...ਜਿਹੜਾ ਧੱਕੇ ਚੜ੍ਹ ਗਿਆ ਯਾਰਾਂ ਦੇ ਪੰਜਾਬ ਪੁਲਸ ਸਰਦਾਰਾਂ ਦੇ

03/10/2018 3:23:06 AM

ਜਲੰਧਰ (ਕਮਲੇਸ਼)— ਜਲੰਧਰ ਪੁਲਸ ਦੀ ਡਵੀਜ਼ਨ ਨੰ. 4 ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਅੱਜ ਅਜਿਹੀ ਹੀ ਘਟਨਾ 'ਜਗ ਬਾਣੀ' ਨੇ ਆਪਣੇ ਕੈਮਰੇ ਵਿਚ ਕੈਦ ਕਰ ਲਈ। ਇਸ ਘਟਨਾ ਨੂੰ ਵੇਖ ਕੇ ਪੰਜਾਬੀ ਗਾਣਾ 'ਜਿਹੜਾ ਧੱਕੇ ਚੜ੍ਹ ਗਿਆ ਯਾਰਾਂ ਦੇ ਪੰਜਾਬ ਪੁਲਸ ਸਰਦਾਰਾਂ ਦੇ' ਸੱਚ ਹੁੰਦਾ ਜਾਪ ਰਿਹਾ ਸੀ।

ਥਾਣਾ 4 ਦੀ ਪੁਲਸ 3 ਨੌਜਵਾਨਾਂ ਨੂੰ ਝਗੜੇ ਦੇ ਮਾਮਲੇ ਵਿਚ ਥਾਣੇ ਲੈ ਕੇ ਆਈ ਸੀ। ਥਾਣੇ ਵਿਚ ਲਿਆਏ ਗਏ ਨੌਜਵਾਨ ਵਾਰ-ਵਾਰ ਹੱਥ ਜੋੜ ਕੇ ਕਹਿ ਰਹੇ ਸਨ ਕਿ ਉਹ ਦਿਹਾੜੀਆਂ ਲਾਉਂਦੇ ਹਨ ਤੇ ਸਾਰੇ ਨਕੋਦਰ ਚੌਕ ਵਿਖੇ ਸਿਰਫ ਆਪਸ ਵਿਚ ਗੱਲਬਾਤ ਕਰ ਰਹੇ ਸਨ। 
ਅਜਿਹੇ ਵਿਚ ਕੁਝ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਦਬਕੇ ਮਾਰੇ ਤੇ ਡਰਾਉਂਦਿਆਂ ਕਿਹਾ ਕਿ ਆਪਣੀ ਸਲਾਮਤੀ ਚਾਹੁੰਦੇ ਹੋ ਤਾਂ ਥਾਣੇ ਦੀ ਸਰਕਾਰੀ ਜੀਪ ਧੋਵੋ ਤੇ ਥਾਣੇ ਵਿਚ ਉੱਗੇ ਘਾਹ ਨੂੰ ਕੱਟੋ। ਫਿਰ ਕੀ ਸੀ ਤਿੰਨੋਂ ਨੌਜਵਾਨ ਗੱਡੀ ਦੀ ਸਫਾਈ ਕਰਨ ਵਿਚ ਜੁਟ ਗਏ ਕਿਉਂਕਿ ਉਨ੍ਹਾਂ ਦੀ ਜਾਨ ਤਾਂ ਪਹਿਲਾਂ ਹੀ ਗਲੇ ਵਿਚ ਅਟਕੀ ਹੋਈ ਸੀ ਕਿ ਉਨ੍ਹਾਂ ਨੂੰ ਕਿਤੇ ਇਸ ਮਾਮਲੇ ਵਿਚ ਜੇਲ ਨਾ ਭੇਜ ਦਿੱਤਾ ਜਾਵੇ। ਇਸ ਦੌਰਾਨ ਥਾਣੇ ਵਿਚ  ਮੀਡੀਆ ਕਰਮਚਾਰੀ ਇਕੱਠੇ ਹੋਣੇ ਸ਼ੁਰੂ ਹੋ ਗਏ। ਅਜਿਹੇ ਵਿਚ ਪੁਲਸ ਮੁਲਾਜ਼ਮ ਨੇ ਮੌਕਾ ਦੇਖਦੇ ਹੀ ਉਨ੍ਹਾਂ ਤਿੰਨਾਂ ਨੂੰ ਉਥੋਂ ਭਜਾ ਦਿੱਤਾ। ਸਾਰੀ ਪ੍ਰਕਿਰਿਆ ਵਿਚ ਇਹ ਲੱਗ ਰਿਹਾ ਸੀ ਕਿ ਇਨ੍ਹਾਂ ਤਿੰਨਾਂ ਨੂੰ ਥਾਣੇ ਵਿਚ ਕੰਮ ਕਰਨ ਲਈ ਲਿਆਂਦਾ ਗਿਆ ਸੀ।
ਨਵੇਂ ਭਰਤੀ ਮੁਲਾਜ਼ਮ ਪਾਉਂਦੇ ਹਨ ਪੂਰਾ ਰੋਹਬ
ਕੁਝ ਸਮਾਂ ਪਹਿਲਾਂ ਡੀ. ਜੀ. ਪੀ. ਪੁਲਸ ਦੇ ਨਿਰਦੇਸ਼ ਜਾਰੀ ਕੀਤੇ ਸਨ ਕਿ ਸਾਰੇ ਪੁਲਸ ਮੁਲਾਜ਼ਮ ਡਿਊਟੀ ਦੌਰਾਨ ਲੋਕਾਂ ਨਾਲ ਸ਼੍ਰੀਮਾਨ ਜੀ ਕਹਿ ਕੇ ਗੱਲ ਕਰਨਗੇ ਪਰ ਨਵੀਂ ਭਰਤੀ ਹੁੰਦੇ ਹੀ ਪੁਲਸ ਮੁਲਾਜ਼ਮ ਇਸ ਗੱਲ ਤੋਂ ਜਾਣੂ ਨਹੀਂ ਹੈ। ਅਜਿਹਾ ਥਾਣਾ ਨੰ. 4 ਵਿਚ ਦੇਖਿਆ ਗਿਆ ਕਿ ਸ਼੍ਰੀਮਾਨ ਜੀ ਕਹਿ ਕੇ ਬੁਲਾਉਣਾ ਤਾਂ ਦੂਰ ਦੀ ਗੱਲ, ਕੁੱਝ ਮੁਲਾਜ਼ਮ ਥਾਣੇ ਵਿਚ ਆਏ ਲੋਕਾਂ 'ਤੇ ਰੋਹਬ ਪਾਉਂਦੇ ਹੋਏ 'ਓਏ ਵਾਈਟ ਸ਼ਰਟ, ਓਏ ਛੋਟੂ' ਕਹਿੰਦੇ ਹੋਏ ਨਜ਼ਰ ਆਉਂਦੇ ਹਨ। ਉਨ੍ਹਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਥਾਣੇ ਵਿਚ ਆਉਣ ਵਾਲਾ ਹਰ ਵਿਅਕਤੀ ਦੋਸ਼ੀ ਨਹੀਂ ਹੁੰਦਾ। ਪੁਲਸ ਲੋਕਾਂ ਦੀ ਸਹਾਇਤਾ ਲਈ ਬਣੀ ਹੈ ਨਾ ਕਿ ਉਨ੍ਹਾਂ 'ਤੇ ਰੋਹਬ ਪਾਉਣ ਲਈ।


Related News