ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ, ਸੰਵਿਧਾਨ ''ਤੇ ਹੋਵੇਗੀ ਚਰਚਾ
Tuesday, Nov 26, 2019 - 07:36 AM (IST)
![ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ, ਸੰਵਿਧਾਨ ''ਤੇ ਹੋਵੇਗੀ ਚਰਚਾ](https://static.jagbani.com/multimedia/2019_11image_07_36_021643516vidhansabha.jpg)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 26 ਨਵੰਬਰ ਮਤਲਬ ਕਿ ਅੱਜ ਹੋਣ ਜਾ ਰਿਹਾ ਹੈ। ਇਹ ਵਿਸ਼ੇਸ਼ ਇਜਲਾਸ 'ਸੰਵਿਧਾਨ ਦਿਵਸ' ਨੂੰ ਮੁੱਖ ਰੱਖਦਿਆਂ ਸੱਦਿਆ ਗਿਆ ਹੈ। ਇਸ ਲਈ ਪੂਰਾ ਦਿਨ ਸਦਨ 'ਚ ਸੰਵਿਧਾਨ 'ਤੇ ਹੀ ਵਿਚਾਰ-ਚਰਚਾ ਕੀਤੀ ਜਾਵੇਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਇਜਲਾਸ ਦੀ ਬੈਠਕ ਦੁਪਹਿਰ 2 ਵਜੇ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ ਚੰਡੀਗੜ੍ਹ 'ਚ ਬੁਲਾਈ ਗਈ ਹੈ ਅਤੇ ਸੰਵਿਧਾਨ ਦਿਵਸ ਨੂੰ ਮੁੱਖ ਰੱਖਦਿਆਂ ਇਸ ਬੈਠਕ 'ਚ ਸਿਰਫ ਸੰਵਿਧਾਨ ਬਾਰੇ ਹੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।