ਪੰਜਾਬ ਸਕੂਲ ਸਿੱਖਿਆ ਬੋਰਡ ''ਚ 86 ਮੁਲਾਜ਼ਮਾਂ ਦੀਆਂ ਬਦਲੀਆਂ
Tuesday, Oct 31, 2017 - 03:25 PM (IST)

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਾਰਜਸ਼ੈਲੀ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਤਰਕ ਸੰਗਤ ਬਣਾਉਣ ਲਈ ਬੀਤੇ ਦਿਨੀਂ ਬੋਰਡ ਦੀ ਕੀਤੀ ਗਈ ਰੀਸਟਰਕਚਰਿੰਗ ਪਿੱਛੋਂ ਬੋਰਡ ਦੀਆਂ ਤਿੰਨ ਪ੍ਰੀਖਿਆ ਸ਼ਾਖਾਵਾਂ 'ਚੋਂ ਜਿਹੜੀਆਂ ਸੀਟਾਂ 'ਤੇ ਘੱਟ ਕੰਮ ਸੀ, ਉਸ ਸਟਾਫ ਨੂੰ ਵੱਧ ਅਤੇ ਜ਼ਰੂਰੀ ਕੰਮ ਵਾਲੀਆਂ ਅਤੇ ਮਹੱਤਵਪੂਰਨ ਸੀਟਾਂ 'ਤੇ ਤਾਇਨਾਤ ਕਰਦਿਆਂ ਅੱਜ 86 ਬੋਰਡ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਬੋਰਡ ਦੇ ਬੁਲਾਰੇ ਨੇ ਪ੍ਰੈੱਸ ਬਿਆਨ 'ਚ ਦੱਸਿਆ ਕਿ ਕੁਝ ਸ਼ਾਖਾਵਾਂ ਦੇ ਕੰਮ ਦੇ ਬੋਝ ਨੂੰ ਘੱਟ ਕਰਨ ਅਤੇ ਆਮ ਪਬਲਿਕ ਨਾਲ ਵਾਹ ਪੈਣ ਵਾਲੀਆਂ ਸ਼ਾਖਾਵਾਂ 'ਚ ਸੁਪਰਡੈਂਟਾਂ, ਸੀਨੀਅਰ ਸਹਾਇਕਾਂ, ਜੂਨੀਅਰ ਸਹਾਇਕਾਂ, ਕਲਰਕਾਂ, ਕੁੱਕਾਂ ਅਤੇ ਦਫਤਰੀਆਂ ਦੇ ਤਬਾਦਲੇ ਕੀਤੇ ਗਏ ਹਨ।