ਜਾਣੋ ''ਪੰਜਾਬ ਬੋਰਡ'' ਕਦੋਂ ਲਵੇਗਾ 5ਵੀਂ, 10ਵੀਂ ਤੇ 12ਵੀਂ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ

Thursday, Apr 09, 2020 - 05:25 PM (IST)

ਜਾਣੋ ''ਪੰਜਾਬ ਬੋਰਡ'' ਕਦੋਂ ਲਵੇਗਾ 5ਵੀਂ, 10ਵੀਂ ਤੇ 12ਵੀਂ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ

ਮੋਹਾਲੀ (ਨਿਆਮੀਆਂ, ਵਿੱਕੀ) : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਸੂਬੇ 'ਚ ਕਰਫਿਊ/ਲੌਕ ਡਾਊਨ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਰਹਿੰਦੀਆਂ ਸਲਾਨਾ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਸੀ। ਹੁਣ ਸਕੱਤਰ ਸਕੂਲ ਸਿੱਖਿਆ ਕਮ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਰਦੇਸ਼ਾਂ ਮੁਤਾਬਕ ਪੰਜਵੀਂ ਜਮਾਤ ਦੀ ਲਿਖਤੀ ਪ੍ਰੀਖਿਆ 20-4-2020 ਤੋਂ 21-4-2020 ਤੱਕ, ਦਸਵੀਂ ਜਮਾਤ ਦੀ ਲਿਖਤੀ ਪ੍ਰੀਖਿਆ 20-4-2020 ਤੋਂ 5-5-2020 ਅਤੇ 12ਵੀਂ ਜਮਾਤ ਦੀ ਲਿਖਤੀ ਪ੍ਰੀਖਿਆ 20-4-2020 ਤੋਂ 1-5-2020 ਤੱਕ ਪਹਿਲਾਂ ਹੀ ਅਲਾਟ ਕੀਤੇ ਪ੍ਰੀਖਿਆ ਕੇਂਦਰਾਂ 'ਤੇ ਹੋਵੇਗੀ ਪਰ ਪ੍ਰਯੋਗੀ ਪ੍ਰੀਖਿਆਵਾਂ ਸਬੰਧੀ ਸ਼ਡਿਊਲ ਬਾਅਦ 'ਚ ਹੀ ਜਾਰੀ ਕੀਤਾ ਜਾਵੇਗਾ। ਲਿਖਤੀ ਪ੍ਰੀਖਿਆਵਾਂ ਸਬੰਧੀ ਰਿਵਾਈਜ਼ਡ ਡੇਟਸ਼ੀਟ ਬੋਰਡ ਦੀ ਵੈੱਬਸਾਈਟ 'ਤੇ ਉਪਲੱਬਧ ਕਰਵਾਈ ਗਈ ਹੈ। ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਸੂਬੇ 'ਚ ਕਰਫਿਊ/ਲੌਕ ਡਾਊਨ ਦੀ ਮਿਤੀ 'ਚ ਵਾਧਾ ਹੋਣ ਦੀ ਸੂਰਤ 'ਚ ਡੇਟਸ਼ੀਟ ਦੀਆਂ ਮਿਤੀਆਂ 'ਚ ਤਬਦੀਲੀ ਕੀਤੀ ਜਾ ਸਕਦੀ ਹੈ, ਜਿਸ ਦੀ ਸੂਚਨਾ ਬੋਰਡ ਦੀ ਵੈੱਬਸਾਈਟ 'ਤੇ ਮੁਹੱਈਆ ਕਰਵਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਕਈ ਗੁਣਾ ਵੱਧ ਹਨ ਕੋਰੋਨਾ ਦੇ ਮਰੀਜ਼, ਸਾਹਮਣੇ ਆਏ ਸਿਰਫ 6 ਫੀਸਦੀ ਕੇਸ

PunjabKesari
ਕਿਉਂ ਕੀਤੀ ਜਾ ਰਹੀ ਬੋਰਡ ਵਲੋਂ ਜਲਦਬਾਜ਼ੀ?
ਜਦੋਂ ਇਸ ਬਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿੱਥੇ ਸੀ. ਬੀ. ਐਸ. ਈ. ਵਲੋਂ ਅਜੇ ਤੱਕ ਦੁਬਾਰਾ ਪ੍ਰੀਖਿਆਵਾਂ ਆਯੋਜਿਤ ਕਰਨ ਸਬੰਧੀ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ, ਉੱਥੇ ਪੰਜਾਬ ਬੋਰਡ ਵਲੋਂ ਮੁਲਤਵੀ ਕੀਤੀਆਂ ਗਈਆਂ ਪ੍ਰੀਖਿਆਵਾਂ ਦੀ ਦੁਬਾਰਾ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ, ਜਿਸ ਤੋਂ ਬੋਰਡ ਦੀ ਜਲਦਬਾਜ਼ੀ ਸਾਫ ਝਲਕ ਰਹੀ ਹੈ। ਮਾਪਿਆਂ ਦਾ ਕਹਿਣਾ ਹੈ ਕਿ ਉਹ ਲੌਕ ਡਾਊਨ ਦੌਰਾਨ ਬੱਚਿਆਂ ਨੂੰ ਰਹਿੰਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਵਾ ਰਹੇ ਹਨ ਅਤੇ ਅਧਿਆਪਕਾਂ ਤੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਪਰ ਬੋਰਡ ਵਲੋਂ ਕੀਤੀ ਜਾ ਰਹੀ ਜਲਦਬਾਜ਼ੀ ਉਨ੍ਹਾਂ ਦੀ ਸਮਝ ਤੋਂ ਪਰੇ ਹੈ। ਮਾਪਿਆਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਲੌਕ ਡਾਊਨ/ ਕਰਫਿਊ ਖਤਮ ਹੋਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਹੀ ਪ੍ਰੀਖਿਆਵਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਕਾਰਨ 11ਵੀਂ ਮੌਤ, ਬਰਨਾਲਾ ਦੀ ਔਰਤ ਨੇ ਲੁਧਿਆਣਾ 'ਚ ਤੋੜਿਆ ਦਮ
ਪੰਜਾਬ 'ਚ ਵਧ ਸਕਦੈ ਕਰਫਿਊ
ਪੂਰੇ ਸੂਬੇ 'ਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਸੂਬੇ 'ਚ ਕਰਫਿਊ ਵਧਾਇਆ ਜਾ ਸਕਦਾ ਹੈ। ਇਸ ਗੱਲ ਦੇ ਸੰਕੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਦੇ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ 15 ਤਰੀਕ ਨੂੰ ਲੌਕ ਡਾਊਨ/ਕਰਫਿਊ ਹਟਾ ਲਿਆ ਜਾਵੇਗਾ। ਇਸ ਗੱਲ ਦਾ ਫੈਸਲਾ ਆਉਣ ਵਾਲੇ ਦਿਨ ਕੈਬਨਿਟ ਮੀਟਿੰਗ 'ਚ ਲਏ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਵਧੀ ਕੋਰੋਨਾ ਦੀ ਦਹਿਸ਼ਤ, ਮਕਸੂਦਾਂ ਇਲਾਕਾ ਪੂਰੀ ਤਰ੍ਹਾਂ ਸੀਲ


author

Babita

Content Editor

Related News