Red Zone ''ਚ ਪਹੁੰਚਿਆ ਪੰਜਾਬ! ਹੋਸ਼ ਉਡਾ ਦੇਵੇਗੀ ਇਹ ਰਿਪੋਰਟ

Monday, Oct 28, 2024 - 10:34 AM (IST)

Red Zone ''ਚ ਪਹੁੰਚਿਆ ਪੰਜਾਬ! ਹੋਸ਼ ਉਡਾ ਦੇਵੇਗੀ ਇਹ ਰਿਪੋਰਟ

ਚੰਡੀਗੜ੍ਹ: ਪੰਜਾਬ ਵਿਚ ਲਗਾਤਾਰ ਪਰਾਲੀ ਸੜਣ ਨਾਲ ਕਾਰਨ ਐਤਵਾਰ ਨੂੰ ਅੰਮ੍ਰਿਤਸਰ ਦੇਸ਼ ਭਰ ਦਾ ਚੌਥਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ। ਅੰਮ੍ਰਿਤਸਰ ਦਾ AQI Red Zone (ਬੇਹੱਦ ਖ਼ਰਾਬ ਪੱਧਰ) ਵਿਚ ਰਿਹਾ, ਜੋ 310 ਦਰਜ ਕੀਤਾ ਗਿਆ। ਉੱਥੇ ਹੀ ਮੰਡੀ ਗੋਬਿੰਦਗੜ੍ਹ ਦਾ AQI 219 ਅਤੇ ਪਟਿਆਲਾ ਦਾ 202 ਦਾ ਦਰਜ ਕੀਤਾ ਗਿਆ। ਇਹ ਖ਼ਰਾਬ ਸ਼੍ਰੇਣੀ ਵਿਚ ਰਿਹਾ। ਡਾਕਟਰਾਂ ਮੁਤਾਬਕ ਇਸ AQI ਵਿਚ ਜ਼ਿਆਦਾ ਦਰ ਤਕ ਸਾਹ ਲੈਣ ਵਿਚ ਤਕਲੀਫ਼ ਦੀ ਸਮੱਸਿਆ ਹੋ ਸਕਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਬੰਦੀਛੋੜ ਦਿਵਸ ਮੌਕੇ ਇਨ੍ਹਾਂ ਗੁਰਦੁਆਰਿਆਂ 'ਚ ਨਹੀਂ ਕੀਤੀ ਜਾਵੇਗੀ ਦੀਪਮਾਲਾ, ਜਾਣੋ ਵਜ੍ਹਾ

ਇਸ ਤੋਂ ਇਲਾਵਾ ਜਲੰਧਰ ਦਾ AQI 157, ਲੁਧਿਆਣਾ ਦਾ 152, ਖੰਨਾ ਦਾ 136 ਤੇ ਬਠਿੰਡਾ ਦਾ 90 ਦਰਜ ਕੀਤਾ ਗਿਆ। ਐਤਵਾਰ ਨੂੰ ਪੰਜਾਬ ਵਿਚ ਪਰਾਲੀ ਸਾੜਣ ਦੇ 108 ਨਵੇਂ ਮਾਮਲ ਰਿਪੋਰਟ ਹੋਏ, ਜਿਸ ਮਗਰੋਂ ਕੁੱਲ ਗਿਣਤੀ ਵੱਧ ਕੇ 1995 ਹੋ ਗਈ ਹੈ। ਸਭ ਤੋਂ ਵੱਧ 32 ਕੇਸ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਾਹਮਣੇ ਆਏ। ਸੰਗਰੂਰ ਵਿਚ 18 ਮਾਮਲੇ ਸਾਹਮਣੇ ਆਏ, ਜਦਕਿ ਤਰਨਤਾਰਨ ਵਿਚ 13, ਪਟਿਆਲਾ ਵਿਚ 14 ਜਗ੍ਹਾ ਪਰਾਲੀ ਸਾੜਣ ਦੇ ਮਾਮਲੇ ਸਾਹਮਣੇ ਆਏ। 

