ਬਿਜਲੀ ਬਿੱਲ ਜਮ੍ਹਾਂ ਕਰਵਾਉਣ ਲਈ 15 ਜੁਲਾਈ ਤੱਕ ਛੋਟ

Tuesday, May 25, 2021 - 04:58 PM (IST)

ਬਿਜਲੀ ਬਿੱਲ ਜਮ੍ਹਾਂ ਕਰਵਾਉਣ ਲਈ 15 ਜੁਲਾਈ ਤੱਕ ਛੋਟ

ਸਮਾਣਾ (ਦਰਦ) : ਪੰਜਾਬ ਰਾਜ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਾਰੀ ਹਦਾਇਤਾਂ ਮੁਤਾਬਕ 31 ਦਸੰਬਰ, 2020 ਤੱਕ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਖ਼ਪਤਕਾਰ ਜਿਨ੍ਹਾਂ ਕਿਸੇ ਵੀ ਕਾਰਨ ਆਪਣਾ ਬਿਜਲੀ ਬਿੱਲ ਨਹੀ ਭਰਿਆ ਜਾ ਭਰਿਆ ਨਹੀ ਜਾ ਸਕਿਆ, ਉਨ੍ਹਾ ਖ਼ਪਤਕਾਰਾਂ ਨੂੰ ਬਿਜਲੀ ਬਿਲ 15 ਜੁਲਾਈ, 2021 ਤੱਕ ਜਮ੍ਹਾਂ ਕਰਵਾਉਣ 'ਤੇ ਵਿਸ਼ੇਸ ਛੋਟ ਦਿੱਤੀ ਜਾਵੇਗੀ।

ਇਸ ਸਬੰਧੀ ਗੱਲਬਾਤ ਕਰਦਿਆ ਪਾਵਰਕਾਮ ਦੇ ਐਕਸੀਅਨ ਵਿਪਨ ਗੋਇਲ ਨੇ ਕਿਹਾ ਕਿ ਉਕਤ ਸਕੀਮ ਤਿੰਨ ਮਹੀਨੇ ਲਈ ਸੂਬੇ ਭਰ ਵਿਚ ਲਾਗੂ ਰਹੇਗੀ। ਵਣ ਮੰਡਲ ਸਮਾਣਾ ਦੇ ਅਧਿਕਾਰਿਤ ਖੇਤਰ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਖ਼ਪਤਕਾਰ ਪਾਵਰਕਾਮ ਵੱਲੋਂ ਜਾਰੀ ਇਸ ਸਕੀਮ ਦਾ ਫਾਇਦਾ ਲੈਣ ਲਈ ਸਬੰਧਿਤ ਅਧਿਕਾਰੀਆਂ ਨੂੰ ਕੰਮ ਵਾਲੇ ਦਿਨ ਮਿਲ ਸਕਦੇ ਹਨ।


author

Babita

Content Editor

Related News