ਪੰਜਾਬ ਚੋਣਾਂ ’ਚ NRIs ਦਾ ਹੁੰਦੈ ਅਹਿਮ ਰੋਲ, ਪਾਰਟੀਆਂ ਦੀ ਰਹੇਗੀ ਵਿਸ਼ੇਸ਼ ਨਜ਼ਰ

Monday, Jan 10, 2022 - 03:02 PM (IST)

ਪੰਜਾਬ ਚੋਣਾਂ ’ਚ NRIs ਦਾ ਹੁੰਦੈ ਅਹਿਮ ਰੋਲ, ਪਾਰਟੀਆਂ ਦੀ ਰਹੇਗੀ ਵਿਸ਼ੇਸ਼ ਨਜ਼ਰ

ਜਲੰਧਰ— ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ’ਚ ਚੋਣ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਾ ਹੈ। ਹਰ ਸਿਆਸੀ ਪਾਰਟੀ ਆਪਣੇ-ਆਪਣੇ ਪੱਧਰ ’ਤੇ ਵੋਟਰਾਂ ਨੂੰ ਲੁਭਾਉਣ ਲਈ ਵੱਡੇ-ਵੱਡੇ ਐਲਾਨ ਕਰ ਰਹੀ ਹੈ। ਪੰਜਾਬ ’ਚ ਚੋਣਾਂ ਵਿਚ ਪ੍ਰਵਾਸੀ ਭਾਰਤੀਆਂ ਦਾ ਰੋਲ ਬੇਹੱਦ ਖ਼ਾਸ ਹੁੰਦਾ ਹੈ। ਵਿਸ਼ੇਸ਼ ਕਰਕੇ ਦੋਆਬਾ ਖੇਤਰ ’ਚ ਜੋ ਐੱਨ. ਆਰ. ਆਈ. ਬੈਲਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਥੋਂ ਦੀਆਂ 23 ਸੀਟਾਂ ’ਤੇ ਇਨ੍ਹਾਂ ਦਾ ਸਿੱਧਾ ਅਸਰ ਹੁੰਦਾ ਹੈ। 25 ਫ਼ੀਸਦੀ ਫੰਡਿੰਗ ਵੀ ਇਥੋਂ ਹੀ ਹੰੁਦੀ ਹੈ ਪਰ ਕੋਰੋਨਾ ਦੇ ਨਵੇਂ ਵੇਅੀਐਂਟ ਓਮੀਕਰੋਨ ਦੇ ਚੱਲਦਿਆਂ ਇਸ ਵਾਰ ਐੱਨ. ਆਰ. ਆਈ. ਵੱਲੋਂ ਪ੍ਰਚਾਰ ਅਤੇ ਫੰਡਿੰਗ ਕਰਨ ਦੀ ਸੰਭਾਵਨਾ ਵੀ ਬਹੁਤ ਘੱਟ ਹੈ।  ਪ੍ਰਮੁੱਖ ਪਾਰਟੀਆਂ ਦੇ ਬਣਾਏ ਐੱਨ. ਆਰ. ਆਈ. ਵਿੰਗ ਵੀ ਬਿਲਕੁਲ ਠੰਡੇ ਪੈ ਚੁੱਕੇ ਹਨ। ਜ਼ਿਕਰਯੋਗ ਹੈ ਕਿ 2017 ’ਚ ਕਰੀਬ 20 ਹਜ਼ਾਰ ਐੱਨ. ਆਰ. ਆਈਜ਼. ਚੋਣ ਪ੍ਰਚਾਰ ’ਚ ਸ਼ਾਮਲ ਹੋਣ ਲਈ ਪੰਜਾਬ ਆਏ ਸਨ। ਇਨ੍ਹਾਂ ’ਚ ਸਭ ਤੋਂ ਵੱਧ ‘ਆਪ’ ਦੇ ਸਮਰਥਕ ਸਨ। ਇਥੇ ਦੱਸ ਦੇਈਏ ਕਿ ਬੀਤੇ ਦਿਨ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਗਿਆ ਸੀ। 

ਇਹ ਵੀ ਪੜ੍ਹੋ: ਜੰਡਿਆਲਾ ਦੇ ਨਸ਼ਾ ਛੁਡਾਊ ਕੇਂਦਰ 'ਚ ਨੌਜਵਾਨ ਦਾ ਕਤਲ, ਸੈਂਟਰ ਦੇ ਮਾਲਕ ਸਣੇ 3 ਵਿਅਕਤੀਆਂ 'ਤੇ ਕੇਸ ਦਰਜ

