ਪੰਜਾਬ ਪੁਲਸ ’ਤੇ ਸਰਵੇ: ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾਉਣ ’ਤੇ 98 ਫ਼ੀਸਦੀ ਮੌਤ ਦਾ ਖ਼ਤਰਾ ਘੱਟ

Saturday, Jul 03, 2021 - 04:13 PM (IST)

ਪੰਜਾਬ ਪੁਲਸ ’ਤੇ ਸਰਵੇ: ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾਉਣ ’ਤੇ 98 ਫ਼ੀਸਦੀ ਮੌਤ ਦਾ ਖ਼ਤਰਾ ਘੱਟ

ਜਲੰਧਰ— ਪੰਜਾਬ ’ਚ ਕੋਰੋਨਾ ਵਾਇਰਸ ਦੇ ਮਾਮਲੇ ਹੌਲੀ-ਹੌਲੀ ਘੱਟਣ ਲੱਗ ਗਏ ਹਨ। ਇਸ ਦੇ ਨਾਲ ਹੀ ਕੋਰੋਨਾ ਖ਼ਿਲਾਫ਼ ਵੈਕਸੀਨੇਸ਼ਨ ਦਾ ਕੰਮ ਵੀ ਜ਼ੋਰਾਂ ’ਤੇ ਚੱਲ ਰਿਹਾ ਹੈ। ਵੈਕਸੀਨ ਦੀ ਡੋਜ਼ ਲੈਣ ਨਾਲ ਕੋਰੋਨਾ ਤੋਂ ਮੌਤ ਦਾ ਖ਼ਤਰਾ ਕਰੀਬ 98 ਫ਼ੀਸਦੀ ਤੱਕ ਘੱਟ ਹੋ ਜਾਂਦਾ ਹੈ। ਸਟੇਟ ਹੈਲਥ ਰਿਸੋਰਸ ਸੈਂਟਰ ਡਿਪਾਰਟਮੈਂਟ ਆਫ਼ ਹੈਲਥ ਐਂਡ ਫੈਮਿਲੀ ਵੈੱਲਫੇਅਰ ਦੇ ਕਾਰਜਾਰੀ ਨਿਰਦੇਸ਼ਕ ਡਾ. ਰਾਜੇਸ਼ ਕੁਮਾਰ ਵੱਲੋਂ ਪੁਲਸ ਮੁਲਾਜ਼ਮਾਂ ’ਤੇ ਕੀਤੇ ਗਏ ਸਰਵੇ ’ਚ ਇਸ ਦੀ ਪੁਸ਼ਟੀ ਕੀਤੀ ਗਈ ਹੈ। ਸਰਵੇ ’ਚ ਪਾਇਆ ਗਿਆ ਹੈ ਕਿ 4868 ਪੁਲਸ ਮੁਲਾਜ਼ਮਾਂ ਨੇ ਕੋੋਰੋਨਾ ਦੀ ਵੈਕਸੀਨ ਨਹੀਂ ਲਗਵਾਈ ਸੀ। ਕੋਰੋਨਾ ਦਾ ਸ਼ਿਕਾਰ ਹੋਣ ’ਤੇ ਇਨ੍ਹਾਂ ’ਚੋਂ 15 ਯਾਨੀ ਪ੍ਰਤੀ ਹਜ਼ਾਰ 3.08 ਦੀ ਜਾਨ ਚਲੀ ਗਈ। ਇਸੇ ਤਰ੍ਹਾਂ 35856 ਪੁਲਸ ਮੁਲਜ਼ਮਾਂ ਨੇ ਇਕ ਡੋਜ਼ ਲਗਵਾਈ ਸੀ। ਪੀੜਤ ਹੋਣ ’ਤੇ 9 ਮੁਲਾਜ਼ਮ ਯਾਨੀ ਕਿ ਪ੍ਰਤੀ ਹਜ਼ਾਰ 0.25 ਦੀ ਜਾਨ ਚਲੀ ਗਈ। 42720 ਪੁਲਸ ਮੁਲਜ਼ਮਾਂ ਨੇ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾਈਆਂ ਸਨ। ਇਨ੍ਹਾਂ ’ਚੋਂ ਸਿਰਫ਼ 2 ਮੁਲਾਜ਼ਮ ਯਾਨੀ 0.05 ਫ਼ੀਸਦੀ ਦੀ ਮੌਤ ਹੋਈ। 

ਇਹ ਵੀ ਪੜ੍ਹੋ: ਮਜੀਠੀਆ ਦਾ ਵੱਡਾ ਇਲਜ਼ਾਮ, ਕੈਪਟਨ ਦੀ ਸ਼ਹਿ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ  (ਵੀਡੀਓ)

