ਪੰਜਾਬ ਰੋਡਵੇਜ਼/ਪਨਬੱਸ ਵਰਕਰਜ਼ ਯੂਨੀਅਨ ਨੇ ਰੱਖਿਆ ਡਿਪੂ ਦਾ ਸਾਰਾ ਕੰਮਕਾਜ ਠੱਪ

Thursday, Jan 04, 2018 - 11:06 AM (IST)


ਮੋਗਾ (ਗਰੋਵਰ, ਗੋਪੀ) - ਪੰਜਾਬ ਰੋਡਵੇਜ਼/ਪਨਬੱਸ ਵਰਕਰਜ਼ ਯੂਨੀਅਨ ਵੱਲੋਂ ਬੀਤੇ ਦਿਨੀਂ ਫਾਰਗ ਕੀਤੇ ਕਾਮੇ ਡਿਊਟੀ 'ਤੇ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਮੋਗਾ ਡਿਪੂ ਵਿਖੇ ਮੁਕੰਮਲ ਤੌਰ 'ਤੇ ਕੰਮਕਾਜ ਠੱਪ ਰੱਖਿਆ ਗਿਆ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ, ਕਨਵੀਨਰ ਜਸਵੀਰ ਸਿੰਘ, ਚੇਅਰਮੈਨ ਸੂਬਾ ਸਿੰਘ ਤੇ ਜਨਰਲ ਸੈਕਟਰੀ ਲਖਵੀਰ ਸਿੰਘ ਢਿੱਲਵਾਂ ਨੇ ਪੰਜਾਬ ਰੋਡਵੇਜ਼ ਮੋਗਾ ਡਿਪੂ ਦੇ ਜਨਰਲ ਮੈਨੇਜਰ ਨੂੰ ਸੌਂਪੇ ਮੰਗ-ਪੱਤਰ ਸਬੰਧੀ ਦੱਸਿਆ ਕਿ 1 ਜਨਵਰੀ ਤੋਂ ਪੰਜਾਬ ਰੋਡਵੇਜ਼/ਪਨਬੱਸਾਂ ਦੇ ਸ੍ਰੀ ਮੁਕਤਸਰ ਸਾਹਿਬ ਡਿਪੂ ਦੇ ਕੁਝ ਕਾਮਿਆਂ ਨੂੰ ਨਾਜਾਇਜ਼ ਤੌਰ 'ਤੇ ਫਾਰਗ ਕਰਨ 'ਤੇ ਡਿਪੂ ਬੰਦ ਹੈ ਪਰ ਅੱਜ ਤੱਕ ਉਨ੍ਹਾਂ ਦਾ ਕੋਈ ਹੱਲ ਨਾ ਨਿਕਲਣ ਕਾਰਨ ਡਵੀਜ਼ਨ ਦੇ 6 ਡਿਪੂ ਬੰਦ ਹੋ ਰਹੇ ਹਨ, ਜਿਸ 'ਚ ਮੋਗਾ ਡਿਪੂ ਵੀ ਸ਼ਾਮਲ ਹੈ। 
ਉਨ੍ਹਾਂ ਕਿਹਾ ਕਿ ਅੱਜ ਮੋਗਾ ਡਿਪੂ ਦਾ ਕੰਮਕਾਜ ਮੁਕੰਮਲ ਠੱਪ ਰੱਖਿਆ ਗਿਆ। ਜਿਨ੍ਹਾ ਚਿਰ ਫਾਰਗ ਕੀਤੇ ਗਏ ਕਾਮੇ ਡਿਊਟੀ 'ਤੇ ਬਹਾਲ ਨਹੀਂ ਕੀਤੇ ਜਾਂਦੇ, ਉਨਾ ਚਿਰ ਡਿਪੂ ਬੰਦ ਰਹੇਗਾ, ਜਿਸ ਦੀ ਜ਼ਿੰਮੇਵਾਰੀ ਡਿਪੂ ਮੈਨੇਜਰ ਦੀ ਹੋਵੇਗੀ। 


Related News