ਪਿਛਲੀ ਵਾਰ ਦਸੰਬਰ ’ਚ ਸ਼ੁਰੂ ਹੋਇਆ ਸੀ ਆਗੂਆਂ ਦਾ ਵਿਦੇਸ਼ੀ ਦੌਰਾ 
2017 ਦੀਆਂ ਚੋਣਾਂ ’ਚ ਦਸੰਬਰ ਤੋਂ ਹੀ ਆਗੂਆਂ ਦਾ ਵਿਦੇਸ਼ੀ ਦੌਰਾ ਸ਼ੁਰੂ ਹੋ ਗਿਆ ਸੀ। ਪ੍ਰਮੁੱਖ ਸਿਆਸੀ ਪਾਰਟੀਆਂ ਦੇ ਆਗੂ ਟੂਰ ’ਤੇ ਵਿਦੇਸ਼ ਜਾ ਕੇ ਪਾਰਟੀ ਦਾ ਪ੍ਰਚਾਰ ਅਤੇ ਫੰਡ ਇਕੱਠੇ ਕਰਦੇ ਸਨ। ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਪਾਰਟੀ ਨਾਲ ਅਮਰੀਕਾ ਗਏ ਸਨ। ਉਨ੍ਹਾਂ ਤੋਂ ਬਾਅਦ ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਪਰਨੀਤ ਕੌਰ ਦੇ ਇਲਾਵਾ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਵੀ ਵਿਦੇਸ਼ ਗਈ ਸੀ ਅਤੇ ਪ੍ਰਚਾਰ ਦੇ ਨਾਲ ਫੰਡ ਜੁਟਾਉਣ ਦੀ ਕੋਸ਼ਿਸ਼ ਕੀਤੀ ਸੀ। 

ਮਾਹਿਰਾਂ ਦੇ ਮੁਤਾਬਕ ਐੱਨ. ਆਰ. ਆਈਜ਼. ਦਾ ਇਸ ਵਾਰ ਪੰਜਾਬ ਦੀਆਂ ਚੋਣਾਂ ’ਚ ਮੋਹ ਭੰਗ ਹੋ ਚੁੱਕਾ ਹੈ। ਇਸ ਦਾ ਵੱਡਾ ਕਾਰਨ ਇਹ ਰਿਹਾ ਹੈ ਕਿ ਕਿਸੇ ਵੀ ਦਲ ਨੇ ਐੱਨ. ਆਰ. ਆਈਜ਼. ਲਈ ਬਹੁਤ ਕੁਝ ਨਹੀਂ ਕੀਤਾ ਹੈ। ਅੱਜ ਵੀ ਹਜ਼ਾਰਾਂ ਐੱਨ. ਆਰ. ਆਈਜ਼ ਅਦਾਲਤੀ ਕੇਸਾਂ ’ਚ ਉਲਝੇ ਹੋਏ ਹਨ। ਕਈ ਐੱਨ. ਆਰ. ਆਈਜ਼. ਦਾ ਮੰਨਣਾ ਹੈ ਕਿ ਪੰਜਾਬ ਦੀ ਰਾਜਨੀਤੀ ’ਚ ਪੰਜਾਬ ਦੇ ਮੁੱਦੇ ਉਹੀ ਹਨ। ਬੇਰੁਜ਼ਗਾਰੀ, ਨਸ਼ਾ, ਬੇਅਦਬੀ, ਕਰਜ਼ ਮੁਆਫ਼ੀ ਤੋਂ ਸਾਰੇ ਅੱਕ ਚੁੱਕੇ ਹਨ। 

ਇਹ ਵੀ ਪੜ੍ਹੋ: ਜਲੰਧਰ: ਕੁੜੀ ਤੋਂ ਦੁਖ਼ੀ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਰਾਲ

‘ਆਪ’ ’ਤੇ 200 ਕਰੋੜ ਦਾ ਫੰਡ ਜੁਟਾਉਣ ਦਾ ਲੱਗਾ ਸੀ ਦੋਸ਼ 
ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ’ਤੇ 200 ਕਰੋੜ ਦਾ ਫੰਡ ਪੰਜਾਬ ਤੋਂ ਦਿੱਲੀ ਲਿਜਾਣ ਦਾ ਦੋਸ਼ ਲੱਗਾ ਸੀ। ਇਸ ਨੂੰ ਅਮਰੀਕਾ ’ਚ ਰਹਿ ਰਹੇ ਐੱਨ. ਆਰ. ਆਈਜ਼. ਤੋਂ ਇਕੱਠਾ ਕੀਤਾ ਗਿਆ ਸੀ। ਸੰਸਦ ਮੈਂਬਰ ਭਗਵੰਤ ਮਾਨ ਵੈਂਕੂਵਰ ਗਏ ਸਨ। 2016 ਦੀਆਂ ਗਰਮੀਆਂ ’ਚ ਸੁਖਪਾਲ ਸਿੰਘ ਖਹਿਰਾ ਅਮਰੀਕਾ ਗਏ ਸਨ। ਉਨ੍ਹਾਂ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਆਪਣੇ ਦੋ ਆਦਮੀ ਭੇਜੇ ਸਨ। ਐੱਨ. ਆਰ. ਆਈਜ਼. ਨੇ ਉਨ੍ਹਾਂ ਨੂੰ ਲੱਖਾਂ ਡਾਲਰ ਦਾਨ ਦੇ ਰੂਪ ’ਚ ਦਿੱਤੇ ਸਨ। 

ਇਹ ਵੀ ਪੜ੍ਹੋ: ਕਾਂਗਰਸ ਦੀ ਬਦੌਲਤ ਹੀ ਡਿਪਟੀ ਸੀ. ਐੱਮ. ਦੇ ਅਹੁਦੇ ’ਤੇ ਪਹੁੰਚਿਆ ਹਾਂ : ਸੁਖਜਿੰਦਰ ਰੰਧਾਵਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News