ਪੰਜਾਬ ’ਚ ਕੋਰੋਨਾ ਦੇ ਵੱਧਦੇ ਕਹਿਰ ਦੌਰਾਨ ਡਾਕਟਰ ਦੇਣ ਲੱਗੇ ਅਸਤੀਫ਼ੇ, ਨਾਜ਼ੁਕ ਬਣੇ ਹਾਲਾਤ
Friday, May 07, 2021 - 07:00 PM (IST)
ਬਠਿੰਡਾ (ਵਰਮਾ): ਕੋਰੋਨਾ ਲਾਗ ਦੀ ਬੀਮਾਰੀ ਦੌਰਾਨ ਜਿੱਥੇ ਸਿਹਤ ਸਹੂਲਤਾਂ ਅਤੇ ਸਟਾਫ਼ ਦੀ ਪਹਿਲਾਂ ਤੋਂ ਹੀ ਘਾਟ ਹੈ, ਉੱਥੇ ਹੀ ਪਿਛਲੇ 4 ਦਿਨਾਂ ਤੋਂ ਸਿਵਲ ਹਸਪਤਾਲ ਬਠਿੰਡਾ ਵਿਚ ਤਾਇਨਾਤ 3 ਐੱਮ.ਡੀ. ਡਾਕਟਰ ਅਤੇ ਇਕ ਆਈ.ਸਰਜਨ ਡਾਕਟਰ ਨੇ ਅਸਤੀਫ਼ਾ ਦੇ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਮਈ ਦੇ ਤੀਜੇ ਹਫ਼ਤੇ ਹੋਰ ਭਿਆਨਕ ਹੋਵੇਗਾ 'ਕੋਰੋਨਾ',ਰੋਜ਼ਾਨਾ 10 ਹਜ਼ਾਰ ਨਵੇਂ ਮਾਮਲੇ ਆਉਣ ਦਾ ਖ਼ਦਸ਼ਾ
ਕੋਵਿਡ-19 ਦੀ ਦੂਜੀ ਲਹਿਰ ’ਚ ਡਾਕਟਰਾਂ ਵਲੋਂ ਨੌਕਰੀ ਛੱਡਣ ਦੇ ਰੁਝਾਨ ਨੇ ਸਿਹਤ ਵਿਭਾਗ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਕੋਰੋਨਾ ਮਹਾਂਮਾਰੀ ਦੌਰਾਨ ਸਭ ਤੋਂ ਮਹੱਤਵਪੂਰਨ ਕੰਮ ਐੱਮ.ਡੀ.ਮੈਡੀਸਨ ਡਾਕਟਰਾਂ ਦਾ ਹੁੰਦਾ ਹੈ। ਵਰਤਮਾਨ ਸਮੇਂ ਦੌਰਾਨ ਸਿਵਲ ਹਸਪਤਾਲ ਦੀ ਓ.ਪੀ.ਡੀ.ਵਿਚ 4 ਡਾਕਟਰਾਂ ਦਾ ਛੱਡਣ ਤੋਂ ਬਾਅਦ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਪਤਾ ਲੱਗਿਆ ਹੈ ਕਿ ਡਾ.ਜਯੰਤ ਅਗਰਵਾਲ ਅਤੇ ਡਾ.ਰਮਨਦੀਪ ਗੋਇਲ ਨੇ ਆਪਣਾ ਅਸਤੀਫ਼ਾ ਸੌਪ ਦਿੱਤਾ ਹੈ।
ਇਹ ਵੀ ਪੜ੍ਹੋ: ਡੀ.ਏ.ਵੀ. ਸਕੂਲ ਬਠਿੰਡਾ ਦੇ ਪ੍ਰਿੰਸੀਪਲ ਪ੍ਰਮੋਦ ਖੁਸਰੀਜਾ ਦੀ ਕੋਰੋਨਾ ਕਾਰਨ ਮੌਤ
ਆਈ.ਸਪੈਸਲਿਸ਼ਟ ਡਾ.ਦੀਪਕ ਗੋਇਲ ਜਿਸ ਦਾ ਪਤੀ ਏਅਰ ਫੋਰਸ ਵਿਚ ਤਾਇਨਾਤ ਹੈ, ਦੀ ਵੀ ਏਅਰ ਫੋਰਸ ਵਿਚ ਚੋਣ ਹੋ ਗਈ ਹੈ ਜਿਸ ਨੇ ਵੀ ਅਸਤੀਫ਼ਾ ਸੌਂਪ ਦਿੱਤਾ ਹੈ। ਇਸ ਤੋਂ ਇਲਾਵਾ ਚੌਥੀ ਡਾਕਟਰ ਗੁਰਵਿੰਦਰ ਕੌਰ ਐੱਮ.ਡੀ. ਮੈਡੀਸਨ ਨੇ ਵੀ ਆਪਣੇ ਅਸਤੀਫ਼ੇ ਲਈ ਨੋਟਿਸ ਜਾਰੀ ਕੀਤਾ ਹੈ। ਅਸਤੀਫ਼ਾ ਦੇਣ ਦੇ ਵਿਅਕਤੀਗਤ ਕਾਰਨਾਂ ਦਾ ਹਵਾਲਾ ਦਿੰਦਿਆਂ ਡਾ. ਰਮਨਦੀਪ ਗੋਇਲ ਨੇ ਕਿਹਾ ਕਿ ਉਨ੍ਹਾਂ 6 ਮਹੀਨੇ ਪਹਿਲਾਂ ਹੀ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ ਅਤੇ ਇਸ ਦਾ ਕੋਰੋਨਾ ਨਾਲ ਕੋਈ ਸਬੰਧ ਨਹੀ ਹੈ। ਇਸ ਮਾਮਲੇ ਵਿਚ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋ ਨੇ ਕਿਹਾ ਕਿ ਇਹ ਕਾਫ਼ੀ ਨਿੰਦਣਯੋਗ ਹੈ ਕਿ ਡਾਕਟਰ ਅਜਿਹੇ ਸਮੇਂ ਵਿਚ ਕੰਮ ਛੱਡ ਰਹੇ ਹਨ ਜਦੋਂ ਉਨ੍ਹਾਂ ਦੀ ਸਭ ਤੋਂ ਜ਼ਿਆਦਾ ਲੋੜ ਹੈ।
ਇਹ ਵੀ ਪੜ੍ਹੋ: ਮਾਨਸਾ ’ਚ ਸਿਹਤ ਵਿਭਾਗ ਦਾ ਕਾਰਨਾਮਾ, ਨੌਜਵਾਨ ਨੂੰ ਬਣਾ ਦਿੱਤਾ ‘ਮਾਂ’, ਜਾਣੋ ਕੀ ਹੈ ਪੂਰਾ ਮਾਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?