ਨਵੇਂ ਸੈਸ਼ਨ ਦੇ ਪਹਿਲੇ ਦਿਨ ਤੋਂ ਬੱਚਿਆਂ ਦੇ ਹੱਥਾਂ ’ਚ ਕਿਤਾਬਾਂ ਪਹੁੰਚਾਉਣ ਲਈ ਵਿਭਾਗ ਨੇ ਕੱਸੀ ਕਮਰ

Wednesday, Mar 20, 2024 - 03:14 PM (IST)

ਲੁਧਿਆਣਾ (ਵਿੱਕੀ) : ਪੰਜਾਬ ਭਰ ਦੇ ਸਰਕਾਰੀ ਸਕੂਲਾਂ ’ਚ 1 ਅਪ੍ਰੈਲ ਤੋਂ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੋ ਰਿਹਾ ਹੈ ਅਤੇ ਇਸ ਸੈਸ਼ਨ ਦੇ ਪਹਿਲੇ ਦਿਨ ਤੋਂ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਮੁਹੱਈਆ ਕਰਵਾਉਣ ਲਈ ਵਿਭਾਗ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਚੁੱਕੇ ਹਨ। ਹਰ ਬੱਚੇ ਦੇ ਹੱਥ ’ਚ ਨਵੇਂ ਸੈਸ਼ਨ ਦੇ ਪਹਿਲੇ ਦਿਨ ਨਵੀਆਂ ਕਲਾਸਾਂ ਦੀਆਂ ਕਿਤਾਬਾਂ ਹੋਣ ਇਸ ਦੇ ਲਈ ਵਿਭਾਗੀ ਅਧਿਕਾਰੀਆਂ ਨੇ ਰੂਪ-ਰੇਖਾ ਤਿਆਰ ਕਰਨੀ ਸ਼ੁਰੂ ਕੀਤੀ ਹੈ।

ਇਸ ਲੜੀ ਤਹਿਤ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਵਿੱਦਿਅਕ ਸੈਸ਼ਨ 2024-25 ਲਈ ਸਕੂਲ ’ਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਮੁਫ਼ਤ ਪਾਠ-ਪੁਸਤਕਾਂ ਦੀ ਪ੍ਰਭਾਵੀ ਵੰਡ ਨੂੰ ਸਕੂਲੀ ਸਟਾਫ਼ ਦੀਆਂ ਡਿਊਟੀਆਂ ਵੀ ਵੱਖ-ਵੱਖ ਬਲਾਕ ਦਫ਼ਤਰਾਂ ’ਚ ਲਗਾਈਆਂ ਹਨ। ਡੀ. ਈ. ਓ. (ਸ) ਨੇ ਸਾਰੇ ਸਕੂਲ ਪ੍ਰਮੁੱਖਾਂ ਨੂੰ ਕਿਹਾ ਹੈ ਕਿ ਵੱਖ-ਵੱਖ ਬਲਾਕਸ ’ਚ ਕਿਤਾਬਾਂ ਵੰਡਣ ਲਈ ਨਾਨ-ਟੀਚਿੰਗ ਸਟਾਫ਼ ਦੀ ਡਿਊਟੀ ਲਗਾਈ ਗਈ ਹੈ।

ਜੇਕਰ ਕਿਸੇ ਸਕੂਲ ਪ੍ਰਮੁੱਖ ਨੂੰ ਆਪਣੇ ਸਬੰਧਿਤ ਬਲਾਕ ਤੋਂ ਬਲਾਕ ਪ੍ਰਮੁੱਖ ਦਾ ਫੋਨ ਆਉਂਦਾ ਹੈ ਤਾਂ ਇਹ ਯਕੀਨੀ ਕੀਤਾ ਜਾਵੇ ਕਿ ਮੁਲਾਜ਼ਮਾਂ ਨੂੰ ਤੁਰੰਤ ਸਬੰਧਿਤ ਬਲਾਕ ’ਚ ਡਿਊਟੀ ’ਤੇ ਮੌਜੂਦ ਹੋਣ ਦਾ ਹੁਕਮ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਮੌਜੂਦ ਕਰਾਕਰ ਸਰਟੀਫਿਕੇਟ ਦਿੱਤਾ ਜਾਵੇ।

ਡੀ. ਈ. ਓ. ਨੇ ਕਿਹਾ ਕਿ ਜੇਕਰ ਕੋਈ ਕਰਮਚਾਰੀ ਰਿਟਾਇਰ/ਟਰਾਂਸਫਰ ਹੋ ਗਿਆ ਹੈ ਤਾਂ ਉਨ੍ਹਾਂ ਦੇ ਸਥਾਨ ’ਤੇ ਕਿਸੇ ਹੋਰ ਸਟਾਫ਼ ਦੀ ਡਿਊਟੀ ਲਗਾ ਕੇ ਉਸ ਨੂੰ ਬਲਾਕ ਦਫ਼ਤਰ ’ਚ ਬੁੱਕਸ ਵੰਡ ਦੇ ਕਾਰਜ ’ਤੇ ਮੌਜੂਦ ਹੋਣ ਦਾ ਨਿਰਦੇਸ਼ ਦਿੱਤਾ ਜਾਵੇ। ਵਿਭਾਗ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਕੋਈ ਨਾਨ-ਟੀਚਿੰਗ ਕਰਮਚਾਰੀ ਆਪਣੇ ਡਿਊਟੀ ਸਥਾਨ ’ਤੇ ਮੌਜੂਦ ਨਹੀਂ ਹੁੰਦਾ ਹੈ ਤਾਂ ਇਸ ਦੇ ਲਈ ਸਕੂਲ ਪ੍ਰਮੁੱਖ ਪੂਰਨ ਰੂਪ ’ਚ ਜ਼ਿੰਮੇਦਾਰ ਹੋਣਗੇ।
 


Babita

Content Editor

Related News