Punjab: ਸੁੱਤੇ ਉੱਠਦਿਆਂ ਦਿਖੀ ਪੁਲਸ ਹੀ ਪੁਲਸ, ਹੱਕੇ-ਬੱਕੇ ਰਹਿ ਗਏ ਇਸ ਇਲਾਕੇ ਦੇ ਲੋਕ

Wednesday, Feb 12, 2025 - 10:31 AM (IST)

Punjab: ਸੁੱਤੇ ਉੱਠਦਿਆਂ ਦਿਖੀ ਪੁਲਸ ਹੀ ਪੁਲਸ, ਹੱਕੇ-ਬੱਕੇ ਰਹਿ ਗਏ ਇਸ ਇਲਾਕੇ ਦੇ ਲੋਕ

ਮੋਗਾ (ਕਸ਼ਿਸ਼ ਸਿੰਗਲਾ): ਪੰਜਾਬ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਲੜਾਈ ਜ਼ੋਰਾਂ-ਸ਼ੋਰਾਂ ਨਾਲ ਲੜੀ ਜਾ ਰਹੀ ਹੈ। ਇਸ ਮੰਤਵ ਨਾਲ ਪੰਜਾਬ ਪੁਲਸ ਵੱਲੋਂ ਕਾਸੋ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਮੋਗਾ ਪੁਲਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਏ ਮੁਹਿੰਮ ਤਹਿਤ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਰਾਊਕੇ, ਬੱਧਨੀ ਅਤੇ ਬੁੱਟਰ ਵਿਖੇ ਕਾਸੋ ਆਪਰੇਸ਼ਨ ਚਲਾਇਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਧਾਇਕਾਂ ਨੂੰ ਕੇਜਰੀਵਾਲ ਦੀ 'ਨਸੀਹਤ', ਜਾਣੋ ਮੀਟਿੰਗ 'ਚ ਕੀ ਕੁਝ ਆਖਿਆ

ਪੁਲਸ ਪਾਰਟੀ ਵੱਲੋਂ ਤੜਕਸਾਰ ਘਰਾਂ ਵਿਚ ਛਾਪੇਮਾਰੀ ਕੀਤੀ ਗਈ। ਸਵੇਰੇ-ਸਵੇਰੇ ਇੰਨੀ ਪੁਲਸ ਫ਼ੋਰਸ ਵੇਖ ਕੇ ਇਕ ਵਾਰ ਤਾਂ ਲੋਕ ਹੱਕੇ-ਬੱਕੇ ਹੀ ਰਹਿ ਗਏ। ਇਸ ਦੌਰਾਨ ਪੁਲਸ ਮੁਲਾਜ਼ਮਾਂ ਵੱਲੋਂ ਘਰਾਂ ਦੀ ਬੜੀ ਬਾਰੀਕੀ ਨਾਲ ਤਲਾਸ਼ੀ ਲਈ ਗਈ। 

PunjabKesari

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਇਹ ਕਾਸੋ ਆਪਰੇਸ਼ਨ ਚਲਾਇਆ ਹੈ। ਇਸ ਵਿਚ 84 ਤੋਂ ਵੱਧ ਪੁਲਸ ਮੁਲਾਜ਼ਮਾਂ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ। ਇਸ ਤਹਿਤ ਅੱਜ 35 ਘਰਾਂ ਦੀ ਸਰਚ ਕੀਤੀ ਗਈ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News