ਪੰਜਾਬ: ਸਖ਼ਤ ਕਾਰਵਾਈ ਦੀ ਤਿਆਰੀ ''ਚ ਪਾਵਰਕਾਮ! ਇਨ੍ਹਾਂ ਖ਼ਪਤਕਾਰਾਂ ''ਤੇ ਲਿਆ ਵੱਡਾ ਐਕਸ਼ਨ

Friday, Sep 25, 2026 - 08:00 PM (IST)

ਪੰਜਾਬ: ਸਖ਼ਤ ਕਾਰਵਾਈ ਦੀ ਤਿਆਰੀ ''ਚ ਪਾਵਰਕਾਮ! ਇਨ੍ਹਾਂ ਖ਼ਪਤਕਾਰਾਂ ''ਤੇ ਲਿਆ ਵੱਡਾ ਐਕਸ਼ਨ

ਜਲੰਧਰ (ਪੁਨੀਤ)-ਪਾਵਰਕਾਮ ਐਨਫੋਰਸਮੈਂਟ ਵਿੰਗ ਦੀਆਂ ਟੀਮਾਂ ਨੇ ਬਿਜਲੀ ਚੋਰੀ ਖ਼ਿਲਾਫ਼ ਕਾਰਵਾਈ ਕਰਦੇ ਹੋਏ ਪਿੰਡ ਮਹੇੜੂ ਵਿਚ 3 ਸਿੱਧੇ ਬਿਜਲੀ ਚੋਰੀ ਦੇ ਮਾਮਲੇ ਫੜੇ ਹਨ। ਜਾਂਚ ਦੌਰਾਨ ਟੀਮਾਂ ਨੇ ਬਿਜਲੀ ਚੋਰੀ ਲਈ ਵਰਤੀਆਂ ਜਾ ਰਹੀਆਂ ਕੇਬਲਾਂ ਜ਼ਬਤ ਕੀਤੀਆਂ। ਤਿੰਨਾਂ ਮਾਮਲਿਆਂ ਵਿਚ ਬਿਜਲੀ ਚੋਰੀ ਦਾ ਕੁੱਲ੍ਹ ਜੁਰਮਾਨਾ ਕਰੀਬ 65 ਲੱਖ ਰੁਪਏ ਲਾਇਆ ਗਿਆ, ਜਦਕਿ ਕੰਪਾਊਂਡਿੰਗ ਫ਼ੀਸ ਮਿਲਾ ਕੇ ਕੁੱਲ੍ਹ 70 ਲੱਖ ਤੋਂ ਵੱਧ ਦਾ ਜੁਰਮਾਨਾ ਹੋਇਆ। ਵਿਭਾਗ ਅਨੁਸਾਰ ਦੋਸ਼ੀਆਂ ਖ਼ਿਲਾਫ਼ ਥਾਣਾ ਐਂਟੀ ਪਾਵਰ ਥੈਫਟ ਵਿਚ ਐੱਫ਼. ਆਈ. ਆਰ. ਦਰਜ ਕਰਵਾ ਕੇ ਪੁਲਸ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਉੱਥੇ ਹੀ ਤਾਰ ਰਾਹੀਂ ਬਿਜਲੀ ਦੂਜੇ ਵਿਅਕਤੀਆਂ ਨੂੰ ਦੇਣ ਦੇ ਕੇਸ ਵੀ ਫੜੇ ਗਏ ਹਨ, ਜਿਨ੍ਹਾਂ ਨੂੰ ਵੱਖ ਤੋਂ ਜੁਰਮਾਨਾ ਕੀਤਾ ਗਿਆ ਹੈ। ਐਨਫੋਰਸਮੈਂਟ ਵਿੰਗ ਦੀਆਂ ਨਵਾਂਸ਼ਹਿਰ, ਫਗਵਾੜਾ ਅਤੇ ਜਲੰਧਰ-1 ਦੀਆਂ ਟੀਮਾਂ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਮਹੇੜੂ ਸਥਿਤ ਯੂਨੀਵਰਸਿਟੀ ਵਿਊ ਅਸਟੇਟ ਵਿਚ ਯੋਜਨਾਬੱਧ ਢੰਗ ਨਾਲ ਛਾਪੇਮਾਰੀ ਕੀਤੀ। ਇਸ ਦੌਰਾਨ 3 ਪੀ. ਜੀ. ਹਾਊਸ ਨੂੰ ਸਿੱਧੀ ਬਿਜਲੀ ਚੋਰੀ ਕਰਦਿਆਂ ਫੜਿਆ। ਪਹਿਲੇ ਪੀ. ਜੀ. ਹਾਊਸ ਦਾ ਨਿਯਮਿਤ ਬਿਜਲੀ ਕੁਨੈਕਸ਼ਨ 6.53 ਲੱਖ ਰੁਪਏ ਦੀ ਬਕਾਇਆ ਰਾਸ਼ੀ ਕਾਰਨ ਪਹਿਲਾਂ ਹੀ ਕੱਟਿਆ ਜਾ ਚੁੱਕਾ ਸੀ। ਇਸ ਦੇ ਬਾਵਜੂਦ ਕੰਪਲੈਕਸ ਵਿਚ 19 ਮੀਟਰ ਲੰਬੀ ਕੇਬਲ ਰਾਹੀਂ ਮੁੱਖ ਸੜਕ ’ਤੇ ਲੱਗੇ ਟਰਾਂਸਫਾਰਮਰ ਦੀ ਐੱਲ. ਟੀ. ਸਪਲਾਈ ਨੂੰ ਫਿਊਜ਼ ਯੂਨਿਟ ਨਾਲ ਜੋੜ ਕੇ 86.50 ਕਿਲੋਵਾਟ ਬਿਜਲੀ ਦੀ ਸਿੱਧੀ ਚੋਰੀ ਕੀਤੀ ਜਾ ਰਹੀ ਸੀ। ਇਸ ਮਾਮਲੇ ਵਿਚ 44 ਲੱਖ ਰੁਪਏ ਬਿਜਲੀ ਚੋਰੀ ਦਾ ਜੁਰਮਾਨਾ ਅਤੇ 2.88 ਲੱਖ ਰੁਪਏ ਕੰਪਾਊਂਡਿੰਗ ਫ਼ੀਸ ਲਾਈ ਗਈ।

