ਸੁਰਿੰਦਰ ਸਿੰਘ ਨੇ ਕੀਤਾ ਪੰਜਾਬ ਪੁਲਸ ਦਾ ਨਾਂ ਰੌਸ਼ਨ

11/11/2017 3:31:51 PM

ਫਤਿਹਗੜ੍ਹ ਸਾਹਿਬ (ਜੱਜੀ) — ਸੁਰਿੰਦਰ ਸਿੰਘ ਪੁੱਤਰ ਮੁਕੰਦ ਸਿੰਘ ਨੇ ਆਲ ਇੰਡੀਆ ਪੁਲਸ ਗੇਮਜ਼ 'ਚ ਬਾਕਸਿੰਗ 'ਚ ਤੀਜਾ ਸਥਾਨ ਹਾਸਲ ਕਰਕੇ ਫਤਿਹਗੜ੍ਹ ਸਾਹਿਬ ਜ਼ਿਲੇ ਦਾ ਨਾਂ ਰੌਸ਼ਨ ਕੀਤਾ ਹੈ, ਜਿਸ ਕਾਰਨ ਫਤਿਹਗੜ੍ਹ ਸਾਹਿਬ ਦੇ ਐੱਸ. ਪੀ. (ਜਾਂਚ) ਦਲਜੀਤ ਸਿੰਘ ਰਾਣਾ ਨੇ ਸੁਰਿੰਦਰ ਸਿੰਘ ਦਾ ਖਾਸ ਸਨਮਾਨ ਕੀਤਾ।
ਸੁਰਿੰਦਰ ਸਿੰਘ ਨੇ ਦੱਸਿਆ ਕਿ ਆਲ ਇੰਡੀਆ ਪੁਲਸ ਗੇਮਜ਼ 'ਚ ਬਾਕਸਿੰਗ ਚੈਂਪਿਅਨਸ਼ਿਪ 'ਚ ਪੰਜਾਬ ਪੁਲਸ ਨੇ 8 ਮੈਡਲ ਹਾਸਲ ਕੀਤੇ ਹਨ। ਆਲ ਓਵਰ ਇੰਡੀਆ 'ਚੋਂ ਉਨ੍ਹਾਂ ਨੇ ਬ੍ਰਾਂਜ਼ ਮੈਡਲ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਅਮਲੋਹ 'ਚ ਪੰਜਾਬ  ਪੁਲਸ ਦੇ ਮੁਲਾਜ਼ਮ ਹਨ, ਜੋ ਨਾਲ-ਨਾਲ ਬਾਕਸਿੰਗ ਵੀ ਕਰਦੇ ਹਨ। ਸੀਨੀਅਰ ਸਟੇਟ ਗੇਮਜ਼ 'ਚ ਉਨ੍ਹਾਂ ਨੇ 4 ਗੋਲਡ, 2 ਸਿਲਵਰ ਤੇ 1 ਬ੍ਰਾਂਜ਼ ਮੈਡਲ ਹਾਸਲ ਕਰਕੇ ਜ਼ਿਲੇ ਦਾ ਨਾਂ ਰੌਸ਼ਨ ਕੀਤਾ ਹੈ।
ਇਸ ਤੋਂ ਇਲਾਵਾ ਕਾਲਜ ਗੇਮਜ਼ 'ਚ ਉਨ੍ਹਾਂ ਨੇ 2 ਗੋਲਡ, ਆਲ ਇੰਡੀਆ ਯੂਨੀਵਰਸਿਟੀ ਗੇਮਜ਼ 'ਚ 2 ਗੋਲਡ, ਸਬ ਜੂਨੀਅਰ ਸਟੇਟ ਗੇਮਜ਼ 'ਚ 1 ਗੋਲਡ, ਆਲ ਇੰਡੀਆ ਪੁਲਸ ਗੇਮਜ਼ 'ਚ 3 ਬ੍ਰਾਂਜ਼ ਤੇ ਸੀਨੀਅਰ ਨੈਸ਼ਨਲ ਗੇਮਜ਼ 'ਚ 4 ਗੋਲਡ ਮੈਡਲ ਹਾਸਲ ਕੀਤੇ ਹਨ। ਉਨ੍ਹਾਂ ਦਾ ਸਪਨਾ ਹੈ ਕਿ ਫਤਿਹਗੜ੍ਹ ਸਾਹਿਬ ਜ਼ਿਲੇ ਦਾ ਨਾਮ ਦੁਨੀਆ ਦੇ ਨਕਸ਼ੇ 'ਤੇ ਰੌਸ਼ਨ ਕੀਤਾ ਜਾਵੇ। ਐੱਸ. ਪੀ. ਜਾਂਚ ਦਲਜੀਤ ਸਿੰਘ ਰਾਣਾ ਨੇ ਕਿਹਾ ਕਿ ਇਹ ਮਿਹਨਤੀ ਲੜਕਾ ਹੈ, ਮਿਹਨਤ ਦਾ ਹਮੇਸ਼ਾ ਫਲ ਮਿਲਦਾ ਹੈ। ਪਰਮਾਤਮਾ ਕਰੇ ਕਿ ਇਹ ਅੱਗੇ ਹੋਰ ਵੀ ਜ਼ਿਆਦਾ ਤਰੱਕੀ ਕਰੇ। 


Related News