ਕੈਮਰੇ ''ਚ ਕੈਦ ਹੋਈ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਕਰਤੂਤ, ਅਫ਼ਸਰਾਂ ਕੋਲ ਪਹੁੰਚੀ ਸ਼ਿਕਾਇਤ

Tuesday, Aug 13, 2024 - 12:56 PM (IST)

ਕੈਮਰੇ ''ਚ ਕੈਦ ਹੋਈ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਕਰਤੂਤ, ਅਫ਼ਸਰਾਂ ਕੋਲ ਪਹੁੰਚੀ ਸ਼ਿਕਾਇਤ

ਲੁਧਿਆਣਾ (ਰਾਜ): ਲੁਧਿਆਣਾ 'ਚ ਤਾਇਨਾਤ ਪੰਜਾਬ ਪੁਲਸ ਦੇ ਇਕ ਮੁਲਾਜ਼ਮ ਦੀ ਰਿਸ਼ਵਤ ਲੈਂਦੇ ਦੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਕਿਸੇ ਹੋਰ ਨੇ ਨਹੀਂ ਸਗੋਂ ਰਿਸ਼ਵਤ ਦੇਣ ਵਾਲੇ ਵਿਅਕਤੀ ਨੇ ਆਪ ਹੀ ਬਣਾਈ ਹੈ। ਇਸ ਮਾਮਲੇ ਦੀ ਸ਼ਿਕਾਇਤ ਲੁਧਿਆਣਾ ਦੇ ਪੁਲਸ ਕਮਿਸ਼ਨਰ ਦੇ ਨਾਲ ਨਾਲ ਵਿਜੀਲੈਂਸ ਕੋਲ ਵੀ ਪਹੁੰਚ ਗਈ ਹੈ। 

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ-ਹਰਿਆਣਾ 'ਚ ED ਦੀ ਵੱਡੀ ਕਾਰਵਾਈ, ਮੌਜੂਦਾ ਵਿਧਾਇਕ ਤੇ ਹੋਰਨਾਂ ਆਗੂਆਂ ਦੇ ਮਾਮਲੇ 'ਚ ਐਕਸ਼ਨ

ਜਾਣਕਾਰੀ ਮੁਤਾਬਕ ਇਹ ਵੀਡੀਓ ਥਾਣਾ ਡਵੀਜ਼ਨ ਨੰਬਰ 2 ਵਿਚ ਤਾਇਨਾਤ ਏ.ਐੱਸ.ਆਈ. ਦੀ ਹੈ। ਰਿਸ਼ਵਤ ਦੇਣ ਵਾਲੇ ਵਿਅਕਤੀ ਨੇ ਆਪ ਹੀ ਇਸ ਦੀ ਵੀਡੀਓ ਬਣਾ ਲਈ, ਜਿਸ ਮਗਰੋਂ ਮਾਮਲਾ ਚਰਚਾ ਵਿਚ ਆ ਗਿਆ। ਉਕਤ ਵਿਅਕਤੀ ਨੇ ਇਸ ਦੀ ਸ਼ਿਕਾਇਤ ਲੁਧਿਆਣਾ ਦੇ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਅਤੇ ਵਿਜੀਲੈਂਸ ਹੈਲਪਲਾਈਨ ਨੰਬਰ 'ਤੇ ਕੀਤੀ ਹੈ। ਇਸ ਸਬੰਧੀ ਆਕਰਸ਼ੀ ਜੈਨ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News