ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਅਹਿਮ ਖ਼ਬਰ, ਦੇਣਾ ਪੈ ਸਕਦੈ ਮੋਟਾ ਜੁਰਮਾਨਾ
Wednesday, Nov 27, 2024 - 10:47 AM (IST)
ਪਟਿਆਲਾ/ਸਨੌਰ (ਮਨਦੀਪ ਜੋਸਨ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ ਵੱਲੋਂ ਬਿਜਲੀ ਚੋਰੀ ਨੂੰ ਫੜਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੀ. ਐੱਮ. ਡੀ., ਪੀ. ਐੱਸ. ਪੀ. ਸੀ. ਐੱਲ. ਇੰਜੀ. ਬਲਦੇਵ ਸਿੰਘ ਸਰਾਂ ਅਤੇ ਨਿਰਦੇਸ਼ਕ/ਵੰਡ ਇੰਜੀ: ਡੀ. ਆਈ. ਪੀ. ਐੱਸ. ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੱਖਣ ਜ਼ੋਨ ਅਧੀਨ ਇਸ ਮੁਹਿੰਮ ਤਹਿਤ ਬਿਜਲੀ ਚੋਰੀ ਦੇ ਰੁਝਾਨ ਨੂੰ ਨੱਥ ਪਾਉਣ ਲਈ ਓਪਰੇਸ਼ਨ ਵਿੰਗ ਅਤੇ ਇੰਨਫੋਰਸਮੈਂਟ ਵਿੰਗ ਦੀਆਂ ਟੀਮਾਂ ਵੱਲੋਂ ਕੀਤੀਆਂ ਜਾ ਰਹੀਆਂ ਸਾਂਝੀਆਂ ਚੈਕਿੰਗਾਂ ਅਧੀਨ ਹੁਣ ਤੱਕ ਕੁੱਲ 1,50,874 ਨੰਬਰ ਕੁਨੈਕਸ਼ਨਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ 8750 ਨੰਬਰ ਖਪਤਕਾਰਾਂ ਨੂੰ ਬਿਜਲੀ ਚੋਰੀ/ਵਾਧੂ ਲੋਡ/ਬਿਜਲੀ ਦੀ ਅਣ-ਅਧਿਕਾਰਤ ਵਰਤੋਂ ਕਰਦੇ ਫੜਿਆ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 35 ਲੱਖ ਲੋਕਾਂ ਨੂੰ ਮਿਲੇਗਾ ਖ਼ਾਸ ਤੋਹਫ਼ਾ! List 'ਚ ਆ ਗਿਆ ਨਾਂ
ਇਨ੍ਹਾਂ ਖਪਤਕਾਰਾਂ ਨੂੰ ਲਗਭਗ 28 ਕਰੋੜ ਰੁਪਏ ਦੀ ਰਕਮ ਚਾਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਬਿਜਲੀ ਚੋਰੀ ਕਰਨ ਵਾਲਿਆਂ ਵਿਰੁੱਧ ਬਿਜਲੀ ਐਕਟ-2003 ਵਿਚ ਕੀਤੇ ਪ੍ਰਾਵਧਾਨ ਅਨੁਸਾਰ ਐੱਫ. ਆਈ. ਆਰ. ਵੀ ਦਰਜ ਕਰਵਾਈਆਂ ਜਾ ਰਹੀਆਂ ਹਨ।
ਮੁੱਖ ਇੰਜੀਨੀਅਰ ਇੰਜੀ: ਰਤਨ ਕੁਮਾਰ ਮਿੱਤਲ ਵੱਲੋਂ ਦੱਸਿਆ ਗਿਆ ਕਿ ਦੱਖਣ ਜ਼ੋਨ ਅਧੀਨ 5 ਨੰਬਰ ਹਲਕਾ ਦਫਤਰ ਪਟਿਆਲਾ, ਸੰਗਰੂਰ, ਬਰਨਾਲਾ, ਰੂਪਨਗਰ ਅਤੇ ਮੋਹਾਲੀ ਆਉਂਦੇ ਹਨ, ਜੋ ਕਿ ਤਕਰੀਬਨ 6 ਜ਼ਿਲਿਆਂ ਦਾ ਏਰੀਆ ਕਵਰ ਕਰਦੇ ਹਨ। ਅਧਿਕਾਰੀ ਅਨੁਸਾਰ ਹਲਕਾ ਦਫਤਰ ਪਟਿਆਲਾ, ਸੰਗਰੂਰ, ਬਰਨਾਲਾ, ਰੂਪਨਗਰ ਅਤੇ ਮੋਹਾਲੀ ਅਧੀਨ ਬਿਜਲੀ ਚੋਰਾਂ ਉੱਪਰ ਲਗਾਮ ਕੱਸਦੇ ਹੋਏ ਕ੍ਰਮਵਾਰ 43283 