ਇਨ੍ਹਾਂ ਮਾਮਲਿਆਂ ਵਿਰੁੱਧ ਕਾਰਵਾਈ ਦਾ ਦੌਰ ਵੀ ਜਾਰੀ ਹੈ। ਰੈੱਡ ਐਂਟਰੀਆਂ ਵੱਧ ਕੇ 553 ਹੋ ਗਈਆਂ ਹਨ। 1342 FIR ਦਰਜ ਕੀਤੀਆਂ ਗਈਆਂ ਹਨ ਅਤੇ 568 ਕਿਸਾਨਾਂ ਨੂੰ 15 ਲੱਖ 25 ਹਜ਼ਾਰ ਰੁਪਏ ਦਾ ਜਰੁਮਾਨਾ ਕੀਤਾ ਗਿਆ ਹੈ, ਜਿਸ ਵਿਚੋਂ 13 ਲੱਖ 47 ਹਜ਼ਾਰ 500 ਰੁਪਏ ਦੀ ਰਿਕਵਰੀ ਵੀ ਕਰ ਲਈ ਗਈ ਹੈ।

ਇਨ੍ਹਾਂ ਜ਼ਿਲ੍ਹਿਆਂ 'ਚੋਂ ਸਭ ਤੋਂ ਵੱਧ ਮਾਮਲੇ

ਅੰਮ੍ਰਿਤਸਰ ਜ਼ਿਲ੍ਹੇ ਵਿਚ ਪਰਾਲੀ ਸਾੜਣ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇੱਥੋਂ ਅਜਿਹੇ 472 ਮਾਮਲੇ ਟ੍ਰੇਸ ਕੀਤੇ ਗਏ ਹਨ। ਤਰਨਤਾਰਨ ਵਿਚ 362, ਪਟਿਆਲਾ ਵਿਚ 236, ਫਿਰੋਜ਼ਪੁਰ ਵਿਚ 177, ਸੰਗਰੂਰ ਵਿਚ 164 ਅਤੇ ਕਪੂਰਥਲਾ ਵਿਚ 82 ਮਾਮਲੇ ਸਾਹਮਣੇ ਆ ਚੁੱਕੇ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਪੈਟਰੋਲ-ਡੀਜ਼ਲ ਦੀ ਆ ਸਕਦੀ ਹੈ ਕਿੱਲਤ! ਫਿੱਕੀ ਪੈ ਸਕਦੀ ਹੈ ਦੀਵਾਲੀ

ਸਿਰਫ਼ ਪਰਾਲੀ ਨਾਲ ਹੀ ਨਹੀਂ ਹੋ ਰਿਹਾ ਪ੍ਰਦੂਸ਼ਣ

PPCB ਚੇਅਰਮੈਨ ਆਦਰਸ਼ ਪਾਲ ਵਿਗ ਮੁਤਾਬਕ ਪ੍ਰਦੂਸ਼ਣ ਫੈਲਣ ਦਾ ਕਾਰਨ ਸਿਰਫ਼ ਪਰਾਲੀ ਸਾੜਣਾ ਨਹੀਂ ਹੁੰਦਾ। ਇਸ ਲਈ ਹੋਰ ਵੀ ਕਈ ਫੈਕਟਰ ਜ਼ਿੰਮੇਦਾਰ ਰਹਿੰਦੇ ਹਨ, ਜਿਵੇਂ ਟ੍ਰੈਫ਼ਿਕ, ਕੰਸਟ੍ਰਕਸ਼ਨ, ਮੌਸਮ ਆਦਿ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਅਗਸਤ ਮਹੀਨੇ ਤੋਂ ਹੀ ਪਰਾਲੀ ਸਾੜਣ ਦੀ ਰੋਕਥਾਮ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਹਨ। ਹਾਟਸਪਾਟ ਰਹੇ ਜ਼ਿਲ੍ਹਿਆਂ ਵਿਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਤੇ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਵੰਡੀਆਂ ਗਈਆਂ। ਉਮੀਦ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿਚ ਪਰਾਲੀ ਸਾੜਣ ਦੇ ਮਾਮਲੇ ਜ਼ੀਰੋ ਹੋ ਜਾਣਗੇ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News