ਕਮਿਸ਼ਨਰ ਸੁਰਿੰਦਰ ਸਿੰਘ ਰਾਤ ਨੂੰ ਸੜਕਾਂ ’ਤੇ ਉਤਰ ਕੇ ਕਰ ਰਹੇ ਮਸ਼ੀਨਾਂ ਦੀ ਚੈਕਿੰਗ
Thursday, Sep 17, 2026 - 02:14 PM (IST)
ਜਲੰਧਰ (ਖੁਰਾਣਾ)–ਜਲੰਧਰ ਸ਼ਹਿਰ ਦੀ ਸਫ਼ਾਈ ਵਿਵਸਥਾ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਦੇ ਨਿਸ਼ਾਨੇ ’ਤੇ ਰਹੀ ਹੈ। ਲੋਕਾਂ ਦੀ ਉਮੀਦ ਮੁਤਾਬਕ ਸ਼ਹਿਰ ਵਿਚ ਸਾਫ਼-ਸਫ਼ਾਈ ਦੇ ਮਾਮਲੇ ਵਿਚ ਸੁਧਾਰ ਨਹੀਂ ਹੋ ਸਕਿਆ ਪਰ ਪਿਛਲੇ ਕੁਝ ਮਹੀਨਿਆਂ ਤੋਂ ਸਫ਼ਾਈ ਵਿਵਸਥਾ ਵਿਚ ਕੁਝ ਬਦਲਾਅ ਵਿਖਾਈ ਦੇ ਰਿਹਾ ਹੈ। ਹੁਣ ਇਸ ਵਿਵਸਥਾ ’ਤੇ ਲੱਖਾਂ ਨਹੀਂ, ਸਗੋਂ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ।
ਕਰੋੜਾਂ ਰੁਪਏ ਖ਼ਰਚ ਕਰਕੇ ਜਲੰਧਰ ਨਗਰ ਨਿਗਮ ਨੇ ਇਕ ਕੰਪਨੀ ਨੂੰ ਰੋਡ ਸਵੀਪਿੰਗ ਦਾ ਕਾਂਟ੍ਰੈਕਟ ਦਿੱਤਾ ਹੋਇਆ ਹੈ। ਕੰਪਨੀ ਵੱਲੋਂ 2 ਰੋਡ ਸਵੀਪਿੰਗ ਮਸ਼ੀਨ ਚਲਾਈਆਂ ਜਾ ਰਹੀਆਂ ਹਨ, ਜਦਕਿ ਟਰਾਲੀਆਂ ਅਤੇ ਲਿਟਰ ਪਿਕਿੰਗ ਮਸ਼ੀਨਾਂ ਰਾਹੀਂ ਕੂੜਾ ਉਠਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਕ ਪਾਣੀ ਦਾ ਟੈਂਕਰ ਵੀ ਨਾਲ ਚੱਲਦਾ ਹੈ। ਦੋਵੇਂ ਸਵੀਪਿੰਗ ਮਸ਼ੀਨਾਂ ਰੋਜ਼ਾਨਾ ਸ਼ਹਿਰ ਦੀਆਂ ਲਗਭਗ 60 ਕਿਲੋਮੀਟਰ ਲੰਮੀਆਂ ਸੜਕਾਂ ਦੀ ਸਫ਼ਾਈ ਕਰਦੀਆਂ ਹਨ।
ਇਹ ਵੀ ਪੜ੍ਹੋ- ਮੀਰੀ-ਪੀਰੀ ਖਾਲਸਾ ਮਾਰਚ ਦਾ ਤੀਜਾ ਪੜਾਅ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਨਾਲ ਹੋਇਆ ਰਵਾਨਾ
ਹਾਲਾਂਕਿ ਸਵਾਲ ਇਹ ਉੱਠਦਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਸਵੀਪਿੰਗ ਮਸ਼ੀਨਾਂ ਚੱਲਣ ਦੇ ਬਾਵਜੂਦ ਜ਼ਿਆਦਾਤਰ ਸੜਕਾਂ ਦੇ ਕਿਨਾਰੇ, ਡਿਵਾਈਡਰਾਂ ਅਤੇ ਫੁੱਟਪਾਥਾਂ ਦੇ ਆਸ-ਪਾਸ ਗੰਦਗੀ ਵਿਖਾਈ ਦਿੰਦੀ ਹੈ। ਨਵ-ਨਿਯੁਕਤ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਰਾਤ ਸਮੇਂ ਚੱਲ ਰਹੀਆਂ ਇਨ੍ਹਾਂ ਦੋਵਾਂ ਸਵੀਪਿੰਗ ਮਸ਼ੀਨਾਂ ਦੀ ਕਾਰਗੁਜ਼ਾਰੀ ਦੀ ਖੁਦ ਜਾਂਚ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਤਹਿਤ ਉਨ੍ਹਾਂ ਨੇ ਮੰਗਲਵਾਰ ਅਤੇ ਬੁੱਧਵਾਰ ਦੀ ਰਾਤ ਵੀ ਕਈ ਘੰਟੇ ਸੜਕਾਂ ’ਤੇ ਰਹਿ ਕੇ ਦੋਵਾਂ ਮਸ਼ੀਨਾਂ ਦੀ ਸਫ਼ਾਈ ਵਿਵਸਥਾ ਨੂੰ ਵੇਖਿਆ। ਉਨ੍ਹਾਂ ਨੇ ਸਬੰਧਤ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਿਰਫ਼ ਮਸ਼ੀਨਾਂ ਨਾਲ ਸੜਕ ਸਾਫ ਕਰਨਾ ਹੀ ਕਾਫ਼ੀ ਨਹੀਂ, ਸਗੋਂ ਸੜਕਾਂ ਦੇ ਕਿਨਾਰੇ ਪਏ ਮਿੱਟੀ ਦੇ ਢੇਰ ਅਤੇ ਕੂੜਾ-ਕਰਕਟ ਵੀ ਚੰਗੀ ਤਰ੍ਹਾਂ ਉਠਾਇਆ ਜਾਵੇ।
ਇਹ ਵੀ ਪੜ੍ਹੋ- ਪੰਜਾਬ 'ਚ 5 ਦਿਨ ਮੌਸਮ ਰਹੇਗਾ ਖ਼ਰਾਬ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, ਸਾਵਧਾਨ ਰਹਿਣ ਇਹ ਜ਼ਿਲ੍ਹੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
