PSEB ਵਲੋਂ 22 ਅਗਸਤ ਨੂੰ ਹੋਣ ਵਾਲੀ ਪ੍ਰੀਖਿਆ ਰੱਦ
Tuesday, Aug 21, 2018 - 10:55 PM (IST)
ਚੰਡੀਗੜ੍ਹ— ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ.) ਵਲੋਂ 22 ਅਗਸਤ ਨੂੰ ਕਰਵਾਈ ਜਾ ਰਹੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਵਲੋਂ ਈਦ-ਉੱਲ-ਜੂਹਾ (ਬਕਰੀਦ) ਮੌਕੇ 22 ਅਗਸਤ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਪੀ. ਐੱਸ. ਈ. ਬੀ. ਨੇ ਇਸ ਦਿਨ ਹੋਣ ਵਾਲੀ 10ਵੀਂ ਤੇ 12ਵੀਂ ਦੀ ਅਨੁਪੂਰਕ ਪ੍ਰੀਖਿਆ ਰੱਦ ਕਰ ਦਿੱਤੀ ਹੈ। ਪੀ. ਐੱਸ. ਈ. ਬੀ. ਵਲੋਂ ਇਸ ਪ੍ਰੀਖਿਆ ਦੀਆਂ ਨਵੀਆਂ ਮਿਤੀਆਂ ਬਾਰੇ ਬਾਅਦ 'ਚ ਜਾਣਕਾਰੀ ਦਿੱਤੀ ਜਾਵੇਗੀ।