ਨੰਬਰ, 33986 ਨੰਬਰ, 15262 ਨੰਬਰ, 46494 ਨੰਬਰ ਅਤੇ 11849 ਨੰਬਰ ਖਾਤਿਆਂ ਦੀ ਚੈਕਿੰਗ ਦੌਰਾਨ ਬਿਜਲੀ ਚੋਰੀ/ਵਾਧੂ ਲੋਡ/ਬਿਜਲੀ ਦੀ ਅਣ-ਅਧਿਕਾਰਤ ਵਰਤੋਂ ਦੇ ਕ੍ਰਮਵਾਰ 2438 ਨੰਬਰ, 2777 ਨੰਬਰ, 1416 ਨੰਬਰ, 1326 ਨੰਬਰ ਅਤੇ 793 ਨੰਬਰ ਕੇਸ ਫੜ੍ਹੇ ਗਏ, ਜਿਨ੍ਹਾਂ ਨੂੰ ਕ੍ਰਮਵਾਰ 645.67 ਲੱਖ ਰੁਪਏ, 614.32 ਲੱਖ ਰੁਪਏ, 394.80 ਲੱਖ ਰੁਪਏ, 284.91 ਲੱਖ ਰੁਪਏ ਅਤੇ 897.10 ਲੱਖ ਰੁਪਏ ਦੀ ਰਕਮ ਚਾਰਜ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - Positive News: ਪਾਸਪੋਰਟ ਬਣਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ
ਮੁੱਖ ਇੰਜੀ:/ਵੰਡ ਦੱਖਣ ਪਟਿਆਲਾ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਿਜਲੀ ਚੋਰੀ ਨੂੰ ਠੱਲ੍ਹ ਪਾਉਣ ਲਈ ਜੰਗੀ ਪੱਧਰ ’ਤੇ ਚੈਕਿੰਗ ਦੀ ਕਾਰਵਾਈ ਜਾਰੀ ਰੱਖੀ ਜਾਵੇ ਅਤੇ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਬਣਦੀ ਰਕਮ ਚਾਰਜ ਕਰਨ ਤੋਂ ਇਲਾਵਾ ਕੇਸ ਵੀ ਦਰਜ ਕੀਤਾ ਜਾਵੇ ਤਾਂ ਜੋ ਵਿਭਾਗ ਦੇ ਮਾਲੀਏ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ - ਅਗਲੇ 3 ਦਿਨਾਂ ਲਈ ਪੰਜਾਬ 'ਚ Alert! ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ
ਇੰਜੀ. ਆਰ. ਕੇ. ਮਿੱਤਲ ਵੱਲੋਂ ਬਿਜਲੀ ਚੋਰੀ ਨੂੰ ਕੰਟਰੋਲ ਕਰਨ ਲਈ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਕਿ ਬਿਜਲੀ ਚੋਰੀ ਦੀ ਸੂਚਨਾ ਮੋਬਾਈਲ ਨੰਬਰ 96461-75770 ’ਤੇ ਫੋਨ ਕਰ ਕੇ ਜਾਂ ਵੱਟਸਐਪ ਰਾਹੀਂ ਵੀ ਦਿੱਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਦੱਖਣ ਜ਼ੋਨ ਅਧੀਨ ਡਿਫਾਲਟਰ ਖਪਤਕਾਰਾਂ ਦੇ ਖਿਲਾਫ ਕੁਨੈਕਸ਼ਨ ਕੱਟਣ ਦੀ ਕਾਰਵਾਈ ਵੀ ਆਰੰਭ ਕੀਤੀ ਜਾ ਚੁੱਕੀ ਹੈ। ਇਸ ਲਈ ਸਮੂਹ ਖਪਤਕਾਰ, ਜਿਨ੍ਹਾਂ ਵੱਲ ਬਿਜਲੀ ਦੇ ਬਿੱਲ ਬਕਾਇਆ ਹਨ, ਨੂੰ ਤੁਰੰਤ ਬਿਜਲੀ ਦੇ ਬਕਾਇਆ ਦੀ ਅਦਾਇਗੀ ਕਰਨ ਲਈ ਵੀ ਅਪੀਲ ਕੀਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8