ਇਹ ਵੀ ਪੜ੍ਹੋ-  ਸ਼੍ਰੀ ਸਿੱਧ ਬਾਬਾ ਸੋਢਲ ਨਤਮਸਤਕ ਹੋਏ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ

ਇਸੇ ਤਰ੍ਹਾਂ ਯੂਨੀਵਰਸਿਟੀ ਵਿਊ ਅਸਟੇਟ ਵਿਚ ਇਕ ਹੋਰ ਪੀ. ਜੀ. ਹਾਊਸ ਅਤੇ ਸਿਮਰ ਐਨਕਲੇਵ ਵਿਚ ਇਕ ਪੀ. ਜੀ. ਹਾਊਸ ਨੂੰ ਟਰਾਂਸਫਾਰਮਰ ਦੀ ਐੱਲ. ਟੀ. ਸਪਲਾਈ ਤੋਂ ਕੇਬਲ ਰਾਹੀਂ ਸਿੱਧੀ ਬਿਜਲੀ ਲੈਂਦੇ ਹੋਏ ਫੜਿਆ। ਦੋਵਾਂ ਮਾਮਲਿਆਂ ਵਿਚ ਕ੍ਰਮਵਾਰ 23.61 ਕਿਲੋਵਾਟ ਅਤੇ 19.20 ਕਿਲੋਵਾਟ ਬਿਜਲੀ ਚੋਰੀ ਪਾਈ ਗਈ। ਇਨ੍ਹਾਂ ’ਤੇ ਕ੍ਰਮਵਾਰ 13 ਲੱਖ ਅਤੇ 8 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਅਤੇ ਕੰਪਾਊਂਡਿੰਗ ਫੀਸ ਵੀ ਚਾਰਜ ਕੀਤੀ ਗਈ।

ਵਿਭਾਗ ਮੁਤਾਬਕ ਇਨ੍ਹਾਂ ਮਾਮਲਿਆਂ ਵਿਚ ਹੁਣ ਤੱਕ 57 ਲੱਖ ਰੁਪਏ ਬਿਜਲੀ ਚੋਰੀ ਜੁਰਮਾਨਾ ਅਤੇ 2.78 ਲੱਖ ਰੁਪਏ ਕੰਪਾਊਂਡਿੰਗ ਫੀਸ ਵਸੂਲ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਚੋਰੀ ਤੋਂ ਇਲਾਵਾ ਐਨਫੋਰਸਮੈਂਟ-1 ਜਲੰਧਰ ਸਕੁਐਡ ਨੇ ਯੂਨੀਵਰਸਿਟੀ ਵਿਊ ਅਸਟੇਟ ਵਿਚ ਕ੍ਰਿਸ਼ਨਾ ਪੀ. ਜੀ. ਹਾਊਸ ਨੂੰ ਸਪਲਾਈ ਦਿੰਦੇ ਹੋਏ ਇਕ ਖਪਤਕਾਰ ਨੂੰ ਫੜਿਆ। ਉੱਥੇ ਹੀ ਸਿਮਰ ਐਨਕਲੇਵ ਵਿਚ ਪ੍ਰਥਮ ਅਪਾਰਟਮੈਂਟ ਪੀ. ਜੀ. ਹਾਊਸ ਨੂੰ ਬਿਜਲੀ ਸਪਲਾਈ ਦਿੰਦੇ ਹੋਏ ਇਕ ਹੋਰ ਖ਼ਪਤਕਾਰ ਨੂੰ ਫੜਿਆ। ਦੋਵਾਂ ਦੇ ਨਿਯਮਿਤ ਕੁਨੈਕਸ਼ਨ ਬਕਾਇਆ ਰਾਸ਼ੀ ਕਾਰਨ ਕੱਟੇ ਗਏ ਸਨ। ਗੈਰ-ਅਧਿਕਾਰਤ ਬਿਜਲੀ ਦੀ ਵਰਤੋਂ ਦੇ ਮਾਮਲੇ ਵਿਚ ਦੋਵਾਂ ’ਤੇ ਕ੍ਰਮਵਾਰ 68 ਹਜ਼ਾਰ ਅਤੇ 2 ਲੱਖ ਰੁਪਏ ਜੁਰਮਾਨਾ ਲਾਇਆ ਗਿਆ।

ਇਹ ਵੀ ਪੜ੍ਹੋ- ਪੰਜਾਬ ਕਾਂਗਰਸ ਵੱਲੋਂ ਚੋਣ ਕਮਿਸ਼ਨ ਦਫ਼ਤਰ ਦਾ ਘਿਰਾਓ, ਨਹੀਂ ਪਹੁੰਚੇ ਸਚਿਨ ਪਾਇਲਟ, ਚੰਨੀ ਵੀ ਰਹੇ ਗੈਰ-ਹਾਜ਼ਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

shivani attri

Content Editor

Related News