ਪੰਜਾਬ ਪੁਲਸ ਦਾ ਇਹ ਮੁਲਾਜ਼ਮ ਸੋਸ਼ਲ ਮੀਡੀਆ ''ਤੇ ਖੱਟ ਰਿਹੈ ਵਾਹੋ-ਵਾਹੀ, ਦਰਿਆਦਿਲੀ ਨੇ ਕਾਇਲ ਕੀਤੇ ਲੋਕ (ਵੀਡੀਓ)

Wednesday, Jun 09, 2021 - 12:06 PM (IST)

ਪੰਜਾਬ ਪੁਲਸ ਦਾ ਇਹ ਮੁਲਾਜ਼ਮ ਸੋਸ਼ਲ ਮੀਡੀਆ ''ਤੇ ਖੱਟ ਰਿਹੈ ਵਾਹੋ-ਵਾਹੀ, ਦਰਿਆਦਿਲੀ ਨੇ ਕਾਇਲ ਕੀਤੇ ਲੋਕ (ਵੀਡੀਓ)

ਲੁਧਿਆਣਾ (ਨਰਿੰਦਰ : ਪੰਜਾਬ ਪੁਲਸ ਅਕਸਰ ਹੀ ਆਪਣੇ ਸਖ਼ਤ ਰਵੱਈਏ ਕਰਕੇ ਜਾਣੀ ਜਾਂਦੀ ਹੈ ਪਰ ਸੋਸ਼ਲ ਮੀਡੀਆ 'ਤੇ ਲੁਧਿਆਣਾ ਪੁਲਸ ਦਾ ਮੁਲਾਜ਼ਮ ਹਰ ਪਾਸਿਓਂ ਵਾਹੋ-ਵਾਹੀ ਖੱਟ ਰਿਹਾ ਹੈ। ਲੋਕ ਇਸ ਪੁਲਸ ਮੁਲਾਜ਼ਮ ਦੀ ਦਰਿਆਦਿਲੀ ਦੇ ਕਾਇਲ ਹੋ ਗਏ ਹਨ ਅਤੇ ਉਸ ਦੀ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ 'ਚ ਏ. ਐੱਸ. ਆਈ. ਅਸ਼ੋਕ ਚੌਹਾਨ ਇਕ ਗ਼ਰੀਬ ਵਿਅਕਤੀ ਦੀ ਸੇਵਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਉਕਤ ਵਿਅਕਤੀ ਨੂੰ ਪਹਿਲਾਂ ਨੁਹਾਇਆ ਅਤੇ ਫਿਰ ਉਸ ਨੂੰ ਚੰਗੇ ਕੱਪੜੇ ਪੁਆਏ। ਇੰਨਾ ਹੀ ਨਹੀਂ, ਉਸ ਦੇ ਵਾਲਾਂ ਦੀ ਕਟਿੰਗ ਵੀ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਸਿਆਸੀ ਹਲਚਲ ਤੇਜ਼, 3 ਮੈਂਬਰੀ ਕਮੇਟੀ ਅੱਜ ਸੌਂਪ ਸਕਦੀ ਹੈ ਸੋਨੀਆ ਗਾਂਧੀ ਨੂੰ ਰਿਪੋਰਟ

PunjabKesari

ਫਿਰ ਏ. ਐਸ. ਆਈ. ਵੱਲੋਂ ਉਕਤ ਵਿਅਕਤੀ ਨੂੰ ਖਾਣਾ ਖੁਆਉਣ ਤੋਂ ਬਾਅਦ ਕੁੱਝ ਪੈਸੇ ਦੇ ਦਿੱਤੇ ਗਏ ਤਾਂ ਜੋ ਉਹ ਆਪਣਾ ਗੁਜ਼ਾਰਾ ਚਲਾ ਸਕੇ। ਉਕਤ ਪੁਲਸ ਮੁਲਾਜ਼ਮ ਦੀ ਇਹ ਵੀਡੀਓ ਲੋਕਾਂ ਵੱਲੋਂ ਖੂਬ ਸ਼ੇਅਰ ਕੀਤੀ ਜਾ ਰਹੀ ਹੈ। ਸਾਡੀ ਟੀਮ ਵੱਲੋਂ ਏ. ਐਸ. ਆਈ. ਅਸ਼ੋਕ ਚੌਹਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸੇਵਾ ਕਰਨਾ ਪੁਲਸ ਦਾ ਫ਼ਰਜ਼ ਹੈ ਅਤੇ ਜੇਕਰ ਆਪਣੀ ਡਿਊਟੀ ਦੇ ਨਾਲ ਸਮਾਂ ਕੱਢ ਕੇ ਕਿਸੇ ਮਜਬੂਰ ਦੀ ਸੇਵਾ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ। ਅਸ਼ੋਕ ਚੌਹਾਨ ਨੇ ਦੱਸਿਆ ਕਿ ਜਿਸ ਇਲਾਕੇ ਵਿੱਚ ਉਨ੍ਹਾਂ ਦੀ ਡਿਊਟੀ ਹੈ, ਉੱਥੇ ਇਹ ਸ਼ਖ਼ਸ ਅਕਸਰ ਹੀ ਪੁਲ ਦੇ ਹੇਠਾਂ ਬੈਠਾ ਉਨ੍ਹਾਂ ਨੂੰ ਰੋਜ਼ ਵਿਖਾਈ ਦਿੰਦਾ ਸੀ ਅਤੇ ਇਕ ਦਿਨ ਉਨ੍ਹਾਂ ਨੇ ਉਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਪਹਿਲਾਂ ਦਿਹਾੜੀ ਕਰਦਾ ਸੀ ਅਤੇ ਪੈਰ ਵਿੱਚ ਸੱਟ ਲੱਗਣ ਕਰਕੇ ਹੁਣ ਉਹ ਕੰਮਕਾਰ ਕਰਨ ਚ ਅਸਮਰੱਥ ਹੈ।