ਇਸ ਤੋਂ ਸਾਬਤ ਹੁੰਦਾ ਹੈ ਕਿ ਕੋਰੋਨਾ ਵੈਕਸੀਨ ਦੀ ਇਕ ਡੋਜ਼ ਲਗਵਾਉਣ ਨਾਲ ਮੌਤ ਦੇ ਮਾਮਲੇ ’ਚ 92 ਫ਼ੀਸਦੀ ਸੁਰੱਖਿਆ ਅਤੇ ਦੋਵੇਂ ਡੋਜ਼ ਲਗਵਾਉਣ ਨਾਲ 98 ਫ਼ੀਸਦੀ ਸੁਰੱਖਿਆ ਮਿਲਦੀ ਹੈ। ਇਹੀ ਹੀ ਨਹੀਂ ਇਮਿਊਨਿਟੀ ਵੱਧਣ ਨਾਲ ਹੋਰ ਰੋਗਾਂ ਤੋਂ ਵੀ ਬਚਾਅ ਹੁੰਦਾ ਹੈ। ਵੈਕਸੀਨ ਨੂੰ ਅਸੁਰੱਖਿਅਤ ਮੰਨਣ ਦੀਆਂ ਸ਼ੰਕਾਵਾਂ ’ਚ ਕਿਹਾ ਗਿਆ ਹੈ ਕਿ ਟੀਕੇ ਦੇ ਬਾਅਦ ਹਲਕਾ ਬੁਖਾਰ ਹੋ ਸਕਦਾ ਹੈ ਪਰ ਗੰਭੀਰ ਰੂਪ ਨਾਲ ਬੀਮਾਰ ਪੈਣ ਅਤੇ ਮੌਤ ਦੇ ਖ਼ਿਲਾਫ਼ ਵੈਕਸੀਨ ਸਭ ਤੋਂ ਵੱਧ ਸਹੀ ਸਾਬਤ ਹੋ ਰਹੀ ਹੈ। 

ਇਹ ਵੀ ਪੜ੍ਹੋ: ਮਰਹੂਮ ਲਾਲਾ ਜਗਤ ਨਾਰਾਇਣ ਜੀ ਦੇ ਨਾਂ ’ਤੇ ਹੋਵੇਗਾ ਜਲੰਧਰ ਜ਼ਿਲ੍ਹੇ ਦਾ ਇਹ ਸਰਕਾਰੀ ਸਕੂਲ

ਹਾਈ ਰਿਸਕ ਗਰੁੱਪ ’ਚ ਹੋਣ ਕਾਰਨ ਕੀਤਾ ਗਿਆ ਪੁਲਸ ਮੁਲਾਜ਼ਮਾਂ ’ਤੇ ਸਰਵੇ 
ਪੁਲਸ ਮੁਲਾਜ਼ਮ ਕਿਉਂਕਿ ਹਾਈ ਰਿਸਕ ਗਰੁੱਪ ’ਚ ਆਉਂਦੇ ਹਨ, ਇਸ ਲਈ ਡਾਕਟਰ ਰਾਜੇਸ਼ ਕੁਮਾਰ ਦੀ ਟੀਮ ਨੇ ਇਨ੍ਹਾਂ ’ਤੇ ਸਰਵੇ ਕੀਤਾ। ਕੋਰੋਨਾ ਦੀ ਤੀਜੀ ਲਹਿਰ ਨੂੰ ਧਿਆਨ ’ਚ ਰੱਖਦੇ ਹੋਏ ਕੇਂਦਰ ਸਰਕਾਰ 21 ਜੁਲਾਈ ਤੋਂ ਵੈਕਸੀਨੇਸ਼ਨ ’ਚ ਤੇਜ਼ੀ ਲਿਆਉਣ ਜਾ ਰਹੀ ਹੈ। ਅਜਿਹੇ ’ਚ ਦੇਸ਼ ਦੇ ਕਈ ਹੋਰ ਚਿਕਿਤਸਾ ਸੰਸਥਾਨ ਅਤੇ ਕਾਰਪੋਰੇਟ, ਕੋਰੋਨਾ ਵੈਕਸੀਨ ਕਿੰਨੀ ਸਹੀ ਸਾਬਤ ਹੁੰਦੀ ਹੈ, ਇਸ ’ਤੇ ਰਿਸਰਚ ’ਚ ਜੁਟੇ ਹਨ। ਸੀ. ਐੱਮ. ਸੀ. ਵੈੱਲੋਰ ਦੀ ਰਿਸਰਚ ’ਚ ਵੀ ਪੰਜਾਬ ਦੇ ਸਰਵੇ ਵਰਗੇ ਨਤੀਜੇ ਮਿਲੇ ਹਨ। 

