ਅਲਰਟ ''ਤੇ ਪੰਜਾਬ ਪੁਲਸ, ਮੰਡਰਾਇਆ ਵੱਡਾ ਖ਼ਤਰਾ

Sunday, Dec 01, 2024 - 02:13 PM (IST)

ਲੁਧਿਆਣਾ (ਰਾਜ) : ਅੱਤਵਾਦੀਆਂ ਦੀ ਫਿਰ ਤੋਂ ਪੰਜਾਬ ਦੇ ਪੁਲਸ ਥਾਣਿਆਂ ’ਤੇ ਨਜ਼ਰ ਹੈ। ਕੁਝ ਦਿਨ ਪਹਿਲਾਂ ਅਜਨਾਲਾ ਸਥਿਤ ਥਾਣੇ ’ਚ ਆਈ.ਈ.ਡੀ. ਧਮਾਕਾ ਕਰਨ ਦਾ ਯਤਨ ਨਾਕਾਮ ਰਹਿਣ ਤੋਂ ਬਾਅਦ ਅੱਤਵਾਦੀਆਂ ਨੇ ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਇਲਾਕੇ ਦੀ ਪੁਲਸ ਚੌਕੀ ’ਤੇ ਹੈਂਡ ਗ੍ਰਨੇਡ ਨਾਲ ਹਮਲਾ ਕਰ ਦਿੱਤਾ। ਗਨੀਮਤ ਇਹ ਰਹੀ ਕਿ ਉਕਤ ਪੁਲਸ ਚੌਕੀ ਸਿਫ਼ਟ ਹੋ ਚੁੱਕੀ ਸੀ ਜੋ ਕਾਫੀ ਸਮੇਂ ਤੋਂ ਬੰਦ ਪਈ ਸੀ। ਇਸੇ ਲਈ ਕਿਸੇ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਧਮਾਕੇ ਕਾਰਨ ਆਸ-ਪਾਸ ਦੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਹਾਲਾਂਕਿ ਗੈਂਗਸਟਰ ਤੋਂ ਅੱਤਵਾਦੀ ਬਣੇ ਹੈਪੀ ਪਰਸ਼ੀਆਂ ਨੇ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਮ ’ਤੇ ਸੋਸ਼ਲ ਪੇਜ ’ਤੇ ਪੋਸਟ ਪਾ ਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਜੋ ਕਿ ਪੁਲਸ ਜਾਂਚ ਦਾ ਵਿਸ਼ਾ ਹੈ ਪਰ ਅਜਨਾਲਾ ਅਤੇ ਅੰਮ੍ਰਿਤਸਰ ਵਿਚ ਹੋਏ ਦੋਵੇਂ ਹਮਲਿਆਂ ਵਿਚ ਪੰਜਾਬ ਦੇ ਥਾਣੇ-ਚੌਕੀਆਂ ’ਤੇ ਹਮਲੇ ਦਾ ਡਰ ਪੈਦਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਛੁੱਟੀ ਦਾ ਐਲਾਨ, ਸਕੂਲ ਕਾਲਜ ਰਹਿਣਗੇ ਬੰਦ

