ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਖ਼ੁਸ਼ਖ਼ਬਰੀ! ਜਲਦ ਆ ਰਿਹੈ ਨਵਾਂ ਗਾਣਾ, ਹਵੇਲੀ ''ਚ ਹੋਈ ਸ਼ੂਟਿੰਗ
Tuesday, Jan 14, 2025 - 08:56 AM (IST)
ਮਾਨਸਾ: ਸਿੱਧੂ ਮੂਸੇਵਾਲਾ ਦੀ ਹਵੇਲੀ ਵਿਚ ਛੋਟੇ ਸਿੱਧੂ ਦੇਣ ਆਉਣ ਨਾਲ ਇਕ ਵਾਰ ਫ਼ੇਰ ਖੁਸ਼ੀਆਂ ਪਰਤ ਆਈਆਂ ਹਨ। ਨਿੱਕੇ ਸਿੱਧੂ ਦੀ ਪਹਿਲੀ ਲੋਹੜੀ ਮੌਕੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਰਲ਼ ਕੇ ਜਸ਼ਨ ਮਨਾਇਆ ਗਿਆ। ਇਸ ਖ਼ਾਸ ਮੌਕੇ 'ਤੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਫੈਨਜ਼ ਨੂੰ ਇਕ ਵੱਡੀ ਖ਼ੁਸ਼ਖ਼ਬਰੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮਾਸਕ ਪਾਉਣਾ ਲਾਜ਼ਮੀ! ਬਜ਼ੁਰਗਾਂ 'ਚ ਵੀ ਫੈਲਣ ਲੱਗਿਆ ਚੀਨੀ ਵਾਇਰਸ
ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ਜਨਵਰੀ ਦੇ ਅਖ਼ੀਰ ਵਿਚ ਰਿਲੀਜ਼ ਕੀਤਾ ਜਾਵੇਗਾ। ਗਾਣੇ ਦੀ ਵੀਡੀਓ ਸ਼ੂਟਿੰਗ ਹਵੇਲੀ ਵਿਚ ਸ਼ੁਰੂ ਕਰ ਦਿੱਤੀ ਗਈ ਹੈ। ਸਿੱਧੂ ਮੂਸੇਵਾਲਾ ਦਾ ਇਕ ਹੋਰ ਗਾਣਾ ਰਿਲੀਜ਼ ਹੋਣ ਦੀ ਖ਼ਬਰ ਨਾਲ ਉਸ ਦੇ ਚਾਹੁਣ ਵਾਲਿਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਸਿੱਧੂ ਮੂਸੇਵਾਲਾ ਆਪਣੇ ਗੀਤਾਂ ਰਾਹੀਂ ਜਿਉਂਦੀ ਜੀਅ ਤਾਂ ਮਿਊਜ਼ਿਕ ਇੰਡਸਟਰੀ 'ਤੇ ਰਾਜ ਕਰਦਾ ਹੀ ਰਿਹਾ, ਪਰ ਇਸ ਜਹਾਨ ਤੋਂ ਤੁਰ ਜਾਣ ਤੋਂ ਬਾਅਦ ਵੀ ਉਹ ਆਪਣੇ ਫੈਨਜ਼ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਫੈਨਜ਼ ਵੱਲੋਂ ਉਸ ਦੇ ਗੀਤਾਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀਆਂ ਮੌਜਾਂ, Free ਮਿਲਣਗੇ Laptop, Tablet ਤੇ Smart Watch! ਛੇਤੀ ਕਰ ਲਓ ਅਪਲਾਈ
ਇਸ ਮੌਕੇ ਮਾਂ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੇ ਪਰਮਾਤਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੱਬ ਨੇ ਸਾਡੀ ਝੋਲੀ ਵਿਚ ਨਵੀਂ ਖ਼ੁਸ਼ੀ ਪਾ ਦਿੱਤੀ ਹੈ। ਲੋਹੜੀ ਮੌਕੇ ਹਵੇਲੀ ਦੇ ਨਾਲ ਨਾਲ ਪੂਰੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਸੀ ਤੇ ਵਧਾਈਆਂ ਦੇਣ ਵਾਲੀਆਂ ਦੀ ਭੀੜ ਲੱਗੀ ਰਹੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8