ਇਹ ਵੀ ਪੜ੍ਹੋ : ਹਵਾ 'ਚ ਲਟਕਣ ਲੱਗਾ 3 ਮੰਜ਼ਿਲਾ ਮਕਾਨ, ਸੀਨ ਦੇਖ ਘਰ ਵਾਲਿਆਂ ਦੀਆਂ ਅੱਖਾਂ ਅੱਗੇ ਛਾਇਆ ਹਨ੍ਹੇਰ (ਤਸਵੀਰਾਂ)

PunjabKesari

ਅਸ਼ੋਕ ਚੌਹਾਨ ਨੇ ਕਿਹਾ ਕਿ ਉਸ ਦੀ ਹਾਲਤ ਇੰਨੀ ਖ਼ਸਤਾ ਸੀ ਕਿ ਉਸ ਦੇ ਕੋਲ ਕੋਈ ਜਾਣਾ ਵੀ ਨਹੀਂ ਚਾਹੁੰਦਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਫਰਜ਼ ਸਮਝਦੇ ਉਸ ਦੀ ਜ਼ਿੰਦਗੀ ਵਿੱਚ ਸੁਧਾਰ ਕਰਨ ਦਾ ਮਨ ਬਣਾਇਆ ਅਤੇ ਫਿਰ ਉਸ ਦੀ ਇਸ ਹਾਲਤ ਵਿੱਚ ਸੁਧਾਰ ਕੀਤਾ। ਉਸ ਨੂੰ ਦਵਾਈ ਦੁਆ ਕੇ ਜਿਸ ਚੀਜ਼ ਦੀ ਲੋੜ ਸੀ, ਉਹ ਮੁਹੱਈਆ ਕਰਵਾਈ।

ਇਹ ਵੀ ਪੜ੍ਹੋ : ਪੰਜਾਬ ਪੁੱਜੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਕੈਪਟਨ ਲਈ ਬਣਾਵੇਗੀ 'ਸਟ੍ਰੇਟਜੀ', ਚੰਡੀਗੜ੍ਹ 'ਚ ਬਣਾਇਆ ਬੇਸ ਕੈਂਪ

PunjabKesari

ਅਸ਼ੋਕ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦਾ ਮੰਤਵ ਸਿਰਫ਼ ਇਹੀ ਸੀ ਕਿ ਉਹ ਮੁੜ ਤੋਂ ਆਪਣੀ ਆਮ ਜ਼ਿੰਦਗੀ ਬਤੀਤ ਕਰ ਸਕੇ ਕਿਉਂਕਿ ਇਹ ਸਮਾਂ ਅਜਿਹਾ ਸੀ ਕਿ ਕਈ ਲੋਕਾਂ ਦੇ ਕੰਮਕਾਰ ਬੰਦ ਹੋ ਗਏ ਅਤੇ ਇਸ ਮਜ਼ਦੂਰ ਨੂੰ ਰੋਜ਼ੀ-ਰੋਟੀ ਲਈ ਵੀ ਮੁਥਾਜ਼ ਹੋਣਾ ਪੈ ਗਿਆ ਸੀ ਪਰ ਹੁਣ ਉਸ ਦੀ ਹਾਲਤ ਕਾਫ਼ੀ ਸੁਧਰ ਗਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਜਲਦ ਆਪਣਾ ਕੰਮ ਕਰ ਸਕੇਗਾ। ਅਸ਼ੋਕ ਚੌਹਾਨ ਨੇ ਕਿਹਾ ਕਿ ਸਾਨੂੰ ਇੱਕ-ਦੂਜੇ ਦਾ ਹਮੇਸ਼ਾ ਸਾਥ ਦੇਣਾ ਚਾਹੀਦਾ ਹੈ ਅਤੇ ਇਹ ਹੀ ਸਭ ਤੋਂ ਵੱਡੀ ਮਨੁੱਖਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News