ਪੰਜਾਬ ਪੁਲਸ ਦੇ ਜਵਾਨ ਨੇ ਚਾੜ੍ਹਿਆ ਚੰਨ, ਕੀਤੀ ਕਰਤੂਤ ਨੇ ਦਾਗਦਾਰ ਕਰ ਦਿੱਤੀ ਖਾਕੀ

02/21/2021 12:44:19 PM

ਚੰਡੀਗੜ੍ਹ (ਸੁਸ਼ੀਲ)- ਸੈਕਟਰ-34 ਪੈਟਰੋਲ ਪੰਪ ਦੇ ਕੈਸ਼ੀਅਰ ਆਕਾਸ਼ ਤੋਂ ਲਿਫਟ ਲੈ ਕੇ ਉਸ ਦੇ ਬੈਗ ਵਿਚੋਂ ਡੇਢ ਲੱਖ ਚੋਰੀ ਕਰਨ ਵਾਲੇ ਪੰਜਾਬ ਪੁਲਸ ਦੇ ਕਾਂਸਟੇਬਲ ਨੂੰ ਸੈਕਟਰ-1 ਸਥਿਤ ਸੈਕਟਰੀਏਟ ਕੋਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਫੜੇ ਗਏ ਮੁਲਜ਼ਮ ਦੀ ਪਛਾਣ ਗੁਰਦਾਸਪੁਰ ਨਿਵਾਸੀ ਲਵਪ੍ਰੀਤ ਸਿੰਘ ਦੇ ਰੂਪ ਵਿਚ ਹੋਈ ਹੈ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਚੋਰੀ ਕੀਤੀ ਗਈ ਰਕਮ ਵਿਚੋਂ 90 ਹਜ਼ਾਰ ਰੁਪਏ, ਏ. ਟੀ. ਐੱਮ. ਕਾਰਡ ਅਤੇ ਆਧਾਰ ਕਾਰਡ ਬਰਾਮਦ ਕਰ ਲਿਆ ਗਿਆ ਹੈ। ਫੜਿਆ ਗਿਆ ਕਾਂਸਟੇਬਲ ਪੰਜਾਬ ਆਰਮਡ ਪੁਲਸ ਵਿਚ ਤਾਇਨਾਤ ਹੈ। ਇਸ ਸਮੇਂ ਉਸ ਦੀ ਡਿਊਟੀ ਪੰਜਾਬ ਵਿਧਾਨ ਸਭਾ ਦੇ ਗੇਟ ’ਤੇ ਸੀ।

ਇਹ ਵੀ ਪੜ੍ਹੋ : ਲਾਰੈਂਸ ਗਰੁੱਪ ਵਲੋਂ ਗੁਰਲਾਲ ਭਲਵਾਨ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਦਵਿੰਦਰ ਬੰਬੀਹਾ ਗਰੁੱਪ ਦੀ ਚਿਤਾਵਨੀ

ਪੁਲਸ ਨੇ ਦੱਸਿਆ ਕਿ ਮੁਲਜ਼ਮ ਲਵਪ੍ਰੀਤ ਨਸ਼ੇ ਦਾ ਆਦੀ ਹੈ। ਉਸ ਨੇ ਨਸ਼ਾ ਕਰਨ ਲਈ ਹੀ ਪੈਸੇ ਚੋਰੀ ਕੀਤੇ ਸਨ। ਸੈਕਟਰ-26 ਥਾਣਾ ਪੁਲਸ ਮੁਲਜ਼ਮ ਨੂੰ ਐਤਵਾਰ ਨੂੰ ਕੋਰਟ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰੇਗੀ।

ਪੈਟਰੋਲ ਪੰਪ ਦੇ ਕੈਸ਼ੀਅਰ ਦੇ ਬੈਗ ’ਚੋਂ ਚੋਰੀ ਕੀਤੇ ਸਨ ਡੇਢ ਲੱਖ ਰੁਪਏ
ਘਟਨਾ ਬੁੱਧਵਾਰ ਦੀ ਹੈ। ਸੈਕਟਰ-34 ਪੈਟਰੋਲ ਪੰਪ ਦਾ ਕੈਸ਼ੀਅਰ ਆਕਾਸ਼ ਕੈਸ਼ ਲੈ ਕੇ ਮਾਲਕ ਨੂੰ ਪੰਚਕੂਲਾ ਦੇਣ ਜਾ ਰਿਹਾ ਸੀ। ਜਦੋਂ ਉਹ ਸੈਕਟਰ-26/7 ਚੌਕ ’ਤੇ ਪਹੁੰਚਿਆ ਤਾਂ ਖਾਕੀ ਵਰਦੀ ਪਹਿਨੇ ਵਿਅਕਤੀ ਨੇ ਉਸ ਤੋਂ ਲਿਫਟ ਮੰਗੀ। ਆਕਾਸ਼ ਨੇ ਲਿਫਟ ਦੇ ਦਿੱਤੀ। ਸੈਕਟਰ-26 ਗ੍ਰੇਨ ਮਾਰਕੀਟ ਚੌਕ ’ਤੇ ਉਸ ਵਿਅਕਤੀ ਨੇ ਬਾਈਕ ਤੋਂ ਛਾਲ ਮਾਰ ਦਿੱਤੀ। ਆਕਾਸ਼ ਨੇ ਬਾਈਕ ਰੋਕੀ ਅਤੇ ਬੈਗ ਚੈੱਕ ਕੀਤਾ ਤਾਂ ਡੇਢ ਲੱਖ ਰੁਪਏ ਗਾਇਬ ਸਨ। ਅਕਾਸ਼ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ : ਕਾਂਗਰਸੀ ਆਗੂ ਗੁਰਲਾਲ ਭਲਵਾਨ ਦੇ ਕਤਲ ਦੀ ਵੀਡੀਓ ਆਈ ਸਾਹਮਣੇ

ਪੁਲਸ ਨੇ ਮੌਕੇ ’ਤੇ ਪਹੁੰਚ ਕੇ ਛਾਣਬੀਣ ਕੀਤੀ। ਇਸ ਦੌਰਾਨ ਮਿਲੀ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਸੈਕਟਰ-26 ਥਾਣਾ ਪੁਲਸ ਨੇ ਡੀ. ਐੱਸ. ਪੀ. ਈਸਟ ਗੁਰਮੁਖ ਸਿੰਘ ਦੇ ਨਿਰਦੇਸ਼ਨ ਵਿਚ ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਮਾਮਲੇ ਦੀ ਜਾਂਚ ਵਿਚ ਜੁਟੇ ਸੈਕਟਰ-26 ਦੇ ਐੱਸ. ਐੱਚ. ਓ. ਜਸਬੀਰ ਸਿੰਘ ਨੂੰ ਫੋਟੋ ਰਾਹੀਂ ਸੂਚਨਾ ਮਿਲੀ ਜਿਸ ਵਿਚ ਦਿਸ ਰਿਹਾ ਉਕਤ ਮੁਲਜ਼ਮ ਪੰਜਾਬ ਪੁਲਸ ਦੀ ਬਟਾਲੀਅਨ ਵਿਚ ਤਾਇਨਾਤ ਹੈ। ਇਸ ਤੋਂ ਬਾਅਦ ਪੁਲਸ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਚੰਡੀਗੜ੍ਹ-ਲੁਧਿਆਣਾ ਮਾਰਗ 'ਤੇ ਵਾਪਰਿਆ ਭਿਆਨਕ ਹਾਦਸਾ, ਦੋ ਨੌਜਵਾਨਾਂ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News