ਪੰਜਾਬ ਪੁਲਸ ਦੇ ਮੁਲਾਜ਼ਮ 'ਤੇ ਲੜਕੀ ਨੇ ਲਗਾਏ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ (ਵੀਡੀਓ)
Wednesday, Jul 04, 2018 - 05:54 PM (IST)
ਜਲੰਧਰ (ਮਹੇਸ਼)— ਪੀ. ਸੀ. ਐੱਸ. ਕਰ ਰਹੀ ਰਾਮਾ ਮੰਡੀ ਵਾਸੀ ਇਕ ਲੜਕੀ ਨਾਲ ਪੰਜਾਬ ਪੁਲਸ ਦੇ ਮੁਲਾਜ਼ਮ ਵੱਲੋਂ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਬਿਆਨਾਂ 'ਤੇ ਕਾਂਸਟੇਬਲ ਖਿਲਾਫ ਉਸ ਦੇ ਆਪਣੇ ਹੀ ਥਾਣੇ ਜਲੰਧਰ ਕੈਂਟ 'ਚ ਕੇਸ ਦਰਜ ਕੀਤਾ ਗਿਆ ਹੈ, ਜਿਸ ਦੀ ਪੁਸ਼ਟੀ ਥਾਣੇ ਦੇ ਇੰਚਾਰਜ ਸੁਖਵੀਰ ਸਿੰਘ ਬੁੱਟਰ ਨੇ ਕੀਤੀ ਹੈ।
ਲੜਕੀ ਨੇ ਬਿਆਨ ਦਿੱਤਾ ਹੈ ਕਿ ਉਹ ਰਾਮਾ ਮੰਡੀ ਦੇ ਪੁਲ ਤੋਂ ਆਪਣੇ ਘਰ ਐਕਟਿਵਾ 'ਤੇ ਜਾ ਰਹੀ ਸੀ। ਇਸ ਦੌਰਾਨ ਮੁਲਜ਼ਮ ਮੁਨੀਸ਼ ਨਾਮਕ ਪੁਲਸ ਮੁਲਾਜ਼ਮ ਨੇ ਉਸ ਨੂੰ ਰਸਤੇ 'ਚ ਘੇਰ ਲਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ। ਉਥੋਂ ਜਾਂਦੇ ਸਮੇਂ ਫੌਜੀ ਵਾਲੀ ਗਲੀ ਰਾਮਾ ਮੰਡੀ 'ਚ ਰਹਿੰਦਾ ਕਾਂਸਟੇਬਲ ਉਸ ਨੂੰ ਧਮਕਾ ਕੇ ਵੀ ਗਿਆ ਕਿ ਜੇਕਰ ਉਸ ਨੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਪਹਿਲਾਂ ਲੜਕੀ ਨੇ ਆਪਣੇ ਘਰ ਸਾਰੀ ਗੱਲ ਦੱਸੀ ਅਤੇ ਫਿਰ ਪੁਲਸ ਨੂੰ ਬਿਆਨ ਦਿੱਤਾ। ਪਤਾ ਲੱਗਾ ਹੈ ਕਿ ਮੁਲਜ਼ਮ ਕਾਂਸਟੇਬਲ ਪਹਿਲਾਂ ਲੰਬੀ ਛੁੱਟੀ 'ਤੇ ਸੀ ਪਰ ਫਿਰ ਉਹ ਗੈਰ-ਹਾਜ਼ਰ ਹੋ ਗਿਆ। ਹੁਣ ਵੀ ਉਹ ਗੈਰ-ਹਾਜ਼ਰ ਚੱਲ ਰਿਹਾ ਹੈ। ਐੱਸ. ਐੱਚ. ਓ. ਕੈਂਟ ਨੇ ਕਿਹਾ ਹੈ ਕਿ ਪੁਲਸ ਮੁਲਜ਼ਮ ਦੀ ਤਲਾਸ਼ 'ਚ ਰੇਡ ਕਰ ਰਹੀ ਹੈ।