ਅਹਿਮ ਖ਼ਬਰ: ਪੰਜਾਬ ਪੁਲਸ ਹੈੱਡ ਕਾਂਸਟੇਬਲ ’ਚ ਭਰਤੀ ਲਈ ਲਿਖ਼ਤੀ ਪ੍ਰੀਖਿਆ ਦੇਣ ਵਾਲੇ ਬਿਨੈਕਾਰਾਂ ਨੂੰ ਵੱਡਾ ਝਟਕਾ
Saturday, Jul 23, 2022 - 01:19 PM (IST)
ਚੰਡੀਗੜ੍ਹ— ਪੰਜਾਬ ਪੁਲਸ ’ਚ ਇਨਵੈਸਟੀਗੇਸ਼ਨ ਕਾਡਰ ’ਚ 787 ਹੈੱਡ ਕਾਂਸਟੇਬਲਾਂ ਦੀ ਭਰਤੀ ਲਈ ਆਯੋਜਿਤ ਲਿਖਤੀ ਪ੍ਰੀਖਿਆ ’ਚ ਗੜਬੜੀ ਅਤੇ ਧੋਖਾਧੜੀ ਦੇ ਚਲਦਿਆਂ ਇਸ ਨੂੰ ਰੱਦ ਕਰ ਦਿੱਤਾ ਹੈ। ਇਹ ਪ੍ਰੀਖਿਆ ਸਤੰਬਰ 2021 ’ਚ ਆਯੋਜਿਤ ਕੀਤੀ ਗਈ ਸੀ। ਅਧਿਕਾਰੀਆਂ ਮੁਤਾਬਕ ਲਿਖਤੀ ਪ੍ਰੀਖਿਆ ਲਈ ਨਵੇਂ ਸਿਰੇ ਤੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਪਹਿਲਾਂ ਹੋਈ ਪ੍ਰੀਖਿਆ ’ਚ 75,544 ਬਿਨੈਕਾਰਾਂ ਨੇ ਅਰਜੀਆਂ ਦਿੱਤੀਆਂ ਸਨ।
ਇਹ ਵੀ ਪੜ੍ਹੋ: ਫਿਲੌਰ 'ਚ ਸ਼ਰਮਨਾਕ ਘਟਨਾ, 14 ਸਾਲਾ ਕੁੜੀ ਨੂੰ ਘਰ 'ਚ ਬੰਦੀ ਬਣਾ ਕੇ ਕੀਤਾ ਜਬਰ-ਜ਼ਿਨਾਹ
ਧਿਆਨਦੇਣ ਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ’ਚ ਸਬ ਇੰਸਪੈਕਟਰਾਂ ਦੀ ਭਰਤੀ ਲਈ ਹੋਈ ਲਿਖ਼ਤੀ ਪ੍ਰੀਖਿਆ ’ਚ ਗੜਗੜੀ ਸਾਹਮਣੇ ਆਉਣ ’ਤੇ ਜਾਂਚ ਤੋਂ ਬਾਅਦ ਖੰਨਾ ਤੋਂ ਅੱਧਾ ਦਰਜਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੈੱਡ ਕਾਂਸਟੇਬਲਾਂ ਦੀ ਭਰਤੀ ਨਾਲ ਜੁੜੀ ਪ੍ਰੀਖਿਆ ਨਵੇਂ ਸਿਰੇ ਤੋਂ ਲਏ ਜਾਣ ਦੀ ਸੂਚਨਾ ਤੋਂ ਬਾਅਦ ਬਿਨੈਕਾਰਾਂ ’ਚ ਮਾਯੂਸੀ ਹੈ। ਸੂਬਾ ਸਰਕਾਰ ਨੇ 4 ਅਗਸਤ 2021 ਨੂੰ ਵਿਗਿਆਪਨ ਜਾਰੀ ਕਰਕੇ ਹੈੱਡ ਕਾਂਸਟੇਬਲ ਇਨਵੈਸਟੀਗੇਸ਼ਨ ਕਾਡਰ ਦੇ 787 ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਸਨ। 4 ਅਗਸਤ 2021 ਤੋਂ ਆਨਲਾਈਨ ਅਰਜ਼ੀਆਂ ਲੈਣੀਆਂ ਸ਼ੁਰੂ ਕੀਤੀਆਂ ਗਈਆਂ ਜਦਕਿ ਆਖ਼ਰੀ ਮਿਤੀ 25 ਅਗਸਤ 2021 ਸੀ। ਇਸ ਦੌਰਾਨ 75,544 ਬਿਨੈਕਾਰਾਂ ਨੇ ਅਰਜ਼ੀਆਂ ਦਿੱਤੀਆਂ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਾਤਲਾਂ ਨੂੰ ਪੁਲਸ ਨੇ ਇੰਝ ਪਾਇਆ ਸੀ ਘੇਰਾ, ਚਸ਼ਮਦੀਦਾਂ ਨੇ ਬਿਆਨ ਕੀਤਾ ਐਨਕਾਊਂਟਰ ਦਾ ਮੰਜ਼ਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