ਜਲੰਧਰ: ਚੋਣ ਜ਼ਾਬਤੇ ’ਚ ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ, ਐਪ ਜ਼ਰੀਏ ਤੁਹਾਡੇ ’ਤੇ ਰਹੇਗੀ ਪੂਰੀ ਨਜ਼ਰ

Monday, Jan 10, 2022 - 03:00 PM (IST)

ਜਲੰਧਰ: ਚੋਣ ਜ਼ਾਬਤੇ ’ਚ ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ, ਐਪ ਜ਼ਰੀਏ ਤੁਹਾਡੇ ’ਤੇ ਰਹੇਗੀ ਪੂਰੀ ਨਜ਼ਰ

ਜਲੰਧਰ— ਪੰਜਾਬ ਸਮੇਤ 5 ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਐਤਵਾਰ ਨੂੰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਇਲੈਕਸ਼ਨ ਕਮਿਸ਼ਨ ਅਫ਼ਸਰਾਂ ਨੇ ਆਪਣੇ-ਆਪਣੇ ਜ਼ਿਲ੍ਹਿਆਂ ’ਚ ਚੋਣਾਂ ਦੀ ਤਿਆਰੀ ਦਾ ਜਾਇਜ਼ਾ ਲੈ ਕੇ ਕੋਡ ਆਫ਼ ਕੰਡਕਟ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਚੋਣਾਂ ਦੌਰਾਨ ਪੈਸਿਆਂ ਦੇ ਲੈਣ-ਦੇਣ ’ਤੇ ਚੋਣ ਕਮਿਸ਼ਨ ਦੀ ਨਿਗਰਾਨੀ ਰਹੇਗੀ। ਸਾਰੇ ਬੈਂਕਾਂ ਨੂੰ 50 ਹਜ਼ਾਰ ਤੋਂ ਵੱਧ ਟਰਾਂਜ਼ੈਕਸ਼ਨ ਦੀ ਚੋਣ ਕਮਿਸ਼ਨ ਦੇ ਅਫ਼ਸਰਾਂ ਨੂੰ ਜਾਣਕਾਰੀ ਦੇਣੀ ਹੋਵੇਗੀ। ਉਮੀਦਵਾਰ ਜੇਕਰ 10 ਹਜ਼ਾਰ ਤੋਂ ਵੱਧ ਚੋਣਾਵੀ ਖ਼ਰਚਾ ਕਰਦੇ ਹਨ ਤਾਂ ਭੁਗਤਾਣ ਕੈਸ਼ ਨਹੀਂ, ਆਰ. ਟੀ. ਜੀ. ਐੱਸ. ਜ਼ਰੀਏ ਕਰਨਾ ਹੋਵੇਗਾ। ਆਮ ਪਬਲਿਕ ਨੂੰ ਵੀ ਏ. ਟੀ. ਐੱਮ. ਤੋਂ 10 ਹਜ਼ਾਰ ਤੋਂ ਵੱਧ ਦੀ ਨਿਕਾਸੀ ਕਰਨ ’ਤੇ ਸਲਿਪ ਅਤੇ ਸਬੂਤ ਨਾਲ ਰੱਖਣਾ ਹੋਵੇਗਾ। 

ਇਹ ਵੀ ਪੜ੍ਹੋ: ਜੰਡਿਆਲਾ ਦੇ ਨਸ਼ਾ ਛੁਡਾਊ ਕੇਂਦਰ 'ਚ ਨੌਜਵਾਨ ਦਾ ਕਤਲ, ਸੈਂਟਰ ਦੇ ਮਾਲਕ ਸਣੇ 3 ਵਿਅਕਤੀਆਂ 'ਤੇ ਕੇਸ ਦਰਜ

PunjabKesari

ਡੀ. ਸੀ. ਘਨਸ਼ਾਮ ਥੋਰੀ ਨੇ ਦੱਸਿਆ ਕਿ ਵਿਜ਼ੀਲ ਐਪ ਦੀ ਮਦਦ ਨਾਲ ਕੋਡ ਆਫ਼ ਕੰਡਕਟ ਦੀ ਉਲੰਘਣਾ ਕਰਨ ’ਤੇ ਨਜ਼ਰ ਰੱਖੀ ਜਾਵੇਗੀ। ਐਪ ਅਤੇ 1950 ਕਾਲ ਸੈਂਟਰ ਐਕਟੀਵੇਟ ਕੀਤਾ ਗਿਆ ਗਿਆ ਹੈ। ਚੋਣ ਜ਼ਾਬਤਾ ਦੀ ਉਲੰਘਣਾ ਦੀ ਸ਼ਿਕਾਇਤ ਮਿਲਣ ’ਤੇ ਸਬੰਧਤ ਅਧਿਕਾਰੀ ਨੂੰ ਸਮੇਂ ’ਤੇ ਸ਼ਿਕਾਇਤ ਦਾ ਨਿਪਟਾਰਾ ਯਕੀਨੀ ਬਣਾਉਣਾ ਹੋਵੇਗਾ। 1950 ਨੰਬਰ ’ਤੇ ਫ਼ੋਨ ’ਤੇ ਵੋਟਿੰਗ ਦੀ ਜਾਣਕਾਰੀ ਵੀ ਲੈ ਸਕਦੇ ਹਨ। 

ਕੋਰੋਨਾ ਪੀੜਤ, ਦਿਵਿਆਂਗ ਅਤੇ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਵੋਟ ਦਾ ਅਧਿਕਾਰ ਯਨੀਕੀ ਬਣਾਉਣ ਲਈ ਈ. ਆਰ. ਓ. ਯਾਨੀ ਇਲੈਕਸ਼ਨ ਰੀਜ਼ਨਲ ਅਫ਼ਸਰ ਪੱਧਰ ਦੇ 2 ਅਫ਼ਸਰਾਂ ਨਾਲ ਪੁਲਸ ਅਧਿਕਾਰੀ ਅਤੇ ਬੀ. ਐੱਲ. ਓ. ਘਰ ਜਾ ਕੇ ਵੋਟਾਂ ਪਵਾਉਣਗੇ। ਇਸ ਦੀ ਵੀਡੀਓਗ੍ਰਾਫ਼ੀ ਵੀ ਕਰਵਾਈ ਜਾਵੇਗੀ। ਫੀਲਡ ਟੀਮਾਂ ਵੀ ਨਿਰੀਖਣ ਕਰਨਗੀਆਂ। ਬੂਥ ’ਤੇ ਵੋਟਰ ਸਰਜੀਕਲ ਗਲਵਜ਼ ਪਾ ਕੇ ਵੋਟਾਂ ਪਾਉਣਗੇ। ਕਿਸੇ ਵੀ ਵੋਟਰ ਨੂੰ ਡਬਲ ਡੋਜ਼ ਦੇ ਬਿਨਾਂ ਸੈਂਟਰ ਦੇ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਜੇਕਰ ਉਹ ਵੈਕਸੀਨੇਟੇਡ ਨਹੀਂ ਹੈ ਤਾਂ ਮਨਜ਼ੂਰਸ਼ੂਦਾ ਲੈਬ ਦੀ 48 ਘੰਟੇ ਪੁਰਾਣੀ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ ਹੈ। 

ਇਹ ਵੀ ਪੜ੍ਹੋ: ਜਲੰਧਰ: ਕੁੜੀ ਤੋਂ ਦੁਖ਼ੀ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਰਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News