ਅੰਮ੍ਰਿਤਸਰ ਪੂਰਬੀ 'ਚ ਸਿੱਧੂ ਤੇ ਮਜੀਠੀਆ ਵਿਚਾਲੇ ਹੋਵੇਗਾ ਫਸਵਾਂ ਮੁਕਾਬਲਾ, ਜਾਣੋ ਸੀਟ ਦਾ ਇਤਿਹਾਸ
Saturday, Feb 19, 2022 - 02:47 PM (IST)
 
            
            ਅੰਮ੍ਰਿਤਸਰ (ਵੈੱਬ ਡੈਸਕ) : ਅੰਮ੍ਰਿਤਸਰ ਪੂਰਬੀ 'ਚ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਵਿਚਾਲੇ ਇਸ ਵਾਰ ਮੁਕਾਬਲਾ ਫਸਵਾਂ ਹੋਣ ਵਾਲਾ ਹੈ।
ਸਾਲ 2017
2017 'ਚ ਭਾਜਪਾ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਨੇ ਮੁੜ ਇਸ ਸੀਟ ਜਿੱਤੀ। ਨਵਜੋਤ ਸਿੰਘ ਸਿੱਧੂ ਨੇ 60286 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਰਾਜੇਸ਼ ਕੁਮਾਰ ਹਨੀ 17625 ਵੋਟਾਂ ਅਤੇ ਆਮ ਆਦਮੀ ਪਾਰਟੀ ਦੇ ਸਰਬਜੋਤ ਸਿੰਘ 14604 ਵੋਟਾਂ ਹਾਸਲ ਕਰਕੇ ਹਾਰ ਗਏ ਸਨ। 
ਸਾਲ 2012
2012 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ 33406 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਸੀ, ਜਦਕਿ ਆਜ਼ਾਦ ਉਮੀਦਵਾਰ ਸਿਮਰਪ੍ਰੀਤ ਕੌਰ 26307 ਵੋਟਾਂ ਹਾਸਲ ਕਰਕੇ ਹਾਰ ਗਈ। ਸਿਮਰਪ੍ਰੀਤ ਕੌਰ ਤੋਂ ਨਵਜੋਤ ਸਿੰਘ ਸਿੱਧੂ ਨੇ 7099 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। 

2022 ਪੰਜਾਬ ਵਿਧਾਨ ਸਭਾ ਚੋਣਾਂ 'ਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁੜ ਚੋਣ ਮੈਦਾਨ ਵਿੱਚ ਹਨ। ਇਸ ਸੀਟ 'ਤੇ ਉਨ੍ਹਾਂ ਨੂੰ ਟੱਕਰ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ਨੇ ਜੀਵਨਜੋਤ ਕੌਰ, ਸੰਯੁਕਤ ਸਮਾਜ ਮੋਰਚਾ ਨੇ ਸੁਖਜਿੰਦਰ ਸਿੰਘ ਸਾਹੂ ਅਤੇ ਭਾਜਪਾ ਨੇ ਡਾ. ਜਗਮੋਹਨ ਸਿੰਘ ਰਾਜੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਇਸ ਹਲਕੇ ’ਚ ਵੋਟਰਾਂ ਦੀ ਕੁੱਲ ਗਿਣਤੀ 168013 ਹੈ, ਜਿਨ੍ਹਾਂ ਵਿੱਚ 78961 ਪੁਰਸ਼ ਅਤੇ 89051 ਔਰਤਾਂ ਦੀਆਂ ਵੋਟਾਂ ਹਨ। 1 ਵੋਟ ਥਰਡ ਜੈਂਡਰ ਦੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            