ਪੰਜਾਬ ਪੁਲਸ ਨੇ ਘੇਰ ਲਿਆ ਪੂਰਾ ਸ਼ਹਿਰ, 150 ਤੋਂ ਵੱਧ ਜਵਾਨਾਂ ਨੇ ਸਾਂਭਿਆ ਮੋਰਚਾ
Tuesday, Oct 14, 2025 - 06:26 PM (IST)

ਮੋਗਾ : ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਵੱਲੋਂ ਚਲਾਈ ਜਾ ਰਹੀ ਨਸ਼ੇ ਵਿਰੁੱਧ ਮੁਹਿੰਮ ਤਹਿਤ ਅੱਜ ਮੋਗਾ ਪੁਲਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਏ. ਡੀ.ਜੀ.ਪੀ. ਸ਼ਿਵ ਕੁਮਾਰ ਵਰਮਾ ਦੀ ਅਗਵਾਈ ਹੇਠ ਮੋਗਾ ਅਤੇ ਧਰਮਕੋਟ ਦੇ ਇਲਾਕਿਆਂ ਵਿਚ ਕਾਸੋ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਐੱਸ.ਐੱਸ.ਪੀ. ਅਜੈ ਗਾਂਧੀ, ਐੱਸ.ਪੀ.ਡੀ. ਬਾਲਕ੍ਰਿਸ਼ਨ ਸਿੰਗਲਾ ਅਤੇ ਚਾਰਾਂ ਵਿਧਾਨ ਸਭਾ ਹਲਕਿਆਂ ਦੇ ਡੀ.ਐੱਸ.ਪੀਜ਼ ਸਮੇਤ ਲਗਭਗ 150 ਪੁਲਸ ਮੁਲਾਜ਼ਮਾਂ ਅਤੇ ਜਵਾਨਾਂ ਨੇ ਵੱਡੇ ਪੱਧਰ 'ਤੇ ਕਾਰਵਾਈ। ਇਸ ਦੌਰਾਨ ਪੁਲਸ ਟੀਮਾਂ ਨੇ ਨਸ਼ਾ ਤਸਕਰਾਂ ਦੇ ਘਰਾਂ ਦੀ ਕੋਨੇ-ਕੋਨੇ ਤੱਕ ਡੂੰਘਾਈ ਨਾਲ ਤਲਾਸ਼ੀ ਲਈ।
ਇਹ ਵੀ ਪੜ੍ਹੋ : ਦੋ ਸੀਨੀਅਰ ਆਗੂਆਂ ਦੀ ਅਕਾਲੀ ਦਲ 'ਚ ਵਾਪਸੀ, ਸੁਖਬੀਰ ਬਾਦਲ ਨੇ ਆਖੀ ਵੱਡੀ ਗੱਲ
ਏ.ਡੀ.ਜੀ.ਪੀ. ਸ਼ਿਵ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੋਗਾ ਜ਼ਿਲ੍ਹੇ ਦੀ ਪੁਲਸ ਨੇ ਹਾਲ ਹੀ ਵਿਚ ਵੱਡੀ ਮਾਤਰਾ ਵਿਚ ਹੈਰੋਇਨ ਬਰਾਮਦ ਕੀਤੀ ਸੀ। ਉਨ੍ਹਾਂ ਕਿਹਾ ਕਿ ਅੱਜ ਦਾ ਆਪਰੇਸ਼ਨ ਉਸੇ ਕੜੀ ਦਾ ਹਿੱਸਾ ਹੈ ਅਤੇ ਮੋਗਾ ਤੋਂ ਧਰਮਕੋਟ ਤੱਕ ਪੁਲਸ ਨੇ ਵਿਸ਼ੇਸ਼ ਨਾਕੇ ਲਗਾ ਕੇ ਤਲਾਸ਼ੀ ਮੁਹਿੰਮ ਚਲਾਈ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, 31 ਅਕਤੂਬਰ ਤੱਕ...
ਉਨ੍ਹਾਂ ਦੱਸਿਆ ਕਿ ਇਕ ਵੱਡੇ ਨਸ਼ਾ ਤਸਕਰ ਦੇ ਘਰ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਉਨ੍ਹਾਂ ਨੇ ਨਾਮ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਆਪਰੇਸ਼ਨ ਬਾਰੇ ਹੋਰ ਜਾਣਕਾਰੀ ਅਤੇ ਅਪਡੇਟ ਬਾਅਦ ਵਿਚ ਸਾਂਝੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪਟਿਆਲਾ 'ਚ ਬਣ ਰਹੇ ਭਿਆਨਕ ਹਾਲਾਤ, ਲਗਾਤਾਰ ਵੱਧ ਰਹੀ ਇਹ ਭਿਆਨਕ ਬਿਮਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e