ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਖ਼ਤੀ, ਫੋਕਲ ਪੁਆਇੰਟ ਡਾਇੰਗ ਇੰਡਸਟਰੀ ਨੂੰ ਠੋਕਿਆ 75 ਲੱਖ ਦਾ ਜੁਰਮਾਨਾ

Wednesday, Jun 14, 2023 - 02:11 AM (IST)

ਲੁਧਿਆਣਾ (ਰਾਮ)-ਬੁੱਢਾ ਦਰਿਆ ਵਿਚ ਗੰਦਗੀ ਫੈਲਾਉਣ ’ਤੇ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਬੋਰਡ ਦੇ ਚੇਅਰਮੈਨ ਨੇ ਲੁਧਿਆਣਾ ਫੋਕਲ ਪੁਆਇੰਟ ਦੀ ਡਾਇੰਗ ਇੰਡਸਟਰੀ ਨੂੰ 75 ਲੱਖ ਰੁਪਏ ਜੁਰਮਾਨਾ ਠੋਕਿਆ ਹੈ। ਇੰਡਸਟਰੀ ’ਤੇ ਦੋਸ਼ ਹੈ ਕਿ ਡਾਇੰਗ ਇੰਡਸਟਰੀ ਲਗਾਤਾਰ ਵਾਤਾਵਰਣ ਦੇ ਨਿਯਮਾਂ ਦੀ ਉਲੰਘਣਾ ਕਰ ਰਹੀ ਸੀ। ਇਸ ਦੇ ਤਹਿਤ ਹੁਣ 40 ਐੱਮ. ਐੱਲ. ਡੀ. ਦੇ ਸੀ. ਈ. ਟੀ. ਪੀ. ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਿੰਦੇ ਲਾ ਦਿੱਤੇ ਹਨ ਕਿਉਂਕਿ ਬਿਨਾਂ ਟ੍ਰੀਟ ਕੀਤੇ ਪਾਣੀ ਸਿੱਧਾ ਬੁੱਢੇ ਨਾਲੇ ਵਿਚ ਪਾਇਆ ਜਾ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਮਾਣ ਵਾਲੀ ਗੱਲ : ਪੰਜਾਬਣ ਨੂੰ ਮਿਲੇਗਾ ‘ਆਰਡਰ ਆਫ ਆਸਟ੍ਰੇਲੀਆ’ ਐਵਾਰਡ

ਦੱਸਿਆ ਜਾ ਰਿਹਾ ਹੈ ਕਿ ਕਈ ਵਾਰ ਇੰਡਸਟਰੀ ਨੂੰ ਬਿਨਾਂ ਟ੍ਰੀਟ ਕੀਤੇ ਹੀ ਪਾਣੀ ਗੰਦੇ ਨਾਲੇ ਵਿਚ ਸੁੱਟਦੇ ਫੜਿਆ ਵੀ ਜਾ ਚੁੱਕਾ ਹੈ। ਇਹ ਵੀ ਪਤਾ ਲੱਗਾ ਹੈ ਕਿ ਹਾਲ ਹੀ ਵਿਚ ਵਿਧਾਨ ਸਭਾ ਕਮੇਟੀ ਨੇ ਵੀ ਬੁੱਢੇ ਨਾਲੇ ਦਾ ਦੌਰਾ ਕਰਨ ਤੋਂ ਬਾਅਦ ਸੀ. ਈ. ਟੀ. ਪੀ. ਦੀ ਚੈਕਿੰਗ ਕੀਤੀ ਸੀ। ਇਸ ਦੌਰਾਨ ਵੀ ਇਨ੍ਹਾਂ ਨੂੰ ਰੰਗੇ ਹੱਥੀਂ ਬੁੱਢੇ ਨਾਲੇ ਵਿਚ ਗੰਦਗੀ ਸੁੱਟਦੇ ਫੜਿਆ ਗਿਆ ਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ’ਤੇ 75 ਲੱਖ ਰੁਪਏ ਦੀ ਐਨਵਾਇਰਨਮੈਂਟ ਕੰਪਨਸੇਸ਼ਨ ਅਤੇ ਇਕ ਕਰੋੜ ਰੁਪਏ ਦੀ ਬੈਂਕ ਗਾਰੰਟੀ ਲਗਾਈ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਸੜਕ ਕਿਨਾਰੇ ਰੀਲ ਬਣਾ ਰਹੇ 4 ਲੜਕਿਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਮੌਤ

