੱਧਰ 'ਤੇ ਮੈਡੀਕਲ ਟੀਮਾਂ ਦੀ ਗਠਨ ਕੀਤਾ ਜਾਵੇ ਅਤੇ ਉਹਨਾਂ ਨੂੰ ਆਪਣੇ ਨਾਲ ਲੱਗਦੇ ਪਿੰਡਾ/ਏਰੀਏ ਵਿੱਚ ਵਿਜਿਟ ਕਰਨ ਦੀ ਹਦਾਇਤ ਕੀਤੀ ਜਾਵੇ ਅਤੇ ਕੁਦਰਤੀ ਆਫਤ ਦੇ ਖਦਸ਼ੇ ਵਿੱਚ ਲੋਕਾਂ ਨੂੰ water borne disease and vector born disease (cholera, typhoid, hepaptitis, diarrhea and vomiting etc. ਚਮੜੀ ਸਬੰਧੀ ਬਿਮਾਰੀ, ਡੇਂਗੂ, ਮਲੇਰੀਆ ਆਦਿ ) ਬਾਰੇ ਜਾਣੂ ਕਰਵਾਇਆ ਜਾਵੇ।

PunjabKesari

ਜ਼ਿਆਦਾ ਬਾਰਿਸ਼ ਅਤੇ ਹੜ੍ਹ ਸੰਭਾਵਿਤ ਖੇਤਰਾਂ ਵਿੱਚ ਆਪਣੇ ਪੱਧਰ ਤੇ ਤੁਰੰਤ ਮੈਡੀਕਲ ਸਹਾਇਤਾ/ਦਵਾਈਆਂ ਮੁਹੱਇਆ ਕਰਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਲੋਕਾਂ ਨੂੰ ਸਾਫ ਪਾਣੀ ਅਤੇ ਕਲੋਰੀਨੇਸ਼ਨ ਸਬੰਧੀ ਜਾਣੂ ਕਰਵਾਇਆ ਜਾਵੇ। ਉਕਤ ਮੈਡੀਕਲ ਟੀਮਾਂ ਅਤੇ ਕੰਟਰੋਲ ਰੂਮ ਦੀ ਸਾਰੀ ਜਾਣਕਾਰੀ ਨਿਮਨਹਸਤਾਖਰ ਨੂੰ ਦੇਣਾ ਯਕੀਨੀ ਬਣਾਇਆ ਜਾਵੇ।

ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਲਗਾਤਾਰ ਮੀਂਹ ਪੈਣ ਕਾਰਣ ਹੜ੍ਹਾ (ਕੁਦਰਤੀ ਆਫਤ) ਨਾਲ ਨਜਿੱਠਣ ਲਈ ਡਾ: ਅਮਨਪ੍ਰੀਤ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਦਫਤਰ ਸਿਵਲ ਸਰਜਨ, ਲੁਧਿਆਣਾ (ਮੋਬਾਇਲ ਨੰ: 81461-22677) ਨੂੰ ਨੋਡਲ ਅਫਸਰ ਨਿਯੁਕਤ ਕੀਤਾ ਜਾਂਦਾ ਹੈ। ਦਫਤਰ ਸਿਵਲ ਸਰਜਨ, ਲੁਧਿਆਣਾ ਵਿਖੇ 24x7 ਫਲੱਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸਦਾ ਹੈਲਪਲਾਈਨ ਨੰਬਰ 0161-2444193 ਹੈ।

ਇਸ ਦੇ ਨਾਲ ਹੀ ਹੇਠ ਲਿਖੇ ਐਪੀਡੀਮਾਲੋਜਿਸਟ/ਐਪੀਡੀਮਾਲੋਜਿਸਟ (ਆਈਡੀਐੱਸਪੀ), ਦਫਤਰ ਸਿਵਲ ਸਰਜਨ ਲੁਧਿਆਣਾ ਦੀ ਡਿਊਟੀ ਉਨ੍ਹਾਂ ਦੇ ਨਾਮ ਸਾਹਮਣੇ ਲਿਖੇ ਏਰੀਏ ਵਿੱਚ ਹੜ੍ਹਾ ਦੀ ਸਥਿਤੀ ਵਿੱਚ ਲੋੜ ਪੈਣ ਤੇ ਸਿਹਤ ਸਹੂਲਤਾਂ ਦੇਣ / ਬੀਮਾਰੀਆ ਦੀ ਰੋਕਥਾਮ ਲਈ, ਹੋਰ ਪੁੱਖਤਾ ਪ੍ਰਬੰਧ ਕਰਨ ਲਈ ਅਤੇ ਰੋਜ਼ਾਨਾ ਰਿਪੋਰਟਿੰਗ ਲਈ ਲਗਾਈ ਜਾਂਦੀ ਹੈ...

PunjabKesari

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News