ਪੰਜਾਬ ''ਚ ਸਰਦੀ ਦੀਆਂ ਛੁੱਟੀਆਂ ਤੇ ਸਕੂਲਾਂ ਦੇ ਸਮੇਂ ਨਾਲ ਜੁੜੀ ਅਪਡੇਟ

Wednesday, Jan 08, 2025 - 07:57 AM (IST)

ਪੰਜਾਬ ''ਚ ਸਰਦੀ ਦੀਆਂ ਛੁੱਟੀਆਂ ਤੇ ਸਕੂਲਾਂ ਦੇ ਸਮੇਂ ਨਾਲ ਜੁੜੀ ਅਪਡੇਟ

ਲੁਧਿਆਣਾ (ਵਿੱਕੀ)- ਸਰਕਾਰ ਦੇ ਹੁਕਮਾਂ ’ਤੇ ਪਿਛਲੇ 2 ਹਫਤੇ ਤੋਂ ਬੰਦ ਸਕੂਲ ਅੱਜ ਤੋਂ ਖੁੱਲ੍ਹਣ ਜਾ ਰਹੇ ਹਨ ਅਤੇ ਨਵੇਂ ਸਾਲ ਦਾ ਇਹ ਪਹਿਲਾ ਦਿਨ ਹੋਵੇਗਾ, ਜਦੋਂ ਸਕੂਲ ਬੱਚਿਆਂ ਨਾਲ ਗੁਲਜ਼ਾਰ ਹੋਣਗੇ। ਵੈਸੇ ਮੰਗਲਵਾਰ ਨੂੰ ਪੂਰਾ ਦਿਨ ਸਕੂਲ ਸੰਚਾਲਕਾਂ ਨੂੰ ਉਮੀਦ ਸੀ ਕਿ ਸਰਕਾਰ ਹਰ ਵਾਰ ਦੀ ਤਰ੍ਹਾਂ ਫਿਰ ਛੁੱਟੀਆਂ ਵਧਾਵੇਗੀ। ਇਸ ਲਈ ਸਕੂਲ ਪ੍ਰਿੰਸੀਪਲ ਦਿਨ ਭਰ ਇਕ-ਦੂਜੇ ਤੋਂ ਸਕੂਲ ਸਿੱਖਿਆ ਵਿਭਾਗ ਦੇ ਛੁੱਟੀਆਂ ਵਧਾਉਣ ਬਾਰੇ ਕਿਸੇ ਪੱਤਰ ਦੇ ਜਾਰੀ ਹੋਣ ਦੀ ਸੂਚਨਾ ਲੈਂਦੇ ਰਹੇ ਪਰ ਦੇਰ ਰਾਤ ਤਕ ਵੀ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਅਜਿਹਾ ਕੋਈ ਪੱਤਰ ਜਾਰੀ ਨਹੀਂ ਕੀਤਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੱਗਣਗੀਆਂ ਆਨਲਾਈਨ ਕਲਾਸਾਂ, ਸਰਦੀ ਦੀਆਂ ਛੁੱਟੀਆਂ ਵਧਣ ਮਗਰੋਂ ਨਵਾਂ ਫ਼ੈਸਲਾ

