ਪੰਜਾਬ ਦੇ ਪਿੰਡਾਂ ’ਚ ਪਾਣੀ ਦੇ ਬਿੱਲਾਂ ਦਾ ਜਲਦ ਹੋਵੇਗਾ ਆਨਲਾਈਨ ਭੁਗਤਾਨ : ਰਜ਼ੀਆ ਸੁਲਤਾਨਾ

Tuesday, Aug 10, 2021 - 02:42 AM (IST)

ਪੰਜਾਬ ਦੇ ਪਿੰਡਾਂ ’ਚ ਪਾਣੀ ਦੇ ਬਿੱਲਾਂ ਦਾ ਜਲਦ ਹੋਵੇਗਾ ਆਨਲਾਈਨ ਭੁਗਤਾਨ : ਰਜ਼ੀਆ ਸੁਲਤਾਨਾ

ਚੰਡੀਗੜ੍ਹ (ਰਮਨਜੀਤ)- ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਐਲਾਨ ਕੀਤਾ ਹੈ ਕਿ ਪਿੰਡਾਂ ਵਿਚ ਪਾਣੀ ਦੇ ਆਨਲਾਈਨ ਬਿਲਿੰਗ ਸਿਸਟਮ ਅਤੇ ਆਨਲਾਈਨ ਭੁਗਤਾਨ ਨੂੰ ਜਲਦ ਹੀ ਪੜਾਅਵਾਰ ਪੂਰੇ ਸੂਬੇ ਵਿਚ ਲਾਗੂ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਕੇਂਦਰ ਅਤੇ ਸੂਬਾਂ ਸਰਕਾਰਾਂ ਸਾਰੇ ਓਲੰਪੀਅਨ ਬਹਾਦਰਾਂ ਨੂੰ ਸਨਮਾਨਿਤ ਕਰਨ : ਸੁਖਬੀਰ
ਇੱਥੇ ਪੰਜਾਬ ਭਵਨ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਆਨਲਾਈਨ ਬਿਲਿੰਗ ਅਤੇ ਰੈਵੀਨਿਊ ਮਾਨੀਟਰਿੰਗ ਸਿਸਟਮ ਦਾ ਐੱਸ.ਏ.ਐੱਸ. ਨਗਰ ਜ਼ਿਲ੍ਹੇ ਅਧੀਨ ਆਉਦੇਂ ਪਿੰਡਾਂ ਲਈ ਉਦਘਾਟਨ ਕਰਦਿਆਂ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਇਹ ਸਿਸਟਮ ਥੋੜ੍ਹੇ ਸਮੇਂ ਤੱਕ ਹੀ ਸਾਰੇ ਪੰਜਾਬ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ। ਐੱਸ.ਏ.ਐੱਸ. ਨਗਰ ਵਿਚ ਇਹ ਸਿਸਟਮ 7 ਮਹੀਨੇ ਪਹਿਲਾਂ ਜਨਵਰੀ, 2021 ਵਿਚ ਪਾਇਲਟ ਪ੍ਰਾਜੈਕਟ ਦੇ ਤੌਰ ’ਤੇ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਸਮੇਂ ਦੌਰਾਨ ਸਫ਼ਲਤਾ ਪੂਰਵਕ ਚੱਲਣ ਉਪਰੰਤ ਅੱਜ ਰਸਮੀ ਤੌਰ ’ਤੇ ਇਸ ਦਾ ਉਦਘਾਟਨ ਕੀਤਾ ਗਿਆ ਹੈ। ਇਸ ਪ੍ਰੋਜੈਕਟ ਰਾਹੀਂ ਵਿਭਾਗ ਐੱਸ.ਏ.ਐੱਸ. ਨਗਰ ਜ਼ਿਲੇ ਵਿਚ 100 ਫੀਸਦੀ ਜਲ ਸਪਲਾਈ ਬਿਲਾਂ ਦਾ ਭੁਗਤਾਨ ਕਰਾਉਣ ਵਿੱਚ ਸਫਲ ਹੋਇਆ ਹੈ।

ਇਹ ਵੀ ਪੜ੍ਹੋ- ਥਾਣਾ ਮਕਸੂਦਾਂ ਦੀ ਪੁਲਸ ਨੇ ਇਕ ਗੱਡੀ 'ਚੋਂ 2 ਕੁਇੰਟਲ ਡੋਡੇ ਕੀਤੇ ਬਰਾਮਦ

ਇਸ ਪ੍ਰਣਾਲੀ ਰਾਹੀਂ ਪੇਂਡੂ ਖਪਤਕਾਰ ਆਪਣੇ ਰਜਿਸਟਰਡ ਮੋਬਾਇਲ ਫ਼ੋਨਾਂ ’ਤੇ ਐੱਸ.ਐੱਮ.ਐੱਸ ਰਾਹੀਂ ਪਾਣੀ ਦੀ ਸਪਲਾਈ ਦੇ ਬਿੱਲ ਪ੍ਰਾਪਤ ਕਰਨਗੇ ਅਤੇ ਐੱਸ.ਐੱਮ.ਐੱਸ ਵਿਚ ਦਿੱਤੇ ਲਿੰਕ ਰਾਹੀਂ ਆਨਲਾਈਨ ਬਿਲ ਭੁਗਤਾਨ ਕਰ ਸਕਣਗੇ। ਐਕਟਿਵ ਅਕਾਊਂਟ ਅੱਪਡੇਟ ਅਤੇ ਅਲਰਟ ਵੀ ਐੱਸ.ਐੱਮ.ਐੱਸ ਰਾਹੀਂ ਖਪਤਕਾਰਾਂ ਨੂੰ ਪ੍ਰਾਪਤ ਹੋਣਗੇ।


author

Bharat Thapa

Content Editor

Related News