ਪੀ. ਪੀ. ਸੀ. ਬੀ. ਅਧਿਕਾਰੀ ਸਿਆਸੀ ਦਬਾਅ ਹੇਠ ਕਰਦੇ ਹਨ ਕੰਮ : ਸੰਤ ਸੀਚੇਵਾਲ

01/12/2019 11:10:02 AM

ਸੁਲਤਾਨਪੁਰ ਲੋਧੀ (ਧੀਰ)— ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਦੇ ਅਧਿਕਾਰੀ ਸਿਆਸੀ ਦਬਾਅ ਹੇਠ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੀੜੀ ਅਫਗਾਨਾ ਪਿੰਡ 'ਚ ਲੱਗੀ ਚੱਢਾ ਸ਼ੂਗਰ ਮਿੱਲ ਦੇ ਸੈਂਪਲ ਭਰਨ 'ਚ ਅਧਿਕਾਰੀਆਂ ਵੱਲੋਂ ਜਾਣਬੁੱਝ ਕੇ ਦੇਰੀ ਕੀਤੀ ਗਈ ਹੈ। ਦੂਜੀ ਵਾਰ ਵੀ ਕਾਰਵਾਈ  ਚੇਅਰਮੈਨ ਐੱਸ. ਐੱਸ. ਮਰਵਾਹਾ ਦੀ ਫਟਕਾਰ ਤੋਂ ਬਾਅਦ ਕੀਤੀ ਗਈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਐੱਨ. ਜੀ. ਟੀ. ਦੀ ਰਿਪੋਰਟ ਤੋਂ ਬਾਅਦ ਵੀ ਮਿੱਲ ਖਿਲਾਫ ਕਾਰਵਾਈ ਕਰਨ 'ਚ ਕੋਤਾਹੀ ਕੀਤੀ ਜਾ ਰਹੀ ਹੈ। 

ਜਾਣਕਾਰੀ ਲਈ ਦੱਸ ਦੇਈਏ ਕਿ ਚੱਢਾ ਸ਼ੂਗਰ ਮਿੱਲ ਦਾ ਸੀਰੇ ਵਾਲਾ ਪਾਣੀ ਫਿਰ ਦਰਿਆ ਬਿਆਸ 'ਚ ਸੁੱਟਿਆ ਜਾ ਰਿਹਾ ਹੈ। ਪਿੰਡ ਵਾਲਿਆਂ ਨੇ ਦੋਸ਼ ਲਾਇਆ ਸੀ ਕਿ ਮਿੱਲ ਪ੍ਰਬੰਧਕ ਰਾਤ ਨੂੰ ਪਾਈਪ ਰਾਹੀਂ ਸੀਰੇ ਵਾਲਾ ਪਾਣੀ ਦਰਿਆ ਬਿਆਸ 'ਚ ਸੁੱਟਦੇ ਹਨ। ਪਹਿਲਾਂ ਵੀ ਚੱਢਾ  ਸ਼ੂਗਰ ਮਿੱਲ ਦਾ ਸੀਰਾ ਦਰਿਆ ਬਿਆਸ 'ਚ ਪੈਣ ਕਾਰਨ ਲੱਖਾਂ ਜੀਵ ਮਰ ਗਏ ਸਨ। ਜਿਸ ਕਰਕੇ ਚੱਢਾ ਸ਼ੂਗਰ ਮਿੱਲ ਨੂੰ ਕਰੋੜਾਂ ਰੁਪਏ ਜੁਰਮਾਨਾ ਲਾਇਆ ਸੀ ਅਤੇ ਮਿੱਲ ਨੂੰ ਸੀਲ ਵੀ  ਕੀਤਾ ਗਿਆ ਸੀ। 

8 ਜਨਵਰੀ ਨੂੰ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ ਸੰਤ ਸੀਚੇਵਾਲ ਜੀ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਐੱਸ. ਐੱਸ. ਮਰਵਾਹਾ ਨੂੰ ਅਖਬਾਰਾਂ 'ਚ  ਲੱਗੀਆਂ ਖਬਰਾਂ ਵੀ ਦਿਖਾਈਆਂ ਕਿ ਕਿਵੇਂ ਦੋਬਾਰਾ ਮਿੱਲ ਦਾ ਗੰਦਾ ਪਾਣੀ ਬਿਆਸ ਦਰਿਆ 'ਚ ਸੁੱਟਿਆ ਜਾ ਰਿਹਾ ਹੈ। ਇਸ ਮੌਕੇ ਚੇਅਰਮੈਨ ਮਰਵਾਹਾ ਵੱਲੋਂ ਐੱਸ. ਈ. ਰਵਿੰਦਰ ਭੱਟੀ ਦੀ ਕਲਾਸ ਲਾਉਣ ਤੋਂ ਬਾਅਦ ਬੁੱਧਵਾਰ ਨੂੰ ਚੱਢਾ ਸ਼ੂਗਰ ਮਿੱਲ ਦੇ ਸੈਂਪਲ ਭਰੇ ਗਏ। ਅਧਿਕਾਰੀਆਂ ਨੇ ਕਿਹਾ ਕਿ ਸੈਂਪਲ ਲੈਬਾਰਟਰੀ 'ਚ ਭੇਜ ਦਿੱਤੇ ਹਨ, ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News