ਚੋਣ ਕਮਿਸ਼ਨ ਦੀ ਪਹਿਲਕਦਮੀ, ਇਸ ਵਾਰ ਵੋਟਰ ਲੈ ਸਕਣਗੇ ਆਪਣੀ ਸੈਲਫ਼ੀ

02/10/2022 12:03:02 PM

ਰੂਪਨਗਰ (ਵਿਜੇ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਹਰ ਇਕ ਪੋਲਿੰਗ ਸਟੇਸ਼ਨ ’ਤੇ ਸੈਲਫ਼ੀ ਕਾਰਨਰ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਸੈਲਫ਼ੀ ਕੱਟ ਆਊਟ ਵੀ ਜਾਰੀ ਕੀਤਾ ਗਿਆ ਹੈ। ਇਸ ਸੈਲਫ਼ੀ ਕਟਆਊਟ ਵਿਚ ਸ਼ੇਰਾ ਜੋਕਿ ਪੰਜਾਬ ਚੋਣਾਂ ਦਾ ਮਕਸਦ ਹੈ, ਦੀ ਵਰਤੋਂ ਕੀਤੀ ਗਈ ਹੈ। ਸ਼ੇਰਾ ਪੰਜਾਬ ਦੇ ਅਮੀਰ ਸੱਭਿਆਚਾਰ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਵੋਟਰ ਜਾਗਰੂਕਤਾ ਲਈ ਬਣਾਇਆ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪੋਲਿੰਗ ਸਟੇਸ਼ਨ ਦੇ 511 ਸਥਾਨਾਂ ’ਤੇ ਸੈਲਫ਼ੀ ਪੁਆਇੰਟ ਬਣਾਏ ਜਾਣਗੇ, ਜਿਸ ਦਾ ਮੰਤਵ ਵੋਟਰਾਂ ਨੂੰ ਖ਼ਾਸ ਕਰਕੇ ਨੌਜਵਾਨ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਉਤਸ਼ਾਹਤ ਕਰਨਾ ਹੈ।

ਇਹ ਵੀ ਪੜ੍ਹੋ: ਜਲੰਧਰ: ਭਾਜਪਾ ਆਗੂ ਕੇ. ਡੀ. ਭੰਡਾਰੀ ਦੇ ਘਰ 'ਤੇ ਨੌਜਵਾਨ ਨੇ ਕੀਤਾ ਹਮਲਾ, ਵਰ੍ਹਾਏ ਪੱਥਰ

PunjabKesari

ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਨੂੰ ਵੇਖਿਆ ਜਾਵੇ ਤਾਂ ਹਰ ਵਰਗ ਵਿਚ ਸੈਲਫ਼ੀ ਲੈਣ ਦਾ ਬਹੁਤ ਕਰੇਜ਼ ਹੈ ਅਤੇ ਇਸ ਕਰੇਜ਼ ਨੂੰ ਧਿਆਨ ਵਿਚ ਰੱਖਦਿਆਂ ਚੋਣ ਕਮਿਸ਼ਨਰ ਵੱਲੋਂ ਅਨੋਖੀ ਪਹਿਲ ਕਰਦਿਆਂ ਇਸ ਵਾਰ ਹਰ ਪੋਲਿੰਗ ਸਟੇਸ਼ਨ ’ਤੇ ਸੈਲਫ਼ੀ ਪੁਆਇੰਟ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਮਤਦਾਤਾ ਭਾਵੇਂ ਬਜ਼ੁਰਗ, ਨੌਜਵਾਨ, ਦਿਵਿਆਂਗਜਨ, ਔਰਤਾਂ ਆਪਣੀ ਵੋਟ ਪਾਉਣ ਦੇ ਨਾਲ-ਨਾਲ ਇਸ ਸੈਲਫ਼ੀ ਕਾਰਨਰ ਤੋਂ ਆਪਣੀ ਸੈਲਫ਼ੀ ਲੈ ਸਕਣਗੇ ਅਤੇ ਆਪਣੇ ਵਰਗੇ ਹੋਰ, ਵੋਟਰਾਂ ਨੂੰ ਵੀ ਆਪਣੀ ਵੋਟ ਦੀ ਵਰਤੋਂ ਲਈ ਪ੍ਰੋਤਸਾਹਿਤ ਕਰਨਗੇ।

ਇਹ ਵੀ ਪੜ੍ਹੋ: ਗੜਦੀਵਾਲਾ 'ਚ ਵਾਪਰਿਆ ਦਰਦਨਾਕ ਹਾਦਸਾ, ਮੋਟਰਸਾਈਕਲ ਸਵਾਰ ਫ਼ੌਜੀ ਸਣੇ ਦੋ ਵਿਅਕਤੀਆਂ ਦੀ ਮੌਤ
PunjabKesari

ਇਹ ਵੀ ਪੜ੍ਹੋ: ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਦਾ ਦਾਅਵਾ, ਸੂਬੇ ’ਚ ਬਣੇਗੀ ਭਾਜਪਾ ਦੀ ਸਰਕਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News