ਖ਼ਾਸ ਖ਼ਬਰ : ਖਾਕੀ ਪਹਿਨਣ ਦੇ ਇੱਛੁਕ ਨੌਜਵਾਨਾਂ ਨੂੰ ਫਿਜ਼ੀਕਲ ਟੈਸਟ ਪਾਸ ਕਰਨ ’ਚ ਮਦਦ ਕਰੇਗੀ ਕਮਿਸ਼ਨਰੇਟ ਪੁਲਸ

06/27/2021 6:04:09 PM

ਲੁਧਿਆਣਾ (ਰਿਸ਼ੀ) - ਪੰਜਾਬ ਪੁਲਸ ’ਚ ਭਰਤੀ ਹੋ ਕੇ ਭਵਿੱਖ ਬਣਾਉਣ ਦੇ ਸ਼ਹਿਰ ਦੇ ਇੱਛੁਕ ਨੌਜਵਾਨਾਂ ਨੂੰ ਸੁਪਨਾ ਸੱਚ ਕਰਨ ’ਚ ਹੁਣ ਕਮਿਸ਼ਨਰੇਟ ਪੁਲਸ ਮਦਦ ਕਰੇਗੀ। ਨੌਜਵਾਨਾਂ ਨੂੰ ਫਿਜ਼ੀਕਲ ਟੈਸਟ ਪਾਸ ਕਰਨ ’ਚ ਕੋਈ ਮੁਸ਼ਕਲ ਨਾ ਆਵੇ, ਇਸ ਲਈ ਪੁਲਸ ਲਾਈਨ ਦੇ ਗਰਾਊਂਡ ’ਚ ਪੁਲਸ ਦੇ ਉਸਤਾਦਾਂ ਵੱਲੋਂ ਮੁਫ਼ਤ ਕੋਚਿੰਗ ਮਿਲੇਗੀ। 27 ਜੂਨ ਤੋਂ ਸ਼ੁਰੂ ਕੀਤੀ ਜਾਣ ਵਾਲੀ ਕੋਚਿੰਗ ਸਵੇਰ 5 ਤੋਂ 8 ਵਜੇ ਤੱਕ 25 ਸਤੰਬਰ ਤੱਕ ਚੱਲੇਗੀ। ਉਕਤ ਜਾਣਕਾਰੀ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਵੱਡੀ ਵਾਰਦਾਤ : 62 ਸਾਲ ਦੇ ਬਜ਼ੁਰਗ ਦਾ ਸਿਰ ’ਤੇ ਲੱਕੜ ਦਾ ਬਾਲਾ ਮਾਰ ਕੀਤਾ ਕਤਲ

ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਜੋ ਨੌਜਵਾਨ ਪੁਲਸ ਵਿਭਾਗ ਜੁਆਇਨ ਕਰਨਾ ਚਾਹੁੰਦੇ ਹਨ, ਉਹ ਲਿਖਤੀ ਪੇਪਰ ਤਾਂ ਕਲੀਅਰ ਕਰ ਲੈਂਦੇ ਹਨ ਪਰ ਫਿਜ਼ੀਕਲ ਟੈਸਟ ਪਾਸ ਨਹੀਂ ਕਰ ਪਾਉਂਦੇ ਕਿਉਂਕਿ ਪੈਸੇ ਨਾ ਹੋਣ ਕਾਰਨ ਸਪੈਸ਼ਲ ਕੋਚਿੰਗ ਨਹੀਂ ਲੈ ਸਕਦੇ। ਇਸੇ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਇੱਛੁਕ ਨੌਜਵਾਨਾਂ ਲਈ ਮੁਫਤ ਕੋਚਿੰਗ ਸ਼ੁਰੂ ਕੀਤੀ ਜਾ ਰਹੀ ਹੈ ਤਾਂਕਿ ਕੋਚਿੰਗ ਕਾਰਨ ਕੋਈ ਵੀ ਸ਼ਹਿਰ ਦਾ ਨੌਜਵਾਨ ਟੈਸਟ ਪਾਸ ਕਰਨ ਤੋਂ ਨਾ ਰਹਿ ਜਾਵੇ। ਕਮਿਸ਼ਨਰ ਨੇ ਦੱਸਿਆ ਕਿ ਕੋਚਿੰਗ ਦੌਰਾਨ ਨੌਜਵਾਨਾਂ ਨੂੰ ਜਿਥੇ 1600 ਮੀਟਰ ਦੀ ਰੇਸ ਦੀ ਤਿਅਰੀ ਕਰਵਾਈ ਜਾਵੇਗੀ, ਉਥੇ ਲੰਬੀ ਅਤੇ ਉੱਚੀ ਕੁੱਦ ਦੀ ਸਿਖਲਾਈ ਦਿੱਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ -  ਹੈਰਾਨੀਜਨਕ : ਮੁੱਖ ਮੰਤਰੀ ਦੀ ਵੀਡੀਓ ਕਾਨਫਰੰਸਿੰਗ ਨੂੰ ‘ਲਾਈਕਸ’ ਦੇ ਬਦਲੇ ਮਿਲੇ 8 ਗੁਣਾ ਵੱਧ 'Dislikes'

