ਨਵਾਂਸ਼ਹਿਰ ਦੇ ਸਨ ਫਾਰਮਾਸਿਊਟੀਕਲ ਲਿਮਟਿਡ ਖ਼ਿਲਾਫ਼ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਖ਼ਤ ਕਾਰਵਾਈ

Monday, Oct 31, 2022 - 06:13 PM (IST)

ਨਵਾਂਸ਼ਹਿਰ/ਰੋਪੜ- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਸਨ ਫਾਰਮਾਸਿਊਟੀਕਲ ਲਿਮਟਿਡ ਨੂੰ ਨਵਾਂਸ਼ਹਿਰ ਜ਼ਿਲ੍ਹੇ ਦੇ ਨੇੜਲੇ ਪਿੰਡ ਟੌਂਸਾ ਵਿਖੇ 80 ਏਕੜ ਜ਼ਮੀਨ 'ਚ ਫੈਲੇ ਆਪਣੇ ਨਿਰਮਾਣ ਪਲਾਂਟ ਵਿੱਚ ਖੁੱਲ੍ਹੇ ਖੇਤਰ ਵਿੱਚ ਗੰਦਾ ਪਾਣੀ ਛੱਡਣ ਲਈ 2 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਕੰਪਨੀ ਨੂੰ ਆਪਣੀ ਨਿਰਮਾਣ ਸਮਰੱਥਾ ਨੂੰ ਅੱਧਾ ਕਰਨ ਲਈ ਵੀ ਕਿਹਾ ਗਿਆ ਹੈ। 
ਦੱਸਣਯੋਗ ਹੈ ਕਿ ਇਕ ਸਥਾਨਕ ਵਾਸੀ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੀ. ਪੀ. ਸੀ. ਬੀ. ਅਧਿਕਾਰੀਆਂ ਦੀਆਂ ਕਈ ਟੀਮਾਂ ਨੇ ਇਕ ਅਤੇ ਦੋ ਅਕਤੂਬਰ ਨੂੰ ਪਲਾਂਟ ਦਾ ਦੌਰਾ ਕੀਤਾ ਸੀ। ਇਸ ਦੇ ਨਾਲ ਹੀ ਲਗਭਗ ਇਕ ਏਕੜ ਦੇ ਖੇਤਰ ਵਿਚ ਬਣਾਏ ਗਏ ਛੱਪੜਾਂ ਵਿਚ ਸਟੋਰ ਕੀਤੇ ਗਏ ਗੰਦੇ ਪਾਣੀ ਦੇ ਨਮੂਨੇ ਲਏ ਸਨ। ਕੰਪਨੀ ਇਸ ਯੂਨਿਟ 'ਤੇ ਸਰਗਰਮ ਦਵਾਈ ਸਮੱਗਰੀ ਦਾ ਉਤਪਾਦਨ ਕਰਦੀ ਹੈ। ਇਹ ਵੀ ਪੜ੍ਹੋ: ਭ੍ਰਿਸ਼ਟਾਚਾਰੀਆਂ ਦੇ ਘਰੋਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਮਿਲੀਆਂ, ਰਿਸ਼ਵਤਖੋਰਾਂ ਨੂੰ ਮੁਆਫ਼ ਨਹੀਂ ਕਰਾਂਗੇ: ਭਗਵੰਤ ਮਾਨ