ਸਰਕਾਰੀ ਸਕੂਲਾਂ ਦੇ ਸਮੇਂ 'ਚ ਕੋਈ ਬਦਲਾਅ ਨਹੀਂ

ਹਾਲਾਂਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਸਕੂਲ ਸਮੇਂ ਵਿਚ ਬਦਲੀ ਦੀ ਮੰਗ ਕਰ ਰਹੇ ਸਨ ਪਰ ਸਰਕਾਰ ਦੀ ਕਿਸੇ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ, ਜਦੋਂਕਿ ਨਿੱਜੀ ਸਕੂਲਾਂ, ਜਿਨ੍ਹਾਂ ਵਿਚ ਜ਼ਿਆਦਾਤਰ ਸੀ. ਬੀ. ਐੱਸ. ਈ. ਅਤੇ ਆਈ. ਸੀ. ਐੱਸ. ਈ. ਸਕੂਲਾਂ ਨੇ ਕੜਾਕੇ ਦੀ ਠੰਢ ’ਚ ਵਿਦਿਆਰਥੀਆਂ ਦੇ ਬਚਾਅ ਲਈ ਕਦਮ ਚੁੱਕਦੇ ਹੋਏ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਕੂਲ ਪ੍ਰਿੰਸੀਪਲਾਂ ਦਾ ਕਹਿਣਾ ਹੈ ਕਿ ਫਰਵਰੀ ’ਚ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋਣੀਆਂ ਹਨ। ਅਜਿਹੇ ਵਿਚ ਹੁਣ ਤੱਕ ਉਹ ਆਪਣੇ ਪ੍ਰੀ-ਬੋਰਡ ਜਾਂ ਪ੍ਰੈਕਟੀਕਲ ਐਗਜ਼ਾਮ ਸ਼ੁਰੂ ਨਹੀਂ ਕਰ ਸਕੇ ਹਨ।

ਆਈ. ਸੀ. ਐੱਸ. ਈ. ਸਕੂਲਾਂ ’ਚ ਸ਼ੁਰੂ ਹੋਣਗੇ ਪ੍ਰੀ-ਬੋਰਡ

ਗੁਰੂ ਨਾਨਕ ਪਬਲਿਕ ਸਕੂਲ ਮਾਡਲ ਟਾਊਨ ਐਕਸਟੈਂਸ਼ਨ ਦੀ ਪ੍ਰਿੰਸੀਪਲ ਮੋਨਾ ਸਿੰਘ ਨੇ ਕਿਹਾ ਕਿ ਪ੍ਰੀ-ਬੋਰਡ ਦੇ ਨਾਲ ਸਾਰੇ ਪ੍ਰੈਕਟੀਕਲ ਐਗਜ਼ਾਮ ਪੈਂਡਿੰਗ ਪਏ ਹਨ। ਇਸ ਲਈ ਸਰਕਾਰ ਨੇ ਛੁੱਟੀਆਂ ਨਾ ਵਧਾ ਕੇ ਚੰਗਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਸਕੂਲਾਂ ਨੂੰ ਸਵੇਰੇ 10 ਵਜੇ ਤੋਂ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ, ਜਦੋਂਕਿ ਨਰਸਰੀ ਤੋਂ ਲੈ ਕੇ ਯੂ. ਕੇ. ਜੀ. ਦੇ ਬੱਚਿਆਂ ਨੂੰ 1.30 ਵਜੇ ਛੁੱਟੀ ਕਰ ਦਿੱਤੀ ਜਾਵੇਗੀ, ਜਦੋਂਕਿ ਪਹਿਲੀ ਤੋਂ 9ਵੀਂ ਕਲਾਸ ਨੂੰ 2.40 ਅਤੇ 11ਵੀਂ ਨੂੰ 1.40 ਵਜੇ ਛੁੱਟੀ ਕੀਤੀ ਜਾਵੇਗੀ। ਇਸੇ ਦੇ ਨਾਲ ਹੀ ਅੱਜ ਤੋਂ ਪ੍ਰੀ-ਬੋਰਡ ਐਗਜ਼ਾਮ ਸ਼ੁਰੂ ਹੋਣਗੇ।