ਇਸ ਵਿਚ ਹਾਈਵੇਅ ’ਤੇ ਬਣੇ ਥਾਣੇ ਅਤੇ ਚੌਕੀਆਂ ਦੀ ਪੁਲਸ ਨੂੰ ਚੌਕਸ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਹਾਈਵੇ ’ਤੇ ਬਣੇ ਥਾਣੇ-ਚੌਕੀਆਂ ਹਮਲਾਵਰਾਂ ਦਾ ਹਮੇਸ਼ਾ ਤੋਂ ਸਾਫਟ ਟਾਰਗੇਟ ਰਹੇ ਹਨ, ਜਦੋਂਕਿ ਦੋ ਸਾਲ ਪਹਿਲਾਂ ਤਰਨਤਾਰਨ ਤੇ ਮੋਹਾਲੀ ਪੁਲਸ ਹੈੱਡਕਵਾਟਰ ’ਤੇ ਹੋਏ ਹਮਲੇ ਤੋਂ ਬਾਅਦ ਥਾਣਿਆਂ ਦੇ ਬਾਹਰ ਬੋਰੀਆਂ ਲਗਾ ਕੇ ਬੰਕਰ ਬਣਾਏ ਸਨ ਅਤੇ ਗ੍ਰੀਨ ਰੰਗ ਦੀਆਂ ਜਾਲੀਆਂ ਥਾਣਿਆਂ ਦੇ ਬਾਹਰ ਲਗਾਈਆਂ ਗਈਆਂ ਸਨ ਤਾਂਕਿ ਕੋਈ ਵੀ ਸ਼ਖਸ ਕਿਸੇ ਵੀ ਤਰ੍ਹਾਂ ਦੀ ਚੀਜ਼ ਸੁੱਟਣ ਵਿਚ ਕਾਮਯਾਬ ਨਾ ਹੋਵੇ। ਸ਼ਨੀਵਾਰ ਨੂੰ ਜਦੋਂ ਜਗ ਬਾਣੀ ਦੀ ਟੀਮ ਨੇ ਲੁਧਿਆਣਾ ਕਮਿਸ਼ਨਰੇਟ ਦੇ ਤਹਿਤ ਹਾਈਵੇਅ ’ਤੇ ਬਣੇ ਚੌਕੀ-ਥਾਣਿਆਂ ਦਾ ਜਾਇਜ਼ਾ ਲਿਆ ਤਾਂ ਉਥੇ ਸੁਰੱਖਿਆ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਸਨ। ਕਿਸੇ ਵੀ ਥਾਣੇ ਜਾਂ ਚੌਕੀ ਦੇ ਬਾਹਰ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਸੀ, ਨਾ ਹੀ ਬੰਕਰ ਅਤੇ ਨਾ ਹੀ ਗ੍ਰੀਨ ਰੰਗ ਦੀ ਜਾਲੀ ਲੱਗੀ ਹੋਈ ਸੀ। ਅਜਿਹੇ ਹਮਲਿਆਂ ਤੋਂ ਬਾਅਦ ਲੁਧਿਆਣਾ ਕਮਿਸ਼ਨਰੇਟ ਪੁਲਸ ਨੂੰ ਵੀ ਚੌਕਸ ਹੋਣ ਦੀ ਲੋੜ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਬੁਰੀ ਖ਼ਬਰ!

ਹਮਲਾਵਰਾਂ ਲਈ ਹਾਈਵੇਅ ’ਤੇ ਬਣੇ ਥਾਣੇ-ਚੌਕੀਆਂ ਹਨ ਸਾਫਟ ਟਾਰਗੈਟ

ਇਥੇ ਦੱਸ ਦੇਈਏ ਕਿ ਦੋ ਸਾਲ ਪਹਿਲਾਂ ਵੀ ਪੰਜਾਬ ਦੇ ਥਾਣਿਆਂ ’ਤੇ ਅੱਤਵਾਦੀ ਹਮਲੇ ਹੋਏ ਸਨ ਜਿਸ ਵਿਚ ਸਭ ਤੋਂ ਪਹਿਲਾਂ ਨਵਾਂਸ਼ਹਿਰ ਦੇ ਸੀ.ਆਈ.ਏ. ਥਾਣੇ ਵਿਚ ਹੈਂਡ ਗ੍ਰਨੇਡ ਹਮਲਾ ਹੋਇਆ ਸੀ। ਫਿਰ ਮੋਹਾਲੀ ਹੈੱਡ ਕਵਾਟਰ ’ਤੇ ਰਾਕੇਟ ਲਾਂਚਰ ਦਾਗਿਆ ਗਿਆ ਸੀ। ਇਸ ਤੋਂ ਇਲਾਵਾ ਤਰਨਤਾਰਨ ਦੇ ਸਰਹਾਲੀ ਥਾਣੇ ’ਤੇ ਵੀ ਹਮਲਾ ਹੋਇਆ ਸੀ ਅਤੇ ਹੁਣ ਅਜਨਾਲਾ ਸਥਿਤ ਥਾਣੇ ਵਿਚ ਅੱਤਵਾਦੀਆਂ ਨੇ ਆਈ.ਈ.ਡੀ. ਹਮਲਾ ਕੀਤਾ ਸੀ ਜੋ ਅਸਫਲ ਹੋ ਗਿਆ ਸੀ। ਇਸ ਤੋਂ ਬਾਅਦ ਅੰਮ੍ਰਿਤਸਰ ਸਥਿਤ ਇਕ ਬੰਦ ਪਈ ਪੁਲਸ ਚੌਕੀ ’ਤੇ ਹੈਂਡ ਗ੍ਰੇਨੇਡ ਸੁੱਟਿਆ ਗਿਆ। ਇਨ੍ਹਾਂ ਸਾਰੇ ਕੇਸਾਂ ਵਿਚ ਇਕ ਗੱਲ ਕਾਮਨ ਹੈ ਕਿ ਇਹ ਸਾਰੇ ਥਾਣੇ-ਚੌਕੀਆਂ ਹਾਈਵੇਅ ’ਤੇ ਜਾਂ ਮੇਨ ਰੋਡ ’ਤੇ ਹਨ ਜਿਥੋਂ ਹਮਲਾ ਕਰਨ ਤੋਂ ਬਾਅਦ ਫਰਾਰ ਹੋਣਾ ਸੌਖਾ ਹੁੰਦਾ ਹੈ।