75 ਯੂਨਿਟਾਂ ਦੇ ਬੁਆਇਲਰ ਵੀ ਸੀਲ ਕੀਤੇ

ਅਣਮਿੱਥੇ ਸਮੇਂ ਲਈ ਉਨ੍ਹਾਂ ਦੀਆਂ ਫੈਕਟਰੀਆਂ ਨੂੰ ਜਿੰਦੇ ਲਾ ਦਿੱਤੇ ਗਏ ਹਨ। ਜਦੋਂ ਤੱਕ ਪਲਾਂਟ ਸਹੀ ਨਹੀਂ ਹੋ ਜਾਂਦਾ, ਉਦੋਂ ਤੱਕ ਫੈਕਟਰੀਆਂ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਾਰੇ 75 ਯੂਨਿਟਾਂ ਦੇ ਬੁਆਇਲਰ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਤੱਕ ਵਿਭਾਗ ਦੀ ਮਿਲੀਭੁਗਤ ਦੇ ਨਾਲ ਹੀ ਬਿਨਾਂ ਟ੍ਰੀਟ ਕੀਤਾ ਪਾਣੀ ਬੁੱਢੇ ਨਾਲੇ ’ਚ ਸੁੱਟਿਆ ਜਾ ਰਿਹਾ ਸੀ। ਹੁਣ ਜਾ ਕੇ ਵਿਭਾਗ ਜਾਗਿਆ ਹੈ ਅਤੇ ਬੁੱਢੇ ਨਾਲੇ ਦੀ ਦੁਰਗਤੀ ਦੇਖਦੇ ਹੋਏ ਡਾਇੰਗ ਇੰਡਸਟਰੀ ਸਬੰਧੀ ਕਾਰਵਾਈ ਕੀਤੀ ਗਈ ਹੈ।

ਰਾਏਕੋਟ ਦੇ ਇੱਟ ਭੱਠੇ ’ਤੇ ਕਾਰਵਾਈ

ਪੀ. ਪੀ. ਸੀ. ਬੀ. ਨੇ ਗਾਈਡਲਾਈਨਜ਼ ਦੀ ਉਲੰਘਣਾ ਕੀਤੇ ਜਾਣ ’ਤੇ ਇੱਟ ਭੱਠੇ ਦੇ ਬਿਜਲੀ ਕੁਨੈਕਸ਼ਨ ਕੱਟਣ ਦੇ ਹੁਕਮ ਦਿੱਤੇ ਹਨ। ਪੀ. ਪੀ. ਸੀ. ਬੀ. ਨੇ ਐਤਵਾਰ ਨੂੰ ਰਾਏਕੋਟ ਸਥਿਤ ਮੈਸਰਜ਼ ਸੁਖਮਿੰਦਰਾ ਗ੍ਰਾਮ ਉਦਯੋਗ ਦਾ ਨਿਰੀਖਣ ਕੀਤਾ ਸੀ। ਜਿਥੇ ਭਾਰੀ ਮਾਤਰਾ ਵਿਚ ਪਲਾਸਟਿਕ ਵੇਸਟ ਮਟੀਰੀਅਲ ਮਿਲਿਆ ਸੀ, ਜੋ ਇੱਟਾਂ ਬਣਾਉਣ ਵਿਚ ਵਰਤਿਆ ਜਾ ਰਿਹਾ ਸੀ। ਪੀ. ਪੀ. ਸੀ. ਬੀ. ਨੇ ਡੀ. ਜੀ. ਸੇਟ ਅਤੇ ਡ੍ਰਾਫਟ ਫੈਨ ਨੂੰ ਸੀਲ ਕਰਨ ਦੇ ਹੁਕਮ ਦਿੱਤੇ। ਪਾਵਰਕਾਮ ਨੂੰ ਬਿਜਲੀ ਕੱਟਣ ਲਈ ਕਿਹਾ ਹੈ।


Manoj

Content Editor

Related News