ਕੋਰੋਨਾ ਕਾਰਨ ਪੈਰੋਲ ’ਤੇ ਘੁੰਮ ਰਹੇ ਪੰਜਾਬ ਭਰ ਦੇ ਕੈਦੀ ਹੁਣ ਜਾਣਗੇ ਜੇਲਾਂ 'ਚ

Thursday, Feb 11, 2021 - 09:26 PM (IST)

ਲੁਧਿਆਣਾ, (ਵਿਨਾਇਕ)- ਕੋਰੋਨਾ ਦੇ ਦੌਰ ’ਚ ਪੰਜਾਬ ਦੀਆਂ ਜੇਲਾਂ ’ਤੇ ਵੀ ਕੋਰੋਨਾ ਮਹਾਮਾਰੀ ਦਾ ਭਿਆਨਕ ਅਸਰ ਪਿਆ ਸੀ। ਉਸ ਦੌਰ ’ਚ ਵਿਭਾਗ ਨੇ ਅਹਿਤਿਆਤ ਵਜੋਂ ਜੇਲਾਂ ’ਚੋਂ ਕੈਦੀਆਂ ਨੂੰ ਪੈਰੋਲ ’ਤੇ ਬਾਹਰ ਭੇਜ ਦਿੱਤਾ ਸੀ ਪਰ ਹੁਣ ਫਿਰ ਕੈਦੀਆਂ ਨੂੰ ਵਾਪਸ ਜੇਲਾਂ ’ਚ ਪਾਉਣ ਲਈ ਹੁਕਮ ਪਾਸ ਹੋਣ ਜਾ ਰਿਹਾ ਹੈ।

ਇਹ ਵੀ ਪੜ੍ਹੋ :- ਕਰਜ਼ੇ ਤੋਂ ਪ੍ਰੇਸ਼ਾਨ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ, ਨਹਿਰ 'ਚ ਮਾਰੀ ਛਾਲ

ਇਸ ਸਬੰਧੀ ਪੰਜਾਬ ਦੇ ਜੇਲ ਪ੍ਰਸ਼ਾਸਨ ਦੇ ਸੂਤਰਾਂ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਪੈਰੋਲ ’ਤੇ ਚੱਲ ਰਹੇ ਸੈਂਕੜੇ ਕੈਦੀਆਂ ਦੀ ਪੈਰੋਲ ਖਤਮ ਕੀਤੀ ਜਾਵੇਗੀ ਕਿਉਂਕਿ ਉਨ੍ਹਾਂ ਦਾ ਅਸਲੀ ਘਰ ਜੇਲ ਹੈ ਅਤੇ ਜਦੋਂ ਤੱਕ ਕੈਦੀਆਂ ਦੀ ਸਜ਼ਾ ਪੂਰੀ ਨਹੀਂ ਹੋ ਜਾਂਦੀ, ਉਨ੍ਹਾਂ ’ਤੇ ਕੰਮ ਦੀ ਸਖਤੀ ਫਿਰ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਵਾਪਸ ਜੇਲਾਂ ’ਚ ਡੱਕਿਆ ਜਾਵੇਗਾ।

ਇਹ ਵੀ ਪੜ੍ਹੋ :- ਵਿਦੇਸ਼ ਪੁੱਜ ਪਤਨੀ ਭੁੱਲੀ ਪੰਜਾਬ ਰਹਿੰਦਾ ਪਤੀ, 35 ਲੱਖ ਦਾ ਖਰਚਾ ਕਰ ਭੇਜਿਆ ਸੀ ਕੈਨੇਡਾ

600-700 ਆਦਮੀ ਅਤੇ 70 ਔਰਤਾਂ ਕੈਦੀ ਹਨ ਪੈਰੋਲ ’ਤੇ

ਵਿਭਾਗੀ ਸੂਤਰਾਂ ਨੇ ਦੱਸਿਆ ਕਿ ਕੋਰੋਨਾ ਕਾਲ ’ਚ ਪੰਜਾਬ ਭਰ ਦੀਆਂ ਜੇਲਾਂ ’ਤੋਂ ਕਰੀਬ 600-700 ਆਦਮੀ ਕੈਦੀ ਪੈਰੋਲ ’ਤੇ ਛੱਡੇ ਗਏ ਅਤੇ ਅਜਿਹੀਆਂ ਔਰਤ ਕੈਦੀਆਂ ਦੀ ਗਿਣਤੀ 70 ਦੇ ਕਰੀਬ ਹੈ, ਜੋ ਕੋਰੋਨਾ ਸਮੇਂ ਛੱਡੇ ਜਾਣ ਤੋਂ ਬਾਅਦ ਹੁਣ ਵੀ ਆਪਣੇ ਘਰਾਂ ਵਿਚ ਹਨ। ਹੁਣ ਕੋਰੋਨਾ ਵੈਕਸੀਨ ਸ਼ੁਰੂ ਹੋਣ ਤੋਂ ਬਾਅਦ ਅਤੇ ਬੀਮਾਰੀ ਦੀ ਰਫਤਾਰ ਵੀ ਮੱਧਮ ਪੈਣ ਤੋਂ ਬਾਅਦ ਇਨ੍ਹਾਂ ਕੈਦੀਆਂ ਦੀ ਪੈਰੋਲ ਖਤਮ ਕੀਤੀ ਜਾ ਰਹੀ ਹੈ।
 


Bharat Thapa

Content Editor

Related News