ਕੀ ਕਹਿੰਦੀ ਹੈ ਸੀ. ਬੀ. ਐੱਸ. ਈ. ਦੀ ਸਿਟੀ ਕੋਆਰਡੀਨੇਟਰ

ਸੀ. ਬੀ. ਐੱਸ. ਈ. ਦੀ ਸਿਟੀ ਕੋਆਰਡੀਨੇਟਰ ਅਤੇ ਨਨਕਾਣਾ ਸਾਹਿਬ ਸਕੂਲ ਦੀ ਪ੍ਰਿੰਸੀਪਲ ਹਰਮੀਤ ਕੌਰ ਨੇ ਕਿਹਾ ਕਿ ਹੁਣ ਸਕੂਲ ਖੁੱਲ੍ਹਦੇ ਹੀ 10ਵੀਂ ਅਤੇ 12ਵੀਂ ਦੀਆਂ ਕਲਾਸਾਂ ਦੇ ਪ੍ਰੈਕਟੀਕਲ ਐਗਜ਼ਾਮ ਕਰਨ ਦੇ ਨਾਲ ਹੀ ਪ੍ਰੀ-ਬੋਰਡ ਐਗਜ਼ਾਮ ਖ਼ਤਮ ਕਰਨੇ ਹੋਣਗੇ, ਤਾਂ ਕਿ 15 ਫਰਵਰੀ ਤੋਂ ਸ਼ੁਰੂ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ’ਚ ਵਿਦਿਆਰਥੀ ਜੁਟ ਸਕਣ। ਉਨ੍ਹਾਂ ਦੱਸਿਆ ਕਿ ਨਨਕਾਣਾ ਸਾਹਿਬ ਸਕੂਲ 9 ਜਨਵਰੀ ਤੋਂ ਸਾਰੀਆਂ ਕਲਾਸਾਂ ਲਈ ਖੁੱਲ੍ਹੇਗਾ, ਜਦੋਂਕਿ ਬੁੱਧਵਾਰ ਤੋਂ 6ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਨੂੰ ਬੁਲਾਉਣ ਦੇ ਨਾਲ ਸਕੂਲ ਸਮੇਂ ਨੂੰ ਸਵੇਰੇ 9.30 ਵਜੇ ਤੋਂ 3 ਵਜੇ ਤੱਕ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਲੱਗੇ ਭੂਚਾਲ ਦੇ ਝਟਕੇ, ਘਰਾਂ 'ਚੋਂ ਬਾਹਰ ਨਿਕਲੇ ਲੋਕ

ਕਈ ਸਕੂਲਾਂ ਵੱਲੋਂ ਜੈਕਟ ਪਾਉਣ ਦੀ ਛੋਟ

ਵਿਦਿਆਰਥੀਆਂ ਨੂੰ ਕੜਾਕੇ ਦੀ ਠੰਡ ਤੋਂ ਬਚਾਉਣ ਲਈ ਕਈ ਸਕੂਲਾਂ ਵੱਲੋਂ ਉਨ੍ਹਾਂ ਨੂੰ ਸਕੂਲ ਡ੍ਰੈੱਸ ਤੋਂ ਇਲਾਵਾ ਕੋਈ ਵੀ ਘਰੇਲੂ ਜੈਕਟ ਪਾਉਣ ਦੀ ਛੋਟ ਦੇ ਦਿੱਤੀ ਹੈ। ਲੁਧਿਆਣਾ ਦੇ  ਮਾਡਲ ਟਾਊਨ ਐਕਸਟੈਂਸ਼ਨ ਸਥਿਤ ਜੀ. ਐੱਨ. ਪੀ. ਐੱਸ. ਦੇ ਪ੍ਰਿੰਸੀਪਲ ਮੋਨਾ ਸਿੰਘ ਨੇ ਦੱਸਿਆ ਕਿ ਅਸੀਂ ਠੰਢ ’ਚ ਬੱਚਿਆਂ ਦੇ ਬਚਾਅ ਲਈ ਉਨ੍ਹਾਂ ਨੂੰ ਸਕੂਲ ਡ੍ਰੈੱਸ ਤੋਂ ਬਾਅਦ ਕੋਈ ਵੀ ਘਰੇਲੂ ਗਰਮ ਜੈਕੇਟ ਪਹਿਨਣ ਦੀ ਛੋਟ ਦਿੱਤੀ ਹੈ। ਇਸੇ ਦੇ ਨਾਲ ਬੱਚਿਆਂ ਨੂੰ ਆਪਣੇ ਨਾਲ ਆਈ. ਡੀ. ਕਾਰਡ ਰੱਖਣਾ ਪਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News