ਪੰਜਾਬ ਦੇ 2 ਵਾਂਟੇਡ ਬਦਮਾਸ਼ ਚੰਡੀਗੜ੍ਹ ਤੋਂ ਗ੍ਰਿਫਤਾਰ

Sunday, Jun 23, 2019 - 02:23 PM (IST)

ਪੰਜਾਬ ਦੇ 2 ਵਾਂਟੇਡ ਬਦਮਾਸ਼ ਚੰਡੀਗੜ੍ਹ ਤੋਂ ਗ੍ਰਿਫਤਾਰ

ਚੰਡੀਗੜ੍ਹ (ਸੰਦੀਪ) : ਪੰਜਾਬ ਪੁਲਸ ਨੂੰ ਲੋੜੀਂਦੇ ਬਦਮਾਸ਼ ਅੰਮ੍ਰਿਤਸਰ ਨਿਵਾਸੀ ਗੁਰਭੇਜ ਸਿੰਘ ਭੇਜਾ (28) ਅਤੇ ਉਸਦੇ ਨਾਲ ਵਿਨੋਦ ਕੁਮਾਰ ਉਰਫ ਰੰਗੀਲਾ (25) ਨੂੰ ਸ਼ਨੀਵਾਰ ਸਵੇਰੇ ਹੱਲੋਮਾਜਰਾ ਸਥਿਤ ਇਕ ਘਰ 'ਚੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਅਤੇ ਚੰਡੀਗੜ੍ਹ ਪੁਲਸ ਨੇ ਸਾਂਝਾ ਆਪ੍ਰੇਸ਼ਨ ਚਲਾ ਕੇ ਦੋਵਾਂ ਨੂੰ ਗ੍ਰਿਫਤਾਰ ਕੀਤਾ। ਦੋਵਾਂ ਕੋਲੋਂ ਹਥਿਆਰ ਬਰਾਮਦ ਹੋਏ ਹਨ। ਪਿਛਲੇ ਮਹੀਨੇ ਕਪੂਰਥਲਾ ਦੇ ਸਿਵਲ ਹਸਪਤਾਲ ਤੋਂ 5 ਬਦਮਾਸ਼ ਹਵਾਈ ਫਾਇਰਿੰਗ ਕਰ ਕੇ ਪੁਲਸ ਦੀ ਕਸਟੱਡੀ ਵਿਚੋਂ ਬਦਮਾਸ਼ ਗੁਰਭੇਜ ਨੂੰ ਛੁਡਾ ਕੇ ਲੈ ਗਏ ਸਨ। 

ਸੈਕਟਰ 31 ਦੇ ਥਾਣਾ ਇੰਚਾਰਜ ਰਾਜਦੀਪ ਸਿੰਘ ਅਤੇ ਕਪੂਰਥਲਾ ਪੁਲਸ ਦੀ ਟੀਮ ਨੇ ਸਾਂਝੇ ਆਪ੍ਰੇਸ਼ਨ ਦੇ ਤਹਿਤ ਦੋਵਾਂ ਨੂੰ ਗ੍ਰਿਫਤਾਰ ਕੀਤਾ। ਪੁਲਸ ਦੀ ਪੜਤਾਲ ਮਗਰੋਂ ਮੁਲਜ਼ਮਾਂ ਨੂੰ ਕਪੂਰਥਲਾ ਪੁਲਸ ਆਪਣੇ ਨਾਲ ਲੈ ਗਈ। ਉਧਰ ਬਦਮਾਸ਼ਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਬਾਰੇ ਪੁਲਸ ਨੂੰ ਜਾਣਕਾਰੀ ਨਾ ਦੇਣ 'ਤੇ ਪੁਲਸ ਨੇ ਮਕਾਨ ਮਾਲਕ 'ਤੇ ਕੇਸ ਦਰਜ ਕਰਕੇ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਹੈ।


author

Gurminder Singh

Content Editor

Related News