ਚੰਗਾ ਖਾਣ-ਪੀਣ ਦੇ ਮਾਮਲੇ 'ਚ ਪੰਜਾਬੀਆਂ ਦੀ ਬੱਲੇ-ਬੱਲੇ, ਦੇਸ਼ ਭਰ 'ਚ ਦੂਜੇ ਸਥਾਨ 'ਤੇ ਰਿਹਾ ਪੰਜਾਬ

Saturday, Jul 08, 2023 - 06:06 PM (IST)

ਚੰਗਾ ਖਾਣ-ਪੀਣ ਦੇ ਮਾਮਲੇ 'ਚ ਪੰਜਾਬੀਆਂ ਦੀ ਬੱਲੇ-ਬੱਲੇ, ਦੇਸ਼ ਭਰ 'ਚ ਦੂਜੇ ਸਥਾਨ 'ਤੇ ਰਿਹਾ ਪੰਜਾਬ

ਜਲੰਧਰ- ਦੇਸ਼ ਵਿਦੇਸ਼ ਵਿਚ ਖਾਣ-ਪੀਣ ਨੂੰ ਲੈ ਕੇ ਪੰਜਾਬੀਆਂ ਦਾ ਕੋਈ ਮੁਕਾਬਲਾ ਨਹੀਂ ਹੈ। ਇਸ ਵਾਰ 6 ਸਾਲਾਂ ਬਾਅਦ ਪੰਜਾਬ ਨੇ ਸਟੇਟ ਫੂਡ ਸੇਫਟੀ ਇੰਡੈਕਸ (ਐੱਸ. ਐੱਫ਼. ਐੱਸ. ਆਈ) ਵਿਚ ਜਗ੍ਹਾ ਬਣਾ ਲਈ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆ (ਐੱਫ਼. ਐੱਸ. ਏ. ਆਈ) ਵੱਲੋਂ 2018-19 ਵਿਚ ਵਿਸ਼ਵ ਫੂਡ ਦਿਵਸ ਮੌਕੇ ਚੰਗਾ ਖਾਣਾ ਖਾਣ ਦਾ ਵਾਤਾਵਰਣ ਬਣਾਉਣ ਲਈ ਸਟੇਟ ਫੂਡ ਸੈਫਟੀ ਇੰਡੈਕਸ ਮੁਕਾਬਲਾ ਸ਼ੁਰੂ ਕੀਤਾ ਸੀ। ਇਸ ਵਿਚ 20 ਵੱਡੇ ਸੂਬੇ, 8 ਛੋਟੇ ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਿੰਨ ਸ਼੍ਰੇਣੀਆਂ ਵਿਚ ਸ਼ਾਮਲ ਕੀਤਾ ਗਿਆ ਸੀ। ਪਿਛਲੇ ਸਾਲ 2022-23 ਦੀ ਸਟੇਟ ਫੂਡ ਇੰਡੈਕਸ ਦੀ ਰਿਪੋਰਟ ਜਾਰੀ ਕੀਤੀ ਗਈ ਸੀ। 

ਰਿਪੋਰਟ ਅਨੁਸਾਰ 2018-19 ਵਿੱਚ ਸ਼ੁਰੂਆਤੀ ਦੌਰ ਵਿੱਚ ਜਦੋਂ ਮੁਕਾਬਲਾ ਦੋ ਵਰਗਾਂ ਵਿੱਚ ਹੋਇਆ ਸੀ ਤਾਂ ਪੰਜਾਬ ਜੇਤੂਆਂ ਦੀ ਸੂਚੀ ਵਿੱਚ ਸੀ। ਰਿਪੋਰਟ ਅਨੁਸਾਰ 100 ਵਿਚੋਂ 63 ਅੰਕ ਲੈ ਕੇ ਵੱਡੇ ਸੂਬਿਆਂ ਵਿਚ ਕੇਰਲ ਪਹਿਲੇ, 57.5 ਅੰਕ ਲੈ ਕੇ ਪੰਜਾਬ ਦੂਜੇ ਨੰਬਰ 'ਤੇ ਅਤੇ 56.5 ਅੰਕਾਂ ਦੇ ਨਾਲ ਤਾਮਿਲਨਾਡੂ ਤੀਜੇ ਸਥਾਨ 'ਤੇ ਰਿਹਾ ਹੈ। ਇਸ ਤੋਂ ਪਹਿਲਾਂ 2019-20 ਅਤੇ 2020-21 ਵਿਚ ਗੁਜਰਾਤ ਅਤੇ 2021-22 ਵਿਚ ਤਾਮਿਲਨਾਡੂ ਪਹਿਲੇ ਸਥਾਨ 'ਤੇ ਰਿਹਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸ਼੍ਰੇਣੀ ਵਿਚ 2019-20 ਵਿਚ ਚੰਡੀਗੜ੍ਹ ਅਤੇ ਉਸ ਦੇ ਬਾਅਦ ਜੰਮੂ-ਕਸ਼ਮੀਰ ਲਗਾਤਾਰ ਪਹਿਲੇ ਨੰਬਰ 'ਤੇ ਰਹੇ ਹਨ। ਹਾਲਾਂਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸੂਚੀ ਵਿਚ ਪਿੱਛੇ ਹਨ। 