ਕੋਵਿਡ ਗਾਈਡਲਾਈਨ ਦਾ ਰੱਖਣਾ ਹੋਵੇਗਾ ਧਿਆਨ
ਏ. ਡੀ. ਸੀ. ਪੀ. ਗੋਤਿਆਨ ਅਨੁਸਾਰ ਜੇਕਰ ਇੱਛੁਕ ਨੌਜਵਾਨਾਂ ਦੀ ਗਿਣਤੀ 500 ਤੋਂ ਜ਼ਿਆਦਾ ਹੁੰਦੀ ਹੈ ਤਾਂ ਸਵੇਰੇ-ਸ਼ਾਮ 2 ਵਾਰ ਕੋਚਿੰਗ ਦਿੱਤੀ ਜਾਵੇਗੀ। ਗਰਾਊਂਡ ’ਚ ਆਉਣ ਵਾਲੇ ਸਾਰੇ ਨੌਜਵਾਨਾਂ ਨੂੰ ਕੋਵਿਡ ਗਾਈਡਲਾਈਨ ਦੀ ਪਾਲਣਾ ਕਰਨੀ ਹੋਵੇਗੀ, ਸਾਰਿਆਂ ਕੋਲ ਮਾਸਕ ਹੋਣਾ ਲਾਜ਼ਮੀ ਹੈ ਅਤੇ ਸੋਸ਼ਲ ਡਿਸਟੈਂਸਿੰਗ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਥੇ ਹੀ ਸਾਰੇ ਜਵਾਨ ਆਪਣੀ ਪਾਣੀ ਦੀ ਬੋਤਲ ਵੀ ਨਾਲ ਲੈ ਕੇ ਆਉਣਗੇ। ਉਨ੍ਹਾਂ ਦੱਸਿਆ ਕਿ ਇਸ ਲਈ ਗਰਾਊਂਡ ਤਿਆਰ ਕਰ ਦਿੱਤੀ ਗਈ ਹੈ ਤਾਂਕਿ ਟ੍ਰੇਨਿੰਗ ਲੈਣ ਵਾਲਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ

ਆਨਲਾਈਨ ਭਰੋ ਫਾਰਮ, ਲਿਆਉਣਾ ਹੋਵੇਗਾ ਆਈ. ਡੀ. ਪਰੂਫ
ਏ. ਡੀ. ਸੀ. ਪੀ. ਅਸ਼ਵਿਨੀ ਗੋਤਿਆਲ ਨੇ ਦੱਸਿਆ ਕਿ ਪੁਲਸ ਵੱਲੋਂ ਆਪਣੇ ਫੇਸਬੁਕ ਪੇਜ ’ਤੇ ਲਿੰਕ ਸ਼ੇਅਰ ਕੀਤਾ ਗਿਆ ਹੈ, ਜਿਸ ’ਤੇ ਜਾ ਕੇ ਸਾਰੇ ਇੱਛੁਕ ਜਵਾਨ ਪਹਿਲਾਂ ਆਨਲਾਈਨ ਫਾਰਮ ਭਰਨ, ਫਾਰਮ ਭਰਨ ਤੋਂ ਬਾਅਦ ਉਨ੍ਹਾਂ ਨੂੰ ਇਕ ਕਾਪੀ ਵਾਪਸ ਮਿਲੇਗੀ, ਪਹਿਲੇ ਦਿਨ ਗਰਾਊਂਡ ’ਚ ਆਉਂਦੇ ਸਮੇਂ ਆਪਣਾ ਇਕ ਫੋਟੋ ਅਤੇ ਆਈ. ਡੀ. ਪਰੂਫ ਅਤੇ ਰਜਿਸਟ੍ਰੇਸ਼ਨ ਦੀ ਕਾਪੀ ਨਾਲ ਜ਼ਰੂਰ ਲੈ ਕੇ ਆਉਣ। ਫਿਰ ਹਰ ਰੋਜ਼ ਗੇਟ ’ਤੇ ਨੌਜਵਾਨਾਂ ਦੀ ਐਂਟਰੀ ਨੋਟ ਹੋਵੇਗੀ ਅਤੇ ਸਾਰਿਆਂ ਦੇ ਆਈ. ਕਾਰਡ ਬਣਾਏ ਜਾਣਗੇ, ਜਿਸ ਨੂੰ ਨਾਲ ਲੈ ਕੇ ਆਉਣਾ ਲਾਜ਼ਮੀ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - ਜੈਪਾਲ ਭੁੱਲਰ ਦੇ ਸਾਥੀ ਭੱਲਾ ਸੇਖੂ ਨੇ ਗੈਂਗਸਟਰ ਕੁਲਬੀਰ ਨਰੂਆਣਾ ’ਤੇ ਹੋਏ ਹਮਲੇ ਦੀ ਲਈ ਜ਼ਿੰਮੇਵਾਰੀ