ਇਹ ਵੀ ਪੜ੍ਹੋ : ਨਵੰਬਰ ਰਿਹਾ ਗਰਮ ਦਸੰਬਰ 'ਚ ਟੁੱਟ ਸਕਦੇ ਨੇ ਰਿਕਾਰਡ, ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ

ਲੁਧਿਆਣਾ ਪੁਲਸ ਨੇ ਨਹੀਂ ਵਧਾਈ ਸੁਰੱਖਿਆ, ਥਾਣਿਆਂ ਦੇ ਬਾਹਰ ਕੋਈ ਫੋਰਸ ਨਹੀਂ

ਇਨ੍ਹਾਂ ਹਮਲਿਆਂ ਤੋਂ ਬਾਅਦ ਜਿਥੇ ਪੰਜਾਬ ਪੁਲਸ ਨੂੰ ਅਲਰਟ ਮੋਡ ’ਤੇ ਰੱਖਿਆ ਗਿਆ ਹੈ, ਉਥੇ ਲੁਧਿਆਣਾ ਕਮਿਸ਼ਨਰੇਟ ਪੁਲਸ ਨੇ ਥਾਣਿਆਂ ਦੀ ਸੁਰੱਖਿਆ ਨਹੀਂ ਵਧਾਈ ਹੈ। ਹਾਈਵੇਅ ’ਤੇ ਬਣੇ ਥਾਣਿਆਂ ਦੀ ਸੁਰੱਖਿਆ ਨੂੰ ਖਾਸ ਤੌਰ ’ਤੇ ਵਧਾਉਣਾ ਜ਼ਰੂਰੀ ਹੈ ਜਿਸ ਵਿਚ ਸਭ ਤੋਂ ਪਹਿਲਾਂ ਥਾਣਾ ਲਾਡੋਵਾਲ ਆਉਂਦਾ ਹੈ। ਇਸ ਤੋਂ ਬਾਅਦ ਸਲੇਮ ਟਾਬਰੀ, ਥਾਣਾ ਬਸਤੀ ਜੋਧੇਵਾਲ, ਥਾਣਾ ਡਵੀਜ਼ਨ ਨੰ.6, ਥਾਣਾ ਸਾਹਨੇਵਾਲ, ਥਾਣਾ ਡੇਹਲੋਂ, ਥਾਣਾ ਡਵੀਜ਼ਨ ਨੰ.5, ਥਾਣਾ ਡਵੀਜ਼ਨ ਨੰ.3, ਥਾਣਾ ਜਮਾਲਪੁਰ, ਥਾਣਾ ਕੂਮ ਕਲਾਂ, ਥਾਣਾ ਮੋਤੀ ਨਗਰ, ਥਾਣਾ ਮੇਹਰਬਾਨ ਹਨ। ਕਿਸੇ ਵੀ ਥਾਣੇ ਦੇ ਬਾਹਰ ਸੁਰੱਖਿਆ ਮੁਲਾਜ਼ਮ, ਬੰਕਰ ਜਾਂ ਹੋਰ ਸੁਰੱਖਿਆ ਵਿਵਸਥਾ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਹੋਟਲ 'ਚ ਮੁੰਡਾ ਕੁੜੀ ਨਾਲ ਟੱਪ ਗਿਆ ਬੇਸ਼ਰਮੀ ਦੀਆਂ ਹੱਦਾਂ, ਦਮ ਤੋੜ ਗਈ ਕੁੜੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


Gurminder Singh

Content Editor

Related News