ਪੰਜਾਬ ਪੁਲਸ ਦਾ ਤਾਲਿਬਾਨੀ ਚਿਹਰਾ ਆਇਆ ਸਾਹਮਣੇ

Saturday, Sep 09, 2017 - 06:44 PM (IST)

ਪੰਜਾਬ ਪੁਲਸ ਦਾ ਤਾਲਿਬਾਨੀ ਚਿਹਰਾ ਆਇਆ ਸਾਹਮਣੇ

ਲੁਧਿਆਣਾ (ਨਰਿੰਦਰ ਮਹਿੰਦਰੂ) : ਪੰਜਾਬ ਪੁਲਸ ਅਕਸਰ ਆਪਣੇ ਕਾਰਨਾਮਿਆਂ ਕਾਰਨ ਸੁਰਖੀਆਂ 'ਚ ਰਹਿੰਦੀ ਰਹੀ ਹੈ ਅਤੇ ਹੁਣ ਸੋਸ਼ਲ ਮੀਡੀਆ 'ਤੇ ਪੁਲਸ ਮੁਲਾਜ਼ਮ ਦੀ ਤਸ਼ੱਦਦ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਲੁਧਿਆਣਾ ਦੇ ਅਟਲ ਨਗਰ ਦੀ ਹੈ ਜਿਥੇ ਪੁਲਸ ਦੇ ਸ਼ਰਾਬੀ ਮੁਨਸ਼ੀ ਵੱਲੋਂ ਇਕ ਵਪਾਰੀ ਦੀ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਕੀਤੀ ਗਈ। ਇਹੀ ਨਹੀਂ ਜਦੋਂ ਤੱਕ ਪੀੜਤ ਵਿਅਕਤੀ ਬੇਸੁੱਧ ਨਹੀਂ ਹੋ ਗਿਆ ਉਦੋਂ ਤੱਕ ਮੁਨਸ਼ੀ ਸਣੇ ਦੂਸਰੇ ਪੁਲਸ ਕਰਮਚਾਰੀ ਵੀ ਉਸਨੂੰ ਡੰਡਿਆਂ ਨਾਲ ਕੁੱਟਦੇ ਰਹੇ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਦੋਸ਼ੀ ਮੁਨਸ਼ੀ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਕਿਸੇ ਝਗੜੇ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪੁੱਜੀ ਸੀ ਅਤੇ ਜਾਂਚ ਕਰਕੇ ਚਲੀ ਗਈ ਪਰ ਸ਼ਰਾਬੀ ਮੁਨਸ਼ੀ ਬਿਨਾਂ ਬੁਲਾਏ ਹੀ ਮੌਕੇ 'ਤੇ ਪੁੱਜ ਗਿਆ 'ਤੇ ਸ਼ਿਕਾਇਤਕਰਤਾ ਨੂੰ ਹੀ ਕੁੱਟਣਾ ਸ਼ੁਰੂ ਕਰ ਦਿੱਤਾ।


Related News