ਇਹ ਵੀ ਪੜ੍ਹੋ: ਜਲੰਧਰ ਦੇ ਸੁਖਮੀਤ ਡਿਪਟੀ ਕਤਲ ਕਾਂਡ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਨੇ ਮੁੜ ਪਾਈ ਪੋਸਟ, ਪੁਲਸ ਲਈ ਆਖੀ ਵੱਡੀ ਗੱਲ

ਸਰਵੇ ਵਿਚ ਦੱਸਿਆ ਗਿਆ ਹੈ ਕਿ ਟੀਕਾਕਰਨ ਦੀ ਪਹਿਲੀ ਡੋਜ਼ ਨਾਲ ਹੀ ਲੋਕ ਕੋਰੋਨਾ ਤੋਂ ਬਚਣ ਲੱਗਦੇ ਹਨ। ਦੂਜੀ ਡੋਜ਼ ਵਿਚ ਇੰਮਿਊਨਿਟੀ ਹੋਰ ਮਜ਼ਬੂਤ ਹੁੰਦੀ ਹੈ ਅਤੇ ਸਰੀਰ ਵਾਇਰਸ ਖ਼ਿਲਾਫ਼ ਲੜਨ ਲਈ ਸਮੱਰਥ ਹੋ ਜਾਂਦਾ ਹੈ। ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਦੇਸ਼ ਭਰ ’ਚ 100 ਫ਼ੀਸਦੀ ਵੈਕਸੀਨੇਸ਼ਨ ’ਤੇ ਵੱਡੀ ਗਿਣਤੀ ’ਚ ਆਬਾਦੀ ਨੂੰ ਕੋਰੋਨਾ ਤੋਂ ਬਚਾਇਆ ਜਾ ਸਕੇਗਾ।  ਉਥੇ ਹੀ ਨੀਤੀ ਕਮਿਸ਼ਨ ਦੇ ਮੈਂਬਰ (ਹੈਲਥ) ਵੀ. ਕੇ. ਪਾਲ ਨੇ ਸ਼ੁੱਕਰਵਾਰ ਨੂੰ ਸਟੇਟ ਹੈਲਥ ਰਿਸੋਰਸ ਸੈਂਟਰ, ਡਿਪਾਰਟਮੈਂਟ ਆਫ਼ ਹੈਲਥ ਐਂਡ ਫੈਮਿਲੀ ਵੈੱਲਫੇਅਰ ਦੇ ਕਾਰਜਕਾਰੀ ਨਿਰਦੇਸ਼ਕ ਡਾਕਟਰ ਰਾਜੇਸ਼ ਕੁਮਾਰ ਨੇ ਸਰਵੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੋਰੋਨ ਦੀ ਤੀਜੀ ਲਹਿਰ ਨੂੰ ਲੈ ਕੇ ਕਾਫ਼ੀ ਕੁਝ ਕਿਹਾ ਜਾ ਰਿਹਾ ਹੈ। ਗਾਈਡਲਾਈਨਜ਼ ਦਾ ਪਾਲਣ ਕਰਕੇ ਤੀਜੀ ਲਹਿਰ ਨੂੰ ਰੋਕਿਆ ਜਾ ਸਕਦਾ ਹੈ। ਡਾ. ਪਾਲ ਨੇ ਕਿਹਾ ਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਟੀਕੇ ਅਸੁਰੱਖਿਅਤ ਹਨ। ਅਸਲ ’ਚ ਅਜਿਹਾ ਕੁਝ ਨਹੀਂ ਹੈ। ਭਾਰਤ ਸਰਕਾਰ ਨੇ ਹਰ ਰੋਜ਼ ਇਕ ਕਰੋੜ ਲੋਕਾਂ ਨੂੰ ਵੈਕਸੀਨ ਲਗਾਉਣ ਦਾ ਟੀਚਾ ਰੱਖਿਆ ਹੈ। 

ਇਹ ਵੀ ਪੜ੍ਹੋ: ਸਰਕਾਰੀ ਸਨਮਾਨਾਂ ਨਾਲ ਹੋਇਆ ਨੂਰਪੁਰ ਬੇਦੀ ਦੇ ਸੈਨਿਕ ਗੁਰਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ, ਹਰ ਅੱਖ ਹੋਈ ਨਮ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News