ਪੰਜਾਬ ਵਿਚ ਦੋ ਪਹੀਆ ਵਾਹਨ ਚਾਲਕ ਸਾਵਧਾਨ! ਅੱਜ ਤੋਂ ਲਾਗੂ ਹੋਇਆ ਨਵਾਂ ਰੂਲ

Wednesday, Aug 21, 2024 - 06:25 PM (IST)

ਲੁਧਿਆਣਾ : ਸ਼ਹਿਰ ਵਿਚ ਅੰਡਰਏਜ ਡ੍ਰਾਈਵਿੰਗ 'ਤੇ ਨਕੇਲ ਕੱਸਣ ਲਈ ਕਾਰਵਾਈ ਲਈ ਦਿੱਤੀ ਗਈ ਸਮਾਂ ਹੱਦ ਮੰਗਲਵਾਰ ਖ਼ਤਮ ਹੋ ਚੁੱਕੀ ਹੈ। ਕਾਰਵਾਈ ਨੂੰ ਲੈ ਕੇ ਟ੍ਰੈਫਿਕ ਵਿਭਾਗ ਦੇ ਅਧਿਕਾਰੀ ਕੁਝ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਏ.ਡੀ.ਜੀ.ਪੀ. ਟ੍ਰੈਫਿਕ ਨੇ ਪਹਿਲਾਂ 31 ਜੁਲਾਈ ਅਤੇ ਉਸ ਤੋਂ ਬਾਅਦ ਸਮਾਂ ਹੱਦ ਵਧਾ ਕੇ 20 ਅਗਸਤ ਕਰ ਦਿੱਤੀ ਸੀ। ਟ੍ਰੈਫਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਵੱਖ-ਵੱਖ ਸਕੂਲਾਂ, ਸੰਸਥਾਵਾਂ ਵਿਚ ਜਾ ਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਜਾਗਰੂਕ ਕਰਨ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ ਦੀ ਇਜਾਜ਼ਤ ਨਾ ਦੇਣ। 2019 ਵਿਚ ਕੇਂਦਰ ਸਰਕਾਰ ਵੱਲੋਂ ਸੋਧਿਆ ਗਿਆ ਮੋਟਰ ਵਾਹਨ ਐਕਟ ਅਨੁਸਾਰ ਜੇਕਰ ਕੋਈ ਮਾਤਾ-ਪਿਤਾ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਦੀ ਆਗਿਆ ਦਿੰਦੇ ਹਨ ਤਾਂ ਬੱਚੇ ਦਾ ਚਾਲਾਨ ਹੋਣ ਦੇ ਨਾਲ ਨਾਲ ਮਾਤਾ-ਪਿਤਾ ਨੂੰ ਵੀ 25 ਹਜ਼ਾਰ ਰੁਪਏ ਦਾ ਜੁਰਮਾਨਾ ਜਾਂ 3 ਸਾਲ ਦੀ ਕੈਦ ਹੋ ਸਕਦੀ ਹੈ। ਇਥੇ ਹੀ ਬਸ ਨਹੀਂ ਜੇਕਰ ਕੋਈ ਵਿਅਕਤੀ ਕਿਸੇ ਬੱਚੇ ਨੂੰ ਆਪਣਾ ਵਾਹਨ ਚਲਾਉਣ ਲਈ ਦਿੰਦਾ ਹੈ ਤਾਂ ਉਸ 'ਤੇ ਵੀ ਕਾਰਵਾਈ ਹੋ ਸਕਦੀ ਹੈ।

ਇਹ ਵੀ ਪੜ੍ਹੋ : ਭਾਰਤ ਬੰਦ ਦਾ ਪੰਜਾਬ ਵਿਚ ਕੀ ਅਸਰ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਵੋ ਇਹ ਖ਼ਬਰ

ਏ. ਡੀ. ਜੀ. ਪੀ. ਦੇ ਆਦੇਸ਼ਾਂ ਤੋਂ ਬਾਅਦ ਸ਼ਹਿਰ ਦੀ ਟ੍ਰੈਫਿਕ ਪੁਲਸ ਨੇ ਵੱਖ-ਵੱਖ ਸਕੂਲਾਂ ਵਿਚ ਜਾ ਕੇ ਸੈਮੀਨਾਰ ਲਗਾਉਣੇ ਸ਼ੁਰੂ ਕਰ ਦਿੱਤੇ। ਬੱਚਿਆਂ ਨੂੰ ਸਮਝਾਇਆ ਗਿਆ ਕਿ ਅੰਡਰਏਜ ਡ੍ਰਾਈਵਿੰਗ ਤੋਂ ਪੂਰੀ ਤਰ੍ਹੈਂ ਪਰਹੇਜ਼ ਕੀਤਾ ਜਾਵੇ। ਹੁਣ 20 ਅਗਸਤ ਨੂੰ ਦੁਬਾਰਾ ਵਧਾਈ ਗਈ ਸਮਾਂ ਸੀਮਾ ਵੀ ਸਮਾਪਤ ਹੋ ਚੁੱਕੀ ਹੈ। ਸੰਭਾਵਨਾ ਹੈ ਕਿ ਟ੍ਰੈਫਿਕ ਪੁਲਸ ਕਾਰਵਾਈ ਤਾਂ ਸ਼ੁਰੂ ਕਰੇਗੀ ਪਰ ਇਹ ਜ਼ਿਆਦਾ ਸਖ਼ਤ ਨਹੀਂ ਰੱਖੀ ਜਾਵੇਗੀ ਪਰ ਕੋਈ ਵੀ ਅਧਿਕਾਰੀ ਇਸ ਮਾਮਲੇ 'ਤੇ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਕੰਬਿਆ ਪੰਜਾਬ ਦਾ ਇਹ ਇਲਾਕਾ, ਧਮਾਕੇ ਦੀ ਆਵਾਜ਼ ਸੁਣ ਦਹਿਲ ਗਏ ਲੋਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Gurminder Singh

Content Editor

Related News