ਚੋਰ ਨੇ ਪੁਲਸ ਨੂੰ ਪਾਈਆਂ ਭਾਜੜਾਂ, ਵਰਦੀਆਂ ਲਾ ਕੇ ਫੜਨ ਲਈ ਭੱਜੇ ਕਰਮਚਾਰੀ

Thursday, Aug 29, 2019 - 07:06 PM (IST)

ਚੋਰ ਨੇ ਪੁਲਸ ਨੂੰ ਪਾਈਆਂ ਭਾਜੜਾਂ, ਵਰਦੀਆਂ ਲਾ ਕੇ ਫੜਨ ਲਈ ਭੱਜੇ ਕਰਮਚਾਰੀ

ਜਲੰਧਰ/ਫਗਵਾੜਾ (ਸੋਨੂੰ)— ਫਗਵਾੜਾ ਵਿਖੇ ਪੁਲਸ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਕਾਬੂ ’ਚ ਆਇਆ ਇਕ ਚੋਰ ਉਨ੍ਹਾਂ ਦੇ ਹੱਥੋਂ ਭੱਜ ਗਿਆ। ਮਿਲੀ ਜਾਣਕਾਰੀ ਮੁਤਾਬਕ ਚੋਰੀ ਦੇ ਮਾਮਲੇ ’ਚ ਇਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਸੀ। ਜਦੋਂ ਫਗਵਾੜਾ ਥਾਣੇ ਦੀ ਪੁਲਸ ਉਸ ਨੂੰ ਥਾਣੇ ’ਚ ਲਿਜਾ ਰਹੀ ਸੀ ਤਾਂ ਇਸੇ ਦੌਰਾਨ ਚੋਰ ਚਕਮਾ ਦੇ ਖੇਤਾਂ ਵੱਲ ਫਰਾਰ ਹੋ ਗਿਆ।

PunjabKesari

ਹੱਦ ਤਾਂ ਉਦੋਂ ਹੋ ਗਈ ਜਦੋਂ ਪੁਲਸ ਖੇਤਾਂ ਵੱਲ ਭੱਜੇ ਚੋਰ ਨੂੰ ਫੜਨ ਦੇ ਲਈ ਆਪਣੀ ਵਰਦੀ ਹੀ ਲਾਹ ਕੇ ਚੋਰ ਦੇ ਪਿੱਛੇ ਭੱਜ ਗਈ। ਕਾਫੀ ਜੱਦੋ-ਜ਼ਹਿਦ ਦੇ ਬਾਅਦ ਵੀ ਪੁਲਸ ਮੁਲਾਜ਼ਮਾਂ ਦੇ ਹੱਥ ਕੁਝ ਨਾ ਲੱਗਾ। ਜਦੋਂ ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੁਝ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ। 

PunjabKesari

PunjabKesari


author

shivani attri

Content Editor

Related News