500 ਜਵਾਨ ਇਕੱਠੇ ਲੈ ਸਕਦੇ ਹਨ ਕੋਚਿੰਗ
ਏ. ਡੀ. ਸੀ. ਪੀ. ਗੋਤਿਆਲ ਅਨੁਸਾਰ 20-20 ਨੌਜਵਾਨਾਂ ਦਾ ਇਕ ਗਰੁੱਪ ਬਣਾਇਆ ਜਾਵੇਗਾ, ਜਿਨ੍ਹਾਂ ਨੂੰ 1 ਉਸਤਾਦ ਟ੍ਰੇਨਿੰਗ ਦੇਵੇਗਾ, ਉਥੇ ਹੀ ਇਕ ਸਮੇਂ ’ਚ ਗਰਾਊਂਡ ’ਚ 500 ਨੌਜਵਾਨਾਂ ਨੂੰ ਕੋਚਿੰਗ ਦਿੱਤੀ ਜਾ ਸਕਦੀ ਹੈ। ਪਹਿਲਾਂ 25 ਉਸਤਾਦ ਗਰਾਊਂਡ ’ਚ ਨਜ਼ਰ ਆਉਣਗੇ। ਉਥੇ ਹੀ ਲੜਕੀਆਂ ਲਈ ਮਹਿਲਾ ਉਸਤਾਦ ਹੋਵੇਗੀ, ਲੜਕੀਆਂ ਨੂੰ ਵੱਖ ਤੋਂ ਟ੍ਰੇਨਿੰਗ ਦਿੱਤੀ ਜਾਵੇਗੀ, ਉਥੇ ਹੀ ਗਰਾਊਂਡ ’ਚ ਸਵੇਰੇ ਮਹਿਲਾ ਫੋਰਸ ਮੌਜੂਦ ਰਹੇਗੀ, ਤਾਂਕਿ ਕੋਈ ਅਣਸੁਖਾਵੀਂ ਘਟਨਾ ਨਾ ਹੋਵੇ।

ਗੇਟ ਨੰ. 3 ਤੋਂ ਐਂਟਰੀ, ਮੋਬਾਇਲ ਨਾਟ ਅਲਾਊਡ
ਕਮਿਸ਼ਨਰ ਅਗਰਵਾਲ ਵੱਲੋਂ ਨੋਡਲ ਆਫਿਸਰ ਨਿਯੁਕਤ ਕੀਤੀ ਗਈ ਏ. ਡੀ. ਸੀ. ਪੀ. ਹੈੱਡ ਕੁਆਰਟਰ ਅਸ਼ਵਿਨੀ ਗੋਤਿਆਲ ਨੇ ਦੱਸਿਆ ਕਿ ਜਵਾਨ ਪੁਲਸ ਲਾਈਨ ਦੇ ਗੇਟ ਨੰ. 3 ਤੋਂ ਅੰਦਰ ਪੈਦਲ ਦਾਖਲ ਹੋ ਸਕਦੇ ਹਨ, ਕਿਸੇ ਨੂੰ ਵੀ ਵਾਹਨ ਲਿਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ, ਉਥੇ ਹੀ ਜਵਾਨ ਆਪਣਾ ਮੋਬਾਇਲ ਫੋਨ ਨਾਲ ਨਹੀਂ ਲਿਆ ਸਕਦੇ ਅਤੇ ਨਾ ਹੀ ਕੋਈ ਸੋਨੇ ਦੀ ਚੇਨ, ਮੁੰਦਰੀ ਜਾਂ ਕੀਮਤੀ ਸਾਮਾਨ ਪਹਿਨ ਕੇ ਨਾ ਆਉਣ। ਸਵੇਰੇ ਪੀ. ਸੀ. ਆਰ. ਦਸਤਾ ਮੈਦਾਨ ਕੋਲ ਮੌਜੂਦ ਰਹੇਗਾ।


rajwinder kaur

Content Editor

Related News