ਪੰਜਾਬ ਪੁਲਸ ਨੇ ਫੜਿਆ ਵੱਡਾ ਗੈਂਗ, 5 ਅਤੇ 10 ਦਿਨ ਦੀਆਂ ਬੱਚੀਆਂ ਬਰਾਮਦ, 5 ਲੱਖ ''ਚ ਹੋਇਆ ਸੀ ਸੌਦਾ
Monday, Sep 02, 2024 - 07:20 PM (IST)
 
            
            ਪਟਿਆਲਾ (ਕੰਵਲਜੀਤ) : ਪਟਿਆਲਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਕਰਨ ਵਾਲੇ ਗੈਂਗ ਦੇ ਪੰਜ ਮੈਂਬਰਾਂ ਨੂੰ ਪੁਲਸ ਨੇ ਕਾਬੂ ਕਰ ਲਿਆ। ਇਸ ਗੈਂਗ ਵਿਚ ਪ੍ਰਾਈਵੇਟ ਹਸਪਤਾਲ ਦੀ ਇਕ ਸਟਾਫ ਨਰਸ ਅਤੇ ਸਰਕਾਰੀ ਹਸਪਤਾਲ ਵਿਚ ਬਤੌਰ ਸਫਾਈ ਕਰਮਚਾਰੀ ਸੇਵਾ ਨਿਭਾਅ ਰਹੀ ਮਹਿਲਾ ਵੀ ਸ਼ਾਮਲ ਹੈ। ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਗੈਂਗ ਵਿਚ ਜ਼ਿਲ੍ਹਾ ਮੋਗਾ ਦੇ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਨ ਵਾਲੀ ਸਟਾਫ ਨਰਸ ਕੁਲਵਿੰਦਰ ਕੌਰ ਅਤੇ ਸਰਬਜੀਤ ਕੌਰ ਜੋ ਸੰਗਰੂਰ ਦੇ ਸਰਕਾਰੀ ਸਿਵਲ ਹਸਪਤਾਲ ਵਿਚ ਬਤੌਰ ਸਫਾਈ ਕਰਮਚਾਰੀ ਕੰਮ ਕਰਦੀ ਹੈ, ਰਾਜੇਸ਼ ਕੁਮਾਰ ਜੋ ਬਿਜਲੀ ਦਾ ਕੰਮ ਕਰਦਾ ਹੈ, ਇਸਦੇ ਨਾਲ ਹੀ ਕਮਲੇਸ਼ ਕੌਰ ਜੋ ਕੱਪੜੇ ਸੀਣ ਦਾ ਕੰਮ ਕਰਦੀ ਹੈ ਅਤੇ ਇਸਦੇ ਨਾਲ ਜਸ਼ਨਦੀਪ ਕੌਰ ਜੋ ਘਰੇਲੂ ਕੰਮ ਕਰਦੀ ਹੈ ਨੂੰ ਕਾਬੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਬਲਾਸਟ, ਹਿਲ ਗਿਆ ਪੂਰਾ ਇਲਾਕਾ
ਪੁਲਸ ਨੇ ਇਨ੍ਹਾਂ ਨੂੰ ਕਾਬੂ ਕਰਕੇ 2 ਨਵਜੰਮੀਆਂ ਬੱਚੀਆਂ ਵੀ ਬਰਮਾਦ ਕੀਤੀਆ ਹਨ, ਜਿਨ੍ਹਾਂ 'ਚ ਇਕ ਬੱਚੀ 10 ਕੁ ਦਿਨ ਹੈ ਅਤੇ ਦੂਜੀ ਬੱਚੀ 5 ਕੁ ਦਿਨ ਦੀ ਹੈ ਜਿਸਨੂੰ ਇਹ ਪਟਿਆਲਾ ਦੇ ਮਥੁਰਾ ਕਲੋਨੀ 'ਚ ਕੁੱਲ 5 ਲੱਖ ਦੀ ਰਕਮ ਦੇ ਕਰੀਬ ਵੇਚਣ ਆਏ ਸੀ, ਜਿੱਥੇ ਪੁਲਸ ਨੇ ਪ੍ਰਾਈਵੇਟ ਹਸਪਤਾਲ ਦੀ ਨਰਸ ਕੁਲਵਿੰਦਰ ਕੌਰ ਅਤੇ ਸਰਕਾਰੀ ਹਸਪਤਾਲ ਦੀ ਸਫ਼ਾਈ ਕਰਚਾਰੀ ਸਰਬਜੀਤ ਕੌਰ ਨੂੰ ਕਾਬੂ ਕੀਤਾ, ਜਿਨ੍ਹਾਂ ਨੇ ਅੱਗੇ ਪੁੱਛਗਿੱਛ ਦੌਰਾਨ ਸਾਰੇ ਮਾਮਲੇ ਦਾ ਖੁਲਾਸਾ ਕੀਤਾ ਜਿਸ ਤੋਂ ਬਾਅਦ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਆਪਣੇ ਉੱਤਰਾਅਧਿਕਾਰੀ ਦਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            