ਕਰਤਾਰਪੁਰ ਵਿਖੇ ਪਿੱਜ਼ਾ ਰੈਸਟੋਰੈਂਟ ''ਚ ਲੱਗੀ ਅੱਗ
Friday, Sep 11, 2026 - 01:21 PM (IST)
ਕਰਤਾਰਪੁਰ (ਸਾਹਨੀ)- ਮਿਲਾਨੋ ਇਟਾਲੀਅਨ ਪਿੱਜ਼ਾ ਰੈਸਟੋਰੈਂਟ ਵਿਚ ਬੀਤੇ ਦਿਨ ਅਚਾਨਕ ਭਿਆਨਕ ਅੱਗ ਲੱਗ ਗਈ। ਫਾਇਰ ਸਟੇਸ਼ਨ ਕਰਤਾਰਪੁਰ ਨੂੰ ਜਿਵੇਂ ਹੀ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ।
ਇਹ ਵੀ ਪੜ੍ਹੋ:ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਜਲੰਧਰ ਕਮਿਸ਼ਨਰੇਟ ਪੁਲਸ ਦੀ ਸਖ਼ਤੀ, CP ਨੇ ਜਾਰੀ ਕੀਤੇ ਹੁਕਮ
ਫਾਇਰ ਸਟਾਫ਼ ਦੀ ਸਮੇਂ ਸਿਰ ਕੀਤੀ ਗਈ ਕਾਰਵਾਈ ਨਾਲ ਰੈਸਟੋਰੈਂਟ 'ਚ ਪਏ 2 ਐੱਲ. ਪੀ. ਜੀ. ਸਿਲੰਡਰਾਂ ਅਤੇ ਬੇਸਮੈਂਟ ’ਚ ਪਏ ਫਰਨੀਚਰ ਦੇ ਸਮਾਨ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਿਸ ਨਾਲ ਵੱਡਾ ਧਮਾਕਾ ਟਲ ਗਿਆ। ਰੈਸਟੋਰੈਂਟ ਨੂੰ ਚਲਾਉਣ ਵਾਲੇ ਮਾਲਕ ਮਨਦੀਪ ਸਿੰਘ (ਸਪੁੱਤਰ ਸ਼੍ਰੀ ਦਲਵਿੰਦਰ ਸਿੰਘ, ਵਾਸੀ ਪਿੰਡ ਹਮੀਰਾ) ਨੇ ਦੱਸਿਆ ਕਿ ਇਸ ਅੱਗ ਲੱਗਣ ਕਾਰਨ ਰੈਸਟੋਰੈਂਟ ਦੇ 03 ਏ. ਸੀ. , 02 ਐੱਲ. ਈ. ਡੀ, ਪਿੱਜ਼ਾ ਬਣਾਉਣ ਵਾਲੀ ਮਸ਼ੀਨ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ।
ਇਹ ਵੀ ਪੜ੍ਹੋ: ਸ਼ੁੱਕਰਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਨਵਾਂਸ਼ਹਿਰ ਜ਼ਿਲ੍ਹੇ 'ਚ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
