PSEB ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਮਿਲਿਆ ਇਹ ਖ਼ਾਸ ਮੌਕਾ
Tuesday, Jan 05, 2021 - 08:54 AM (IST)
ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਪ੍ਰਣਾਲੀ ਰਾਹੀਂ ਬਿਨਾਂ ਲੇਟ ਫ਼ੀਸ ਦਾਖ਼ਲੇ ਦਾ ਮੌਕਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਓਪਨ ਸਕੂਲ ਪ੍ਰਣਾਲੀ ਤਹਿਤ ਸੈਸ਼ਨ 2019-20 ਦੇ 10ਵੀਂ ਜਮਾਤ ਦੇ ਉਨ੍ਹਾਂ ਵਿਦਿਆਰਥੀਆਂ, ਜਿਨ੍ਹਾਂ ਦਾ ਨਤੀਜਾ 12 ਦਸੰਬਰ ਨੂੰ ਫੇਲ੍ਹ ਐਲਾਨਿਆ ਗਿਆ ਹੈ ਅਤੇ ਓਪਨ ਸਕੂਲ ਸੈਸ਼ਨ 2020-21 'ਚ ਫਿਰ 10ਵੀਂ ਜਮਾਤ 'ਚ ਜਾਂ ਰੀ-ਅਪੀਅਰ ਪ੍ਰੀਖਿਆ 'ਚ ਪਾਸ ਹੋਏ, ਉਹ ਵਿਦਿਆਰਥੀ ਜੋ 12ਵੀਂ ਜਮਾਤ 'ਚ ਦਾਖ਼ਲਾ ਲੈਣ ਦੇ ਯੋਗ ਹਨ ਅਤੇ ਦਾਖ਼ਲਾ ਲੈਣਾ ਚਾਹੁੰਦੇ ਹਨ, ਬਿਨਾਂ ਲੇਟ ਫ਼ੀਸ 15 ਜਨਵਰੀ ਤੱਕ ਦਾਖ਼ਲਾ ਲੈ ਸਕਦੇ ਹਨ।
ਇਹ ਵੀ ਪੜ੍ਹੋ : ਦਿੱਲੀ ਮੋਰਚੇ ਦੌਰਾਨ ਫਿਰ ਬੁਰੀ ਖ਼ਬਰ, ਭਾਕਿਊ ਰਾਜੇਵਾਲ ਦੇ ਖਜ਼ਾਨਚੀ ਜੰਗੀਰ ਪ੍ਰਤਾਪਗੜ੍ਹ ਦੀ ਮੌਤ
ਅਜਿਹੇ ਵਿਦਿਆਰਥੀ ਆਪਣਾ ਦਾਖ਼ਲਾ ਫਾਰਮ ਆਨਲਾਈਨ ਵਿਧੀ ਜ਼ਰੀਏ ਬਿਨਾਂ ਲੇਟ ਫ਼ੀਸ 15 ਜਨਵਰੀ-2021 ਤੱਕ ਭਰ ਸਕਦੇ ਹਨ। ਦਾਖ਼ਲੇ ਦੀ ਬਾਕੀ ਪ੍ਰਕਿਰਿਆ ਵੀ ਆਨਲਾਈਨ ਹੀ ਹੋਵੇਗੀ ਪਰ ਫ਼ੀਸ ਦਾ ਚਲਾਨ ਮੁੱਖ ਦਫ਼ਤਰ ਤੋਂ ਜਨਰੇਟ ਹੋਵੇਗਾ ਅਤੇ ਪ੍ਰੀਖਿਆ ਫ਼ੀਸ ਵੀ ਮੁੱਖ ਦਫ਼ਤਰ ’ਚ ਹੀ ਜਮ੍ਹਾਂ ਕਰਵਾਈ ਜਾ ਸਕੇਗੀ।
ਇਹ ਵੀ ਪੜ੍ਹੋ : ਮੁਰਗੀਆਂ ਨੂੰ ਖਿਲਾਉਣ ਵਾਲੇ ਪਾਊਡਰ ਨਾਲ ਤਿਆਰ ਹੁੰਦਾ ਸੀ 'ਨਕਲੀ ਦੁੱਧ', ਫੈਕਟਰੀ ਮਾਲਕ ਗ੍ਰਿਫ਼ਤਾਰ
ਵਿਦਿਆਰਥੀਆਂ ਨੂੰ ਬੋਰਡ ਵੱਲੋਂ ਨਿਰਧਾਰਿਤ ਦਾਖ਼ਲਾ ਅਤੇ ਪ੍ਰੀਖਿਆ ਫ਼ੀਸ ਤੋਂ ਇਲਾਵਾ ਹੋਰ ਕੋਈ ਫ਼ੀਸ ਅਦਾ ਨਹੀਂ ਕਰਨੀ ਹੋਵੇਗੀ। ਫ਼ੀਸਾਂ ਭਰਨ ਸਬੰਧੀ ਸ਼ਡਿਊਲ ਅਤੇ ਹੋਰ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਨੋਟ : ਪੰਜਾਬ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਦਿੱਤੇ ਖ਼ਾਸ ਮੌਕੇ ਬਾਰੇ ਦਿਓ ਆਪਣੀ ਰਾਏ