ਮੰਗਾਂ ਪੂਰੀਆਂ ਨਾ ਹੋਣ ਕਾਰਨ ਪੰਜਾਬ ਸਟੇਟ ਪੈਨਸ਼ਨਰਜ਼ ''ਚ ਰੋਸ

12/04/2017 1:41:37 PM

ਅੰਮ੍ਰਿਤਸਰ (ਦਲਜੀਤ) - ਪੰਜਾਬ ਸਟੇਟ ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ (ਰਜਿ.) ਅੰਮ੍ਰਿਤਸਰ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਮਦਨ ਗੋਪਾਲ ਦੀ ਪ੍ਰਧਾਨਗੀ ਹੇਠ ਕੰਪਨੀ ਬਾਗ ਵਿਖੇ ਹੋਈ, ਜਿਸ ਵਿਚ ਭਾਰੀ ਗਿਣÎਤੀ 'ਚ ਮੈਂਬਰ ਹਾਜ਼ਰ ਹੋਏ। ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਰਤਨ ਸਿੰਘ ਨੇ ਨਿਭਾਈ। ਵੱਖ-ਵੱਖ ਆਗੂਆਂ ਨੇ ਸਰਕਾਰ ਦੀ ਪੈਨਸ਼ਨਰਾਂ ਪ੍ਰਤੀ ਮਾੜੀ ਨੀਤੀ ਦੀ ਪੁਰਜ਼ੋਰ ਸ਼ਬਦਾਂ 'ਚ ਨਿਖੇਧੀ ਕੀਤੀ। ਇਸ ਮੌਕੇ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ 17 ਦਸੰਬਰ ਨੂੰ ਪੈਨਸ਼ਨ ਦਿਵਸ ਜੋ ਕਿ ਪੁਸ਼ਪਾਵਤੀ ਹਾਲ ਸ਼ਿਵਾਲਾ ਰੋਡ ਵਿਖੇ ਮਨਾਇਆ ਜਾ ਰਿਹਾ ਹੈ, ਨੂੰ ਰੋਸ ਦਿਵਸ ਵਜੋਂ ਮਨਾਇਆ ਜਾਵੇ।
ਮੀਟਿੰਗ 'ਚ ਅੰਮ੍ਰਿਤਸਰ ਅਤੇ ਜ਼ਿਲੇ ਦੀਆਂ ਤਹਿਸੀਲਾਂ ਅਜਨਾਲਾ, ਬਾਬਾ ਬਕਾਲਾ ਸਾਹਿਬ ਤੇ ਮਜੀਠਾ ਦੇ ਸਮੂਹ ਮੈਂਬਰ ਹਾਜ਼ਰ ਸਨ। ਪ੍ਰੈੱਸ ਸਕੱਤਰ ਸੁਖਦੇਵ ਰਾਜ ਕਾਲੀਆ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਪੈਨਸ਼ਨਰਾਂ ਦਾ ਪਿਛਲੇ 22 ਮਹੀਨਿਆਂ ਦਾ ਡੀ. ਏ. ਦਾ ਬਕਾਇਆ, ਜਨਵਰੀ 2017 ਅਤੇ ਜੁਲਾਈ 2017 ਦੀਆਂ ਡੀ. ਏ. ਦੀਆਂ ਕਿਸ਼ਤਾਂ, ਡਾਕਟਰੀ ਭੱਤਾ 2000 ਰੁਪਏ ਮਹੀਨਾ, ਪਤੀ-ਪਤਨੀ ਦੋਵਾਂ ਨੂੰ ਸਫਰੀ ਭੱਤਾ ਦੇਣਾ ਆਦਿ ਮੰਗਾਂ ਤੁਰੰਤ ਮੰਨੀਆਂ ਜਾਣ।
ਮੀਟਿੰਗ 'ਚ ਗੁਰਸ਼ਰਨਜੀਤ ਸਿੰਘ, ਹਰਬੰਸ ਸਿੰਘ ਗੋਇਲ, ਬ੍ਰਹਮ ਦੇਵ, ਮਦਨ ਲਾਲ ਮੰਨਣ, ਹਰਭਜਨ ਸਿੰਘ ਖੇਲਾ ਪ੍ਰਧਾਨ ਬਾਬਾ ਬਕਾਲਾ, ਯਸ਼ਦੇਵ ਡੋਗਰਾ, ਬਲਦੇਵ ਸਿੰਘ ਸੰਧੂ, ਕਰਤਾਰ ਸਿੰਘ ਐੱਮ. ਏ., ਹਰਬੰਸ ਸਿੰਘ ਗੋਹਲ ਆਦਿ ਮੈਂਬਰਾਂ ਨੇ ਵੀ ਸੰਬੋਧਨ ਕੀਤਾ।


Related News