ਪੀ. ਪੀ. ਸੀ. ਬੀ. ਅਧਿਕਾਰੀਆਂ ਮੁਤਾਬਕ ਇਕ ਸਥਾਨਕ ਵਾਸੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਖੁੱਲ੍ਹੇ ਖੇਤਰ ਵਿਚ ਗੰਦਾ ਪਾਣੀ ਛੱਪੜਾਂ ਵਿਚ ਸਟੋਰ ਕੀਤਾ ਜਾ ਰਿਹਾ ਹੈ ਅਤੇ ਖੇਤਰ ਵਿਚ ਰੇਤਲੀ ਮਿੱਟੀ ਹੋਣ ਕਾਰਨ ਇਹ ਗੰਦਾ ਪਾਣੀ ਹੇਠਲਾ ਪਾਣੀ ਪ੍ਰਦੂਸ਼ਿਤ ਕਰ ਰਿਹਾ ਹੈ। ਇਹ ਵੀ ਦੋਸ਼ ਲਾਇਆ ਗਿਆ ਕਿ ਇਲਾਕੇ ਦੇ ਲੋਕ ਕੈਂਸਰ ਸਣੇ ਕਈ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਕਿਉਂਕਿ ਧਰਤੀ ਹੇਠਲਾ ਪਾਣੀ ਮਿਲਣ ਤੋਂ ਬਾਅਦ ਦੂਸ਼ਿਤ ਪਾਣੀ ਇਲਾਕਾ ਵਾਸੀਆਂ ਦੇ ਘਰਾਂ ਅਤੇ ਖੇਤਾਂ ਵਿਚ ਪਹੁੰਚ ਰਿਹਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਗੰਦੇ ਪਾਣੀ ਨੂੰ ਗੰਦੇ ਪਾਣੀ ਦੇ ਟਰੀਟਮੈਂਟ ਪਲਾਂਟ (ਈ. ਟੀ. ਪੀ) ਨੂੰ ਬਾਈਪਾਸ ਕਰਕੇ ਤਲਾਬਾਂ ਵਿਚ ਛੱਡਿਆ ਜਾ ਰਿਹਾ ਹੈ। ਕੰਪਨੀ ਦੇ ਪਲਾਂਟ ਤੋਂ ਸੈਂਪਲ ਲੈਣ ਵਾਲੀ ਪੀ. ਪੀ. ਸੀ. ਬੀ. ਟੀਮ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਧਰਤੀ ਹੇਠਲੇ ਪਾਣੀ ਵਿਚ ਗੰਦੇ ਪਾਣੀ ਦਾ ਮਿਸ਼ਰਣ ਖੇਤਰ ਵਿਚ ਲੋਕਾਂ ਦੀ ਸਿਹਤ ਨਾਲ ਖ਼ਿਲਵਾੜ ਕਰ ਰਿਹਾ ਸੀ। 

ਪੀ. ਪੀ. ਸੀ. ਬੀ. ਦੇ ਮੈਂਬਰ ਸਕੱਤਰ ਕਰੂਨੇਸ਼ ਗਰਗ ਨੇ ਕਿਹਾ ਕਿ ਟੌਸਾ ਵਿਖੇ ਸਨ ਫਾਰਮਾ ਦੀ ਫੈਕਟਰੀ ਵਿਚ ਲਗਾਏ ਗਏ ਈ. ਟੀ. ਪੀ. ਦੀ ਸਮੱਰਥਾ ਪੈਦਾ ਹੋਣ ਵਾਲੇ ਗੰਦੇ ਪਾਣੀ ਦੀ ਮਾਤਰਾ ਨੂੰ ਸੰਭਾਲਣ ਲਈ ਕਾਫ਼ੀ ਨਹੀਂ ਸੀ ਅਤੇ ਇਸ ਦੀ ਵੱਡੀ ਮਾਤਰਾ ਖੁੱਲ੍ਹੇ ਵਿਚ ਡੰਪ ਕੀਤੀ ਜਾ ਰਹੀ ਸੀ।  ਉਨ੍ਹਾਂ ਕਿਹਾ ਕਿ ਜਿੱਥੇ ਕੰਪਨੀ ਨੂੰ ਨਿਰਮਾਣ ਸਮੱਰਥਾ ਨੂੰ 50 ਫ਼ੀਸਦੀ ਤੱਕ ਘਟਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਉਥੇ ਹੀ ਪ੍ਰਬੰਧਨ ਨੂੰ ਵਾਤਾਵਰਣ ਮੁਆਵਜ਼ੇ ਵਜੋਂ 2 ਕਰੋੜ ਰੁਪਏ ਜਮ੍ਹਾ ਕਰਨ ਲਈ ਕਿਹਾ ਗਿਆ ਹੈ। 

ਇਹ ਵੀ ਪੜ੍ਹੋ: ਕਪੂਰਥਲਾ ’ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਦੋ ਘਰਾਂ ’ਚ ਵਿਛਾਏ ਸੱਥਰ, ਦੋ ਦੋਸਤਾਂ ਦੀ ਦਰਦਨਾਕ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News