ਪੰਜਾਬ ਸਰਕਾਰ ਦੀ ਸ਼ਾਨਦਾਰ ਪਹਿਲ, ਟ੍ਰੈਫਿਕ ਵਿਭਾਗ ਦਾ ਹੋਵੇਗਾ ਆਪਣਾ ਇੰਜੀਨੀਅਰਿੰਗ ਵਿੰਗ

Monday, Nov 28, 2022 - 03:50 PM (IST)

ਚੰਡੀਗੜ੍ਹ: ਪੰਜਾਬ ਪਹਿਲਾਂ ਅਜਿਹਾ ਸੂਬੇ ਹੋਵੇਗਾ, ਜਿੱਥੇ ਪੁਲਸ ਦੇ ਟ੍ਰੈਫਿਕ ਵਿਭਾਗ ਕੋਲ ਆਪਣਾ ਇੰਜੀਨੀਅਰਿੰਗ ਵਿੰਗ ਹੋਵੋਗਾ। ਦੱਸਣਯੋਗ ਹੈ ਕਿ ਮੁਹਾਲੀ ਸਥਿਤ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ 'ਚ ਇੰਜੀਨੀਅਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਸਿਰਫ਼ ਫੌਜ ਦੇ ਕੋਲ ਹੀ ਇੰਜੀਨੀਅਰਿੰਗ ਵਿੰਗ ਹੈ। ਪੰਜਾਬ ਆਪਣਾ ਵਿੰਗ ਸਥਾਪਿਤ ਕਰਨ ਜਾ ਰਿਹਾ ਹੈ, ਜਿਸ ਵਿੱਚ ਪੁਲਸ ਵਿਭਾਗ ਦੇ ਟ੍ਰੈਫਿਕ ਵਿੰਗ ਕੋਲ ਆਪਣੇ ਇੰਜੀਨੀਅਰ ਹੋਣਗੇ। ਦੱਸ ਦੇਈਏ ਕਿ ਇਹ ਇੰਜੀਨੀਅਰ ਪੰਜਾਬ ਦੀ ਸੜਕਾਂ ਨੂੰ ਬਿਹਤਰ ਤੇ ਸੁਰੱਖਿਅਤ ਡਿਜ਼ਾਈਨ ਅਤੇ ਨਿਰਮਾਣ ਨੂੰ ਲੈ ਕੇ ਕੰਮ ਕਰਨਗੇ। ਇਸ ਕੰਮ ਦੇ ਲਈ 18 ਇੰਜੀਨੀਅਰਾਂ ਨੂੰ ਰੱਖਿਆ ਗਿਆ ਹੈ ਅਤੇ ਇਸ ਦੀ ਭਰਤੀ ਪ੍ਰਕਿਰਿਆ ਲਈ ਲਿਖਤੀ ਪੇਪਰ ਵੀ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਭਰਤੀ ਦੀ ਬਾਕੀ ਪ੍ਰਕਿਰਿਆ ਨੂੰ ਜਲਦ ਹੀ ਪੂਰਾ ਕਰ ਕੇ ਇੰਜੀਨੀਅਰਾਂ ਦੀ ਨਿਯੁਕਤੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਮਜੀਠੀਆ ਨੇ ਲਈ CM 'ਤੇ ਚੁਟਕੀ, ਮਾਨ ਦੀ ਪੁਰਾਣੀ ਤਸਵੀਰ ਸਾਂਝੀ ਕਰ ਕਿਹਾ- ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ

ਇਸ ਸਬੰਧੀ ਗੱਲ ਕਰਦਿਆਂ ਸੂਬਾ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਅਤੇ ਸੈਂਟਰ ਦੀ ਕਮਾਨ ਸੰਭਾਲਣ ਵਾਲੇ ਡਾ. ਨਵਦੀਪ ਅਸੀਜਾ ਨੇ ਦੱਸਿਆ ਕਿ ਇਹ ਇਕ ਸ਼ਾਨਦਾਰ ਪਹਿਲ ਹੋਵੇਗੀ। ਅਜਿਹਾ ਦੇਸ਼ 'ਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਸੂਬਾ ਪੁਲਸ ਕੋਲ ਆਪਣੇ ਇੰਜੀਨੀਅਰ ਹੋਣਗੇ। ਉਨ੍ਹਾਂ ਦੱਸਿਆ ਕਿ ਜੋ ਇੰਜੀਨੀਅਰ ਇਸ ਸੈਂਟਰ 'ਚ ਆ ਰਹੇ ਹਨ ਉਹ ਪੰਜਾਬ ਅਰਬਨ ਡਿਵਲਪਮੈਂਟ ਅਥਾਰਟੀ (PUDA) ਦੇ ਅਧੀਨ ਆਉਣ ਵਾਲੀਆਂ ਸਾਰੀਆਂ ਅਥਾਰਟੀਜ਼ ਨਾਲ ਤਾਲਮੇਲ ਬਣਾ ਕੇ ਕੰਮ ਕਰਨਗੇ। ਸੂਬੇ 'ਚ ਜਿੱਥੇ ਵੀ ਸੜਕਾਂ ਬਣਾਈਆਂ ਜਾਣਗੀਆਂ ਉੱਥੇ ਦੀ ਡਿਜ਼ਾਈਨ ਤੋਂ ਲੈ ਕੇ ਸਾਰੀ ਪ੍ਰਕਿਰਿਆ ਇਸ ਸੈਂਟਰ ਦੇ ਰਾਹੀਂ ਕੀਤਾ ਜਾਵੇਗੀ ਤਾਂ ਜੋ ਸੜਕ ਹਾਦਸਿਆਂ ਨੂੰ ਘੱਟ ਕੀਤਾ ਜਾ ਸਕੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News