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ, 3 ਬਦਮਾਸ਼ਾਂ ਦੇ ਲੱਗੀਆਂ ਗੋਲ਼ੀਆਂ

ਜ਼ਿਲ੍ਹਾ ਸਿਹਤ ਅਧਿਕਾਰੀ ਸੁਖਵਿੰਦਰ ਸਿੰਘ ਦਾ ਕਹਿਣਾ ਹਰੈ ਕਿ ਸੂਬੇ ਵਿਚ ਚੰਗਾ ਖਾਣਾ ਖਾਣ ਲਈ ਸਵੱਛਤਾ ਦੇ ਨਾਲ-ਨਾਲ ਪੌਸ਼ਟਿਕ ਤੱਤਾਂ ਨੂੰ ਵੀ ਵਾਧਾ ਦਿੱਤਾ ਜਾ ਰਿਹਾ ਹੈ। ਇਹ ਲੋਕਾਂ ਦੀ ਸਿਹਤ ਸੁਰੱਖਿਆ ਲਈ ਸਹਾਇਕ ਹੈ। ਸੇਫ ਫ਼ੂਡ ਸੇਫਟੀ ਇੰਡੈਕਸ ਵਿਚ ਮਨੁੱਖੀ ਸਰੋਤ ਦੇ 18, ਪਾਲਣ ਦੇ 28, ਖੁਰਾਕ ਜਾਂਚ ਦੇ ਢਾਂਚੇ ਦੇ 17, ਸਿਖਲਾਈ ਅਤੇ ਸਮਰੱਥਾ ਨਿਰਮਾਣ ਦੇ 8, ਖ਼ਪਤਕਾਰ ਸਸ਼ਕਤੀਕਰਨ ਵਿਚ 19 ਅਤੇ  ਸਟੇਟ ਫੂਡ ਸੇਫਟੀ ਇੰਡੈਕਸ ਦੇ ਰੈਂਕ ਵਿਚ ਸੁਧਾਰ ਦੀ ਸ਼੍ਰੇਣੀ ਦੇ 10 ਫ਼ੀਸਦੀ ਵਿਚੋਂ ਸੂਬਿਆਂ ਦੀ ਯੋਗਤਾ ਦੇ ਆਧਾਰ 'ਤੇ ਨੰਬਰ ਦਿੱਤੇ ਜਾਂਦੇ ਹਨ।  ਪੰਜਾਬ ਵਿੱਚ ਰੇਲਵੇ ਸਟੇਸ਼ਨਾਂ, ਚੌਪਾਰਟੀਆਂ ਅਤੇ ਵੱਡੇ ਪੱਧਰ 'ਤੇ ਭੋਜਨ ਤਿਆਰ ਕਰਨ ਵਾਲੀਆਂ ਥਾਵਾਂ 'ਤੇ ਸੇਫ਼ ਫੂਡ ਕਾਰਨਰ ਅਤੇ ਈਟ ਰਾਈਟ ਪ੍ਰਮਾਣਿਤ ਕੀਤਾ ਗਿਆ। ਇਹ ਕਾਰਵਾਈ ਪ੍ਰਾਈਵੇਟ ਕੰਪਨੀ ਵੱਲੋਂ ਸਰਵੇ ਦੇ ਆਧਾਰ ’ਤੇ ਕੀਤੀ ਗਈ ਸੀ। ਇਸ ਤੋਂ ਇਲਾਵਾ ਫੂਡ ਟੈਸਟਿੰਗ ਲੈਬ ਵਿੱਚ ਸਮੁੱਚੇ ਮਾਪਦੰਡਾਂ ਤੋਂ ਇਲਾਵਾ ਲੋਕਾਂ ਨੂੰ ਜਾਗਰੂਕਤਾ ਸੰਦੇਸ਼ ਵੀ ਦਿੱਤਾ ਗਿਆ।

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ, ਪੈਟਰੋਲ ਪਵਾਉਣ ਆਏ ਨੌਜਵਾਨਾਂ ਨੇ ਮੁੰਡੇ ਦਾ ਕਰ 'ਤਾ ਕਤਲ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

 


author

shivani attri

Content Editor

Related News