ਪੰਜਾਬ ਪੁਲਸ ਨੇ ਬੇਰਹਿਮੀ ਨਾਲ ਕੁੱਟਿਆ ਮੈਚ ਦੇਖਣ ਜਾਂਦਾ ਮੁੰਡਾ, ਹੁਣ ਮਾਂ ਨੇ ਲਾਏ ਗੰਭੀਰ ਦੋਸ਼

Wednesday, May 25, 2016 - 12:12 PM (IST)

ਜਲੰਧਰ (ਮਹੇਸ਼) : ਮੈਚ ਦੇਖਣ ਜਾ ਰਹੇ ਇਕ ਨਾਬਾਲਗ ਲੜਕੇ ਨੂੰ ਕੁੱਟਣ ਅਤੇ ਫਿਰ ਥਾਣੇ ਲਿਜਾਣ ਦੇ ਮਾਮਲੇ ''ਚ ਪੀੜਤ ਦੀ ਮਾਂ ਨੇ ਪੁਲਸ ''ਤੇ ਗੰਭੀਰ ਦੋਸ਼ ਲਾਏ ਹਨ। ਉਸ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਦੀ ਇਸ ਹਾਲਤ ਲਈ ਥਾਣਾ ਰਾਮਾ ਮੰਡੀ ਦੀ ਪੁਲਸ ਜ਼ਿੰਮੇਵਾਰ ਹੈ। ਉਹ ਰਾਮਾ ਮੰਡੀ ਹਲਕੇ ਦੇ ਆਜ਼ਾਦ ਕੌਂਸਲਰ ਮਨਦੀਪ ਕੁਮਾਰ ਜੱਸਲ ਦੇ ਨਾਲ ਇਨਸਾਫ ਲੈਣ ਲਈ ਪੁਲਸ ਕਮਿਸ਼ਨਰ ਨੂੰ ਮਿਲਣ ਲਈ ਆਈ ਸੀ। 
ਜਾਣਕਾਰੀ ਮੁਤਾਬਕ ਦਕੋਹਾ ਵਾਸੀ ਪੀੜਤ ਅਰੁਣ ਕੁਮਾਰ ਦੀ ਮਾਂ ਸਰੋਜ ਨੇ ਦੱਸਿਆ ਕਿ ਉਸ ਦੇ ਬੇਟੇ ਅਰੁਣ ਕੁਮਾਰ ਨੂੰ ਕੁਝ ਦਿਨ ਪਹਿਲਾਂ ਪੁਲਸ ਮੁਲਾਜ਼ਮਾਂ ਨੇ ਰਸਤੇ ਵਿਚ ਰੋਕ ਕੇ ਉਸ ਸਮੇਂ ਕੁੱਟਮਾਰ ਕੀਤੀ, ਜਦੋਂ ਉਹ ਫੁੱਟਬਾਲ ਦਾ ਮੈਚ ਦੇਖਣ ਜਾ ਰਿਹਾ ਸੀ। ਬਾਅਦ ਵਿਚ ਉਸ ਨੂੰ ਥਾਣਾ ਰਾਮਾ ਮੰਡੀ ਪੁਲਸ ਹਵਾਲੇ ਕਰ ਦਿੱਤਾ। ਉਥੇ ਤਾਇਨਾਤ ਇਕ ਏ. ਐੱਸ. ਆਈ. ਨੇ ਅਰੁਣ ਨਾਲ ਮਾੜਾ ਸਲੂਕ ਕਰਦਿਆਂ ਉਸ ਕੋਲੋਂ ਲਗਾਤਾਰ ਕਾਫੀ ਦੇਰ ਤੱਕ ਬੈਠਕਾਂ ਕੱਢਵਾਈਆਂ ਅਤੇ ਰਾਤ ਨੂੰ ਛੱਡ ਦਿੱਤਾ।
ਸਰੋਜ ਨੇ ਦੱਸਿਆ ਕਿ ਪੁਲਸ ਮੁਲਾਜ਼ਮਾਂ ਵਲੋਂ ਬੈਠਕਾਂ ਕਢਵਾਉਣ ਕਾਰਨ ਅਰੁਣ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ। ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਕਿਹਾ ਕਿ ਉਸ ਦੀਆਂ ਕਿਡਨੀਆਂ ਖਰਾਬ ਹੋ ਗਈਆਂ ਹਨ। ਆਜ਼ਾਦ ਕੌਂਸਲਰ ਮਨਦੀਪ ਕੁਮਾਰ ਜੱਸਲ ਨੇ ਕਿਹਾ ਹੈ ਕਿ ਅਰੁਣ ਦੀਆਂ ਕਿਡਨੀਆਂ ਖਰਾਬ ਹੋਣ ਲਈ ਜ਼ਿੰਮੇਵਾਰ ਪੁਲਸ ਮੁਲਾਜ਼ਮਾਂ ''ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਏ. ਐੱਸ. ਆਈ. ਦਾ  ਕਹਿਣਾ ਹੈ ਕਿ ਉਸ ''ਤੇ ਲਗਾਏ ਜਾ ਰਹੇ ਦੋਸ਼ ਝੂਠੇ ਹਨ। ਪੁਲਸ ਕਮਿਸ਼ਨਰ ਨੇ ਇਨਸਾਫ ਦਾ ਭਰੋਸਾ ਦਿੱਤਾ ਹੈ।

Babita Marhas

